03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਗੁਰਨੈਬ ਸਿੰਘ ਬਰਾੜ ਉਦੇਕਰਨ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 19-06-2025
ਸ੍ਰੀ ਮੁਕਤਸਰ ਸਾਹਿਬ, 18 ਜੂਨ (ਰਣਜੀਤ ਸਿੰਘ ਢਿੱਲੋਂ)- ਗੁਰਦੇਵ ਸਿੰਘ ਬਰਾੜ, ਅਜੀਤ ਸਿੰਘ ਬਰਾੜ ਦੇ ਵੱਡੇ ਭਰਾ, ਸੇਵਾ ਮੁਕਤ ਅਧਿਆਪਕਾ ਮਹਿੰਦਰ ਕੌਰ ਦੇ ਪਤੀ, ਸੁਖਦੀਪ ਕੌਰ ਲੈਕਚਰਾਰ ਅਤੇ ਸਵ. ਗੁਰਮੀਤ ਸਿੰਘ ਬਰਾੜ ਦੇ ਸਤਿਕਾਰਯੋਗ ਪਿਤਾ ਗੁਰਨੈਬ ਸਿੰਘ ਬਰਾੜ (81) ਪਿੰਡ ਉਦੇਕਰਨ ਰਿਟਾ. ਫ਼ੀਲਡ ਅਫ਼ਸਰ ਲੈਂਡ ਮਾਰਟਗੇਜ਼ ਬੈਂਕ ਵਾਸੀ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦਾ ਭੋਗ ਪਾਇਆ ਗਿਆ | ਇਸ ਉਪਰੰਤ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਉਦੇਕਰਨ ਵਿਖੇ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਬੈਂਕ ਅਧਿਕਾਰੀਆਂ, ਕਰਮਚਾਰੀਆਂ, ਅਧਿਆਪਕ ਵਰਗ ਅਤੇ ਇਲਾਕਾ ਵਾਸੀਆਂ ਨੇ ਵੱਡੀ ਗਿਣਤੀ 'ਚ ਸ਼ਾਮਿਲ ਹੋ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਵਿੱਕੀ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ 'ਚ ਬੀਬੀ ਕਰਨ ਕੌਰ ਬਰਾੜ ਸਾਬਕਾ ਵਿਧਾਇਕਾ ਸ੍ਰੀ ਮੁਕਤਸਰ ਸਾਹਿਬ ਨੇ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੁਆਰਾ ਪਰਿਵਾਰ ਦੀ ਤਰੱਕੀ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸ. ਬਰਾੜ ਇਕ ਨੇਕ ਇਨਸਾਨ ਸਨ | ਉਨ੍ਹਾਂ ਪਰਿਵਾਰ ਦੀ ਤਰਫ਼ੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਗੁਰਨਿਸ਼ਾਨ ਸਿੰਘ ਹੇਅਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਨੇ ਮਿ੍ਤਕ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਭੇਜੇ ਸ਼ੋਕ ਮਤੇ ਪੜ੍ਹੇ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ, ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਚਰਨਜੀਤ ਸਿੰਘ ਵੜਿੰਗ ਰਿਟਾ. ਤਹਿਸੀਲਦਾਰ, ਹਰਪਿੰਦਰ ਸਿੰਘ ਧਾਲੀਵਾਲ ਡੀ.ਐੱਮ. ਮਾਰਕਫੈੱਡ, ਮਨਕੀਰਤ ਸਿੰਘ ਬਰਾੜ, ਸ਼ਮਸ਼ੇਰ ਸਿੰਘ ਬਰਾੜ ਰਿਟਾ. ਏ.ਈ.ਓ., ਅੰਗਰੇਜ਼ ਸਿੰਘ ਬਰਾੜ ਸਾਬਕਾ ਸਰਪੰਚ, ਹਰਬੰਸ ਸਿੰਘ ਬਰਾੜ, ਦਲਜੀਤ ਸਿੰਘ ਵੜਿੰਗ ਰਿਟਾ. ਏ.ਈ.ਓ., ਕੁਲਬੀਰ ਸਿੰਘ ਗਿੱਲ, ਪਰਮਜੀਤ ਸਿੰਘ ਬਿੱਲੂ ਸਿੱਧੂ, ਸੁਰਿੰਦਰ ਸਿੰਘ ਬਰਾੜ ਥਾਂਦੇਵਾਲਾ, ਕੰਵਰਦੀਪ ਸਿੰਘ ਕੁਲਾਰ, ਹਰਜੀਤ ਸਿੰਘ ਬਰਾੜ ਖੁੰਡੇ ਹਲਾਲ, ਚਰਨਜੀਤ ਸਿੰਘ ਢਿੱਲੋਂ ਚੱਕ ਜਵਾਹਰੇਵਾਲਾ, ਗੁਰਚਰਨ ਸਿੰਘ ਟੌਹੜਾ ਸੇਵਾ ਮੁਕਤ ਪਿ੍ੰਸੀਪਲ, ਹਰਜੀਤ ਸਿੰਘ ਸੱਕਾਂਵਾਲੀ, ਜਗਦੀਪ ਸਿੰਘ ਖੂੰਨਣ ਕਲਾਂ, ਦਿਲਬਾਗ ਸਿੰਘ ਲੰਬੀਢਾਬ, ਕਿਸਾਨ ਆਗੂ ਗੁਰਤੇਜ ਸਿੰਘ ਉਦੇਕਰਨ, ਗੁਰਲਾਲ ਸਿੰਘ ਉਦੇਕਰਨ, ਲਾਹੌਰਾ ਸਿੰਘ ਬਰਾੜ, ਹਰਪ੍ਰੀਤ ਸਿੰਘ ਸੰਧੂ, ਕਰਮਜੀਤ ਸ਼ਰਮਾ ਆਗੂ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਅਮਰੀਕ ਸਿੰਘ ਪ੍ਰਧਾਨ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਤੋਂ ਇਲਾਵਾ ਪਿੰਡ ਅਤੇ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਲੁਧਿਆਣਾ ਪੱਛਮੀ ਦੇ ਸੂਝਵਾਨ ਵੋਟਰ 'ਆਪ' ਨੂੰ ਜਿੱਤ ਦਾ ਫ਼ਤਵਾ ਦੇਣਗੇ- ਵਿਧਾਇਕ ਬਿਲਾਸਪੁਰ <br/> ਅਗਲੀ ਖ਼ਬਰ ਨੈਸ਼ਨਲ ਹਾਈਵੇ ਦੇ ਪੁਲ ਅਤੇ ਸੜਕ ਵਿਚਕਾਰ ਵੰਡੀਆਂ ਜ਼ਮੀਨਾਂ ਦੇ ਕਿਸਾਨਾਂ ਨੇ ਖੋਲਿ੍ਹਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।