03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨੈਸ਼ਨਲ ਹਾਈਵੇ ਦੇ ਪੁਲ ਅਤੇ ਸੜਕ ਵਿਚਕਾਰ ਵੰਡੀਆਂ ਜ਼ਮੀਨਾਂ ਦੇ ਕਿਸਾਨਾਂ ਨੇ ਖੋਲਿ੍ਹਆ ਮੋਰਚਾ

ਅਜੀਤ ਡੈਸਕ 19-06-2025
ਮੋਗਾ, 18 ਜੂਨ (ਗੁਰਤੇਜ ਸਿੰਘ ਬੱਬੀ)-ਭਾਰਤ ਸਰਕਾਰ ਦੇ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ ਬਣਾਇਆ ਜਾ ਰਿਹਾ ਕੌਮੀ ਮਾਰਗ 105 ਜੋ ਕਿ ਕਿਸਾਨਾਂ ਨਾਲ ਹਮੇਸ਼ਾ ਹੀ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ ਕਿਉਂਕਿ ਇਸ ਦੇ ਬਣਨ ਨਾਲ ਲੱਗਦੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਨਿਯਮਾਂ ਮੁਤਾਬਿਕ ਜੋ ਸਹੂਲਤਾਂ ਦੇਣੀਆਂ ਹੁੰਦੀਆਂ ਹਨ, ਉਹ ਨਹੀਂ ਦਿੱਤੀਆਂ ਜਾਂਦੀਆਂ ਤੇ ਕਿਸਾਨਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪੈਂਦਾ ਹੈ, ਅਜਿਹਾ ਹੀ ਮਾਜਰਾ ਵਾਪਰਿਆ ਅੱਜ ਪਿੰਡ ਸਿੰਘਾਂਵਾਲਾ, ਬੁੱਕਣ ਵਾਲਾ ਦੇ ਕਿਸਾਨਾਂ ਨਾਲ, ਕਿਉਂਕਿ ਕਿਸਾਨਾਂ ਦਾ ਆਖਣਾ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਜੋ ਕਿ ਸੜਕ ਅਤੇ ਪੁਲ ਦੇ ਵਿਚਕਾਰ ਆਉਣ ਨਾਲ ਉਨ੍ਹਾਂ ਦੇ ਖੇਤਾਂ ਵਿਚ ਸਿੰਜਾਈ ਵਾਲੇ ਪਾਣੀ ਦੀ ਸਪਲਾਈ ਬਿਲਕੁਲ ਟੁੱਟ ਗਈ ਹੈ ਕਿਉਂਕਿ ਨੈਸ਼ਨਲ ਹਾਈਵੇ ਵਲੋਂ ਉਨ੍ਹਾਂ ਨੂੰ ਅੰਡਰ ਗਰਾਊਾਡ ਪੁਲੀਆਂ ਦੀ ਸਹੂਲਤ ਨਹੀਂ ਦਿੱਤੀ ਗਈ ਅਤੇ ਅਜਿਹੇ 'ਚ ਉਹ ਆਪਣੀਆਂ ਫ਼ਸਲਾਂ ਕਿਵੇਂ ਪਾਲ ਸਕਣਗੇ ਤੇ ਇਸ ਸਬੰਧੀ ਉਹ ਐਸ.ਡੀ.ਐਮ. ਮੋਗਾ ਨੂੰ ਵੀ ਮਿਲ ਕੇ ਸਾਰੀ ਗੱਲਬਾਤ ਦੱਸ ਚੁੱਕੇ ਹਨ ਅਤੇ ਅੱਜ ਕਿਸਾਨਾਂ ਨੇ ਇਕੱਠੇ ਹੋ ਕੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਬਾਲ ਸਿੰਘ ਸਿੰਘਾ ਵਾਲਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਲਖਵੀਰ ਸਿੰਘ ਅਤੇ ਕੌਮੀ ਕਿਸਾਨ ਯੂਨੀਅਨ ਦੇ ਨਰਿੰਦਰ ਸਿੰਘ ਬੁੱਕਣ ਵਾਲਾ ਵਲੋਂ ਚੱਲ ਰਹੇ ਕੰਮ ਨੂੰ ਬੰਦ ਕਰਵਾ ਦਿੱਤਾ ਤੇ ਉਨ੍ਹਾਂ ਦਾ ਆਖਣਾ ਹੈ ਕਿ ਜਿੰਨਾ ਚਿਰ ਉਨ੍ਹਾਂ ਨੂੰ ਪੁਲੀਆਂ ਦੀ ਸਹੂਲਤ ਨਹੀਂ ਮਿਲਦੀ, ਉਹ ਕੰਮ ਨਹੀਂ ਚੱਲਣ ਦੇਣਗੇ ਤੇ ਜਲਦ ਹੀ ਆਪਣੀ ਇਸ ਸਮੱਸਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਅਧਿਕਾਰੀਆਂ ਨੂੰ ਵੀ ਮਿਲਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਬਿੱਟੂ ਸਿੰਘਾਂ ਵਾਲਾ, ਕੁਲਦੀਪ ਸਿੰਘ ਬੱਠਾ ਸਿੰਘਾਂ ਵਾਲਾ, ਸੁਖਜਿੰਦਰ ਸਿੰਘ ਸਾਬਕਾ ਸਰਪੰਚ ਬੁੱਕਣ ਵਾਲਾ, ਜਗਦੇਵ ਸਿੰਘ ਸੁਸਾਇਟੀ ਪ੍ਰਧਾਨ ਬੁੱਕਣ ਵਾਲਾ, ਨਵਤੇਜ ਸਿੰਘ ਗਿੱਲ ਬੁੱਕਣ ਵਾਲਾ, ਰਾਜਵਿੰਦਰ ਸਿੰਘ ਬੁੱਕਣ ਵਾਲਾ, ਸੁਖਦੀਪ ਸਿੰਘ ਬੁੱਕਣ ਵਾਲਾ, ਦਵਿੰਦਰ ਸਿੰਘ ਬੁੱਕਣ ਵਾਲਾ, ਪਰਮਿੰਦਰ ਸਿੰਘ ਪਿੰਦਾ ਬਰਾੜ ਬੁੱਕਣ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਨੈਬ ਸਿੰਘ ਬਰਾੜ ਉਦੇਕਰਨ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਕੈਨੇਡਾ ਪੀ.ਆਰ. ਫੈਮਲੀ ਵੀਜ਼ੇ ਦੇ ਨਾਂਅ 'ਤੇ ਪੌਣੇ ਦੋ ਕਰੋੜ ਦੀ ਠੱਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।