ਬਾਜਾਖਾਨਾ, 17 ਜੂਨ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਉਕੰਦਵਾਲਾ ਵਿਖੇ ਇਕ ਗਰੀਬ ਕਿਸਾਨ ਦੇ ਘਰ ਦੀ ਛੱਤ ਅਚਾਨਕ ਡਿਗ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਭੁਪਿੰਦਰ ਸਿੰਘ ਬਜ਼ੁਰਗ ਮਾਤਾ ਨਾਲ ਆਪਣੇ ਘਰ 'ਚ ਸੁੱਤਾ ਪਿਆ ਸੀ ਪ੍ਰੰਤੂ ਬੀਤੀ ਰਾਤ ਨੂੰ 3 ਵਜੇ ਦੇ ਕਰੀਬ ਡਾਟ ਵਾਲੇ ਕਮਰੇ ਦੀ ਛੱਡ ਅਚਾਨਕ ਡਿਗ ਪਈ | ਜਿਸ ਨਾਲ ਉਕਤ ਨੌਜਵਾਨ ਅਤੇ ਮਾਤਾ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮਲਬਾ ਹਟਾ ਕੇ ਬਾਹਰ ਕੱਢਿਆ ਅਤੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ | ਇੱਥੇ ਦੱਸਣਯੋਗ ਹੈ ਕਿ ਉਕਤ ਨੌਜਵਾਨ ਦਾ ਪੰਜ-ਛੇ ਮਹੀਨੇ ਪਹਿਲਾਂ ਐਕਸੀਡੈਂਟ ਵੀ ਹੋ ਗਿਆ ਸੀ ਜਿਸ ਵਿਚ ਅਪ੍ਰੇਸ਼ਨ ਕਰਕੇ ਪਲੇਟਾਂ ਪਾਈਆਂ ਹੋਈਆਂ ਹਨ | ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਅਮੋਲਕ ਸਿੰਘ ਤੋਂ ਮੰਗ ਕੀਤੀ ਕਿ ਉਕਤ ਮਾਂ-ਪੁੱਤ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਰੈਣ ਬਸੇਰੇ ਦੀ ਛੱਤ ਦੋਬਾਰਾ ਪਾ ਸਕਣ |