27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕੋਟਕਪੂਰਾ 'ਚ ਬਾਰਿਸ਼ ਕਾਰਨ ਗਲੀਆਂ 'ਚ ਪਾਣੀ ਭਰਿਆ <br/>

ਅਜੀਤ ਡੈਸਕ 18-06-2025
ਕੋਟਕਪੂਰਾ, 17 ਜੂਨ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ਦੇ ਨਿਵਾਸੀ ਪਿਛਲੇ ਲੰਬੇ ਸਮੇਂ ਤੋਂ ਬਾਰਿਸ਼ ਦੇ ਪਾਣੀ ਦੀ ਉਚਿਤ ਨਿਕਾਸੀ ਨਾ ਹੋਣ ਦੀ ਸਮੱਸਿਆ ਨਾਲ ਜੂਝ ਰਹੇ ਹਨ | ਕਈ ਸਰਕਾਰਾਂ ਬਦਲੀਆਂ, ਪਰ ਉਕਤ ਸਮੱਸਿਆ ਜਿਉਂ ਦੀ ਤਿਉਂ ਰਹਿਣ ਕਾਰਨ ਲੋਕ ਬੇਹੱਦ ਪੇੇਸ਼ਾਨ ਹਨ | ਅੱਜ ਤੜਕਸਾਰ ਸ਼ਹਿਰ 'ਚ ਕਰੀਬ ਇਕ ਘੰਟਾ ਲਗਾਤਾਰ ਇਕ ਆਈ ਬਾਰਿਸ਼ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਣ ਲੱਗ ਪਿਆ | ਵੇਖਦਿਆਂ-ਵੇਖਦਿਆਂ ਨਾਲੀਆਂ ਦਾ ਗ਼ੰਦਾ ਪਾਣੀ ਉਛਲ ਕੇ ਗਲੀਆਂ, ਮੁੱਖ ਰਸਤਿਆਂ ਅਤੇ ਸੜਕਾਂ 'ਤੇ ਆ ਗਿਆ | ਬਾਰਿਸ਼ ਕਾਰਨ ਜਨਤਕ ਆਵਾਜਾਈ 'ਚ ਭਾਰੀ ਵਿਘਨ ਪਿਆ | ਸਥਾਨਕ ਨਵਾਂ ਬੱਸ ਅੱਡੇ ਦੇ ਸਾਹਮਣੇ, ਫ਼ੇਰੂਮਾਨ ਚੌਂਕ, ਜੈਤੋ ਰੋਡ, ਪੇ੍ਰਮ ਨਗਰ, ਮੋਗਾ ਰੋਡ ਅਤੇ ਹੋਰਨਾਂ ਇਲਾਕਿਆਂ 'ਚ ਬਹੁਤ ਜ਼ਿਆਦਾ ਪਾਣੀ ਭਰ ਗਿਆ, ਜਿਸ ਕਾਰਨ ਆਮ ਲੋਕਾਂ, ਦੁਕਾਨਦਾਰਾਂ ਅਤੇ ਘਰਾਂ ਵਾਲਿਆਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪਈ | ਕੋਟਕਪੂਰਾ ਵਿਖੇ ਭਰਵੀਂ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ | ਪਸ਼ੂ-ਪੰਛੀ ਅਤੇ ਬਨਸਪਤੀ ਨੂੰ ਵੀ ਬਾਰਿਸ਼ ਦਾ ਫਾਇਦਾ ਹੋਇਆ | ਕੋਟਕਪੂਰਾ ਦੇ ਨੇੜਲੇ ਪਿੰਡਾਂ 'ਚ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ | ਕਿਸਾਨਾਂ ਅਤੇ ਕਿਰਤੀ-ਕਾਮਿਆਂ ਨੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ | ਦੂਜੇ ਪਾਸੇ ਸ਼ਹਿਰ ਦੇ ਕਈ ਬਾਜ਼ਾਰਾਂ ਵਿਚ ਮੀਂਹ ਕਾਰਨ ਵਾਹਨ ਬੰਦ ਹੋ ਗਏ, ਕਈ ਨੀਵੇਂ ਘਰਾਂ ਅਤੇ ਦੁਕਾਨਾਂ ਵਿਚ ਮੀਂਹ ਦਾ ਪਾਣੀ ਦਾਖ਼ਲ ਹੋ ਗਿਆ | ਸ਼ਹਿਰ ਦੇ ਜਾਗਰੂਕ ਵਿਅਕਤੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਬਾਰਸ਼ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਸਾਰੇ ਨਾਲਿਆਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ- ਬੱਬੂ ਬਰਾੜ <br/> ਅਗਲੀ ਖ਼ਬਰ ਬਾਗਬਾਨਾਂ ਲਈ ਤਕਨੀਕੀ ਸਿਖਲਾਈ ਸੈਸ਼ਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।