27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਡਿਵਾਈਨ ਮਾਤਾ ਗੁਜਰੀ ਸਕੂਲ ਦੀ ਵਿਦਿਆਰਥਣ ਨੇ ਨੀਟ ਯੂ.ਜੀ. ਟੈਸਟ ਪਾਸ ਕੀਤਾ <br/>

ਅਜੀਤ ਡੈਸਕ 18-06-2025
ਸਾਦਿਕ, 17 ਜੂਨ (ਆਰ.ਐਸ.ਧੁੰਨਾ)-ਡਿਵਾਈਨ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦੀ ਵਿਦਿਆਰਥਣ ਰੂਬਲ ਬਰਾੜ ਨੇ ਨੀਟ ਯੂ.ਜੀ. ਟੈਸਟ ਕੁਆਲੀਫ਼ਾਈ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਚੇਅਰਮੈਨ ਕੰਵਰ ਹਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਰੂਬਲ ਬਰਾੜ ਨੇ ਨੀਟ ਯੂ.ਜੀ ਟੈਸਟ 'ਚੋਂ 720 ਅੰਕਾਂ 'ਚੋਂ 609 ਅੰਕ ਪ੍ਰਾਪਤ ਕਰਕੇ ਆਲ ਇੰਡੀਆ 881ਵਾਂ ਰੈਂਕ ਹਾਸਿਲ ਕੀਤਾ ਹੈ | ਇਸ ਮੌਕੇ ਵਿਦਿਆਰਥਣ ਰੂਬਲ ਬਰਾੜ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਪਰਿਵਾਰ ਦੇ ਸਹਿਯੋਗ ਅਤੇ ਸਕੂਲ ਮੈਨੇਜਮੈਂਟ ਦੇ ਮਾਰਗਦਰਸ਼ਨ ਨਾਲ ਹੀ ਅਜਿਹਾ ਸੰਭਵ ਹੋ ਸਕਿਆ ਹੈ | ਇਸ ਮੌਕੇ ਸਕੂਲ ਪਿੰ੍ਰਸੀਪਲ ਲਖਵਿੰਦਰ ਸਿੰਘ, ਡਾਇਰੈਕਟਰ ਐਡਵੋਕੇਟ ਸੁਖਮਨ ਸਿੰਘ, ਮੈਨੇਜਰ ਕਰਮਵੀਰ ਕੌਰ ਅਤੇ ਸਮੂਹ ਸਕੂਲ ਸਟਾਫ਼ ਨੇ ਵਿਦਿਆਰਥਣ ਰੂਬਲ ਬਰਾੜ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਗੁਦਾਮਾਂ 'ਚੋਂ ਚੌਲ ਚੋਰੀ ਕਰਨ ਦੇ ਦੋਸ਼ਾਂ ਤਹਿਤ ਦੋ ਕਾਬੂ ਅਗਲੀ ਖ਼ਬਰ ਘਰ ਦੀ ਛੱਤ ਡਿਗਣ ਨਾਲ ਬਜ਼ੁਰਗ ਮਾਤਾ ਅਤੇ ਪੁੱਤਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।