ਬਾਜਾਖਾਨਾ, 17 ਜੂਨ (ਜਗਦੀਪ ਸਿੰਘ ਗਿੱਲ)-ਪੰਜਾਬ ਵਿਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਕਿ ਹਰ ਪਾਸੇ ਹਾਹਾਕਾਰ ਮਚੀ ਪਈ ਹੈ | ਦਿਨ ਦਿਹਾੜੇ ਗੋਲੀਆਂ ਚੱਲਣਾਂ, ਕਤਲ ਹੋਣਾ, ਲੁੱਟਾਂ ਖੋਹਾਂ ਹੋਣ ਅਤੇ ਨਸ਼ਿਆਂ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋਣਾਂ ਆਦਿ ਆਮ ਜਿਹੀ ਗੱਲ ਬਣ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਬਾਜਾਖਾਨਾ ਵਿਖੇ ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆਂ ਵਹਿ ਰਿਹਾ ਹੈ | ਕਿਸੇ ਸਰਕਾਰ, ਮੰਤਰੀ, ਸੰਤਰੀ ਨੂੰ ਕੋਈ ਫ਼ਿਕਰ ਨਹੀਂ ਹੈ | ਉਨ੍ਹਾਂ ਲੁਧਿਆਣਾ ਜ਼ਿਮਨੀ ਚੋਣ ਬਾਰੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਚੋਣ ਨੂੰ ਪੰਜਾਬ ਸਰਕਾਰ ਆਪਣਾ ਹਰ ਹਰਬਾ ਵਰਤ ਕੇ ਪੂਰਨ ਬਹੁਮਤ ਨਾਲ ਜਿੱਤ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ | ਇਸ ਮੌਕੇ ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ, ਛਿੰਦਰ ਸਿੰਘ ਸਾਬਕਾ ਸਰਪੰਚ ਡੋਡ, ਇਕਬਾਲ ਸਿੰਘ ਸਾਬਕਾ ਮੈਂਬਰ ਬਾਜਾਖਾਨਾ ਆਦਿ ਹਾਜ਼ਰ ਸਨ |