23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

<h4>ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼</h4> ਸਾਰੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਏ....

ਅਜੀਤ ਡੈਸਕ 21-06-2025

ਤੰਦਰੁਸਤ ਜ਼ਿੰਦਗੀ ਲਈ ਯੋਗ ਕਰੋ, ਹਰ ਰੋਜ਼
ਜਸਪਾਲ ਸਿੰਘ

ਜਲੰਧਰ, 20 ਜੂਨ-ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਇਨਸਾਨ ਕੋਲ ਆਪਣੇ ਲਈ ਬਿਲਕੁੱਲ ਵੀ ਵਕਤ ਨਹੀਂ ਹੈ ਤੇ ਉਹ ਆਪਣੀਆਂ ਪਦਾਰਥਵਾਦੀ ਲੋੜਾਂ ਪੂਰੀਆਂ ਕਰਨ ਲਈ ਰਾਤ-ਦਿਨ ਕੰਮ 'ਚ ਲੱਗਾ ਹੋਇਆ ਹੈ | ਹਾਲਾਂਕਿ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੋਇਆ ਉਹ ਮਾਨਸਿਕ ਤਣਾਅ ਸਮੇਤ ਕਈ ਤਰ੍ਹਾਂ ਦੀਆਂ ਹੋਰ ਸਰੀਰਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ ਪਰ ਜਦੋਂ ਤੱਕ ਉਸ ਨੂੰ ਇਸ ਸਭ ਦੀ ਸਮਝ ਆਉਂਦੀ ਹੈ ਤਾਂ ਸਮਾਂ ਉਸ ਦੇ ਹੱਥ 'ਚੋਂ ਨਿਕਲ ਚੁੱਕਾ ਹੁੰਦਾ ਹੈ ਤੇ ਉਸ ਕੋਲ ਸਿਵਾਏ ਪਛਤਾਵੇ ਦੇ ਕੁੱਝ ਨਹੀਂ ਹੁੰਦਾ | ਅਜਿਹੇ 'ਚ ਹਰ ਇਨਸਾਨ ਨੂੰ ਆਪਣੇ ਕੰਮਾਂ-ਕਾਰਾਂ 'ਚੋਂ ਕੁੱਝ ਸਮਾਂ ਆਪਣੀ ਸਿਹਤ ਲਈ ਵੀ ਕੱਢਣਾ ਚਾਹੀਦਾ ਹੈ ਤੇ ਇਸ ਦੌਰਾਨ ਉਸ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਜਿੱਥੇ ਕਸਰਤ ਆਦਿ ਕਰਨੀ ਚਾਹੀਦੀ ਹੈ, ਉੱਥੇ ਯੋਗ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਕਿਉਂਕਿ ਯੋਗ ਇਕ ਅਜਿਹਾ ਮੰਤਰ ਹੈ, ਜਿਸ ਨਾਲ ਨਾ ਕੇਵਲ ਇਨਸਾਨ ਸਰੀਰਕ ਤੌਰ 'ਤੇ ਹੀ ਰਿਸ਼ਟ-ਪੁਸ਼ਟ ਰਹਿੰਦਾ ਹੈ, ਬਲਕਿ ਮਾਨਸਿਕ ਤੌਰ 'ਤੇ ਵੀ ਉਹ ਮਜ਼ਬੂਤ ਬਣਦਾ ਹੈ | ਇਨਸਾਨੀ ਜ਼ਿੰਦਗੀ 'ਚ ਯੋਗ ਦੀ ਇਸੇ ਮਹੱਤਤਾ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਯੋਗਾ ਨੂੰ ਨਾ ਕੇਵਲ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਦਿਵਾਈ ਗਈ, ਬਲਕਿ 21 ਜੂਨ ਨੂੰ ਅੰਤਰ ਰਾਸ਼ਟਰੀ ਯੋਗਾ ਦਿਵਸ ਵੀ ਮਨਾਇਆ ਜਾਣ ਲੱਗਾ ਹੈ | ਇਸ ਦਿਨ ਪ੍ਰਧਾਨ ਮੰਤਰੀ ਖੁਦ ਵੀ ਆਮ ਲੋਕਾਂ ਵਿਚਕਾਰ ਬੈਠ ਕੇ ਯੋਗ ਕਰਦੇ ਹਨ ਤੇ ਹੋਰਨਾਂ ਲੋਕਾਂ ਨੂੰ ਵੀ ਯੋਗ ਨਾਲ ਜੁੜਨ ਲਈ ਪ੍ਰੇਰਿਤ ਕਰਨ 'ਚ ਅਹਿਮ ਯੋਗਦਾਨ ਪਾਉਂਦੇ ਹਨ | ਦੱਸਣਯੋਗ ਹੈ ਕਿ ਮਨੁੱਖ ਵਲੋਂ ਆਪਣੀ ਸਿਹਤ ਵੱਲ ਧਿਆਨ ਨਾ ਦੇਣ ਕਾਰਨ ਉਸ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਹੋਰ ਕਈ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਹੌਲੀ-ਹੌਲੀ ਘੇਰਾ ਪਾਉਣ ਲੱਗਦੀਆਂ ਹਨ, ਜਿਨ੍ਹਾਂ ਤੋਂ ਬਚਣ ਲਈ ਇਨਸਾਨ ਨੂੰ ਜਿੱਥੇ ਆਪਣੀਆਂ ਖਾਣ-ਪੀਣ ਸੰਬੰਧੀ ਆਦਤਾਂ ਨੂੰ ਸੁਧਾਰਨ ਦੀ ਲੋੜ ਹੈ, ਉੱਥੇ ਨਾਲ ਹੀ ਯੋਗ ਨੂੰ ਵੀ ਅਪਣਾਉਣਾ ਚਾਹੀਦਾ ਹੈ | ਯੋਗ ਕਰਨ ਵਾਲਾ ਵਿਅਕਤੀ ਦੂਸਰੇ ਵਿਅਕਤੀਆਂ ਤੋਂ ਵਧੇਰੇ ਰਿਸ਼ਟ-ਪੁਸ਼ਟ ਤੇ ਚੁਸਤ ਹੁੰਦਾ ਹੈ ਤੇ ਉਹ ਸਾਰਾ ਦਿਨ ਖੁਦ ਨੂੰ ਤਰੋਂ-ਤਾਜ਼ਾ ਮਹਿਸੂਸ ਕਰਦਾ ਹੈ | ਯੋਗ ਕਰਨ ਨਾਲ ਮਨੁੱਖ ਮਾਨਸਿਕ ਤੌਰ 'ਤੇ ਵੀ ਖਿੜਿ੍ਹਆ ਹੋਇਆ ਰਹਿੰਦਾ ਹੈ ਤੇ ਉਸ ਦੇ ਅੰਦਰ ਹਾਂ-ਪੱਖੀ ਵਿਚਾਰਾਂ ਦਾ ਸੰਚਾਰ ਹੁੰਦਾ ਹੈ, ਜੋ ਉਸ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ | ਇਸ ਦੌਰਾਨ ਯੋਗ ਨਾਲ ਜੁੜੀਆਂ ਸਖਸ਼ੀਅਤਾਂ ਦਾ ਮੰਨਣਾ ਹੈ ਕਿ ਯੋਗ ਕਦੇ ਵੀ ਕਿਸੇ ਵੀ ਥਾਂ 'ਤੇ ਕੀਤਾ ਜਾ ਸਕਦਾ ਹੈ ਪਰ ਸਵੇਰ ਸਮੇਂ ਯੋਗਾ ਕਰਨ ਨਾਲ ਮਨ ਸ਼ਾਂਤ ਤੇ ਇਕਾਗਰਚਿਤ ਰਹਿੰਦਾ ਹੈ ਤੇ ਇਸ ਦਾ ਵਧੇਰੇ ਫਾਇਦਾ ਹੁੰਦਾ ਹੈ | ਇਸ ਵਾਰ ਦੇ ਯੋਗ ਦਿਵਸ ਦਾ ਥੀਮ ਬਹੁਤ ਹੀ ਖਾਸ ਤੌਰ 'ਤੇ ਤਿਆਰ ਕੀਤਾ ਗਿਆ ਹੈ ਤੇ ਇਸ ਨੂੰ ਧਰਤੀ ਤੇ ਵਾਤਾਵਰਨ ਨਾਲ ਜੋੜਿਆ ਗਿਆ ਹੈ | ਇਸ ਵਾਰ ਦਾ ਥੀਮ (ਯੋਗ ਫਾਰ ਵਨ ਅਰਥ, ਵਨ ਹੈਲਥ' ਭਾਵ ਇਕ ਪਿ੍ਥਵੀ ਤੇ ਇਕ ਸਿਹਤ ਲਈ ਯੋਗ' ਬੇਹੱਦ ਜ਼ਰੂਰੀ ਹੈ ਚੁਣਿਆ ਗਿਆ ਹੈ, ਜਿਸ ਨਾਲ ਵਧ ਤੋਂ ਵਧ ਲੋਕਾਂ ਨੂੰ ਯੋਗ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਹੈ | ਇਸ ਸਾਲ ਵੀ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਵੱਡੀ ਗਿਣਤੀ 'ਚ ਲੋਕ ਯੋਗ ਸਮਾਗਮਾਂ 'ਚ ਸ਼ਿਰਕਤ ਕਰਕੇ ਸਿਹਤਮੰਦ ਜ਼ਿੰਦਗੀ ਜਿਊਣ ਦੀ ਹਾਮੀ ਭਰਨਗੇ |

ਪਿਛਲੀ ਖ਼ਬਰ 2 ਨੌਜਵਾਨ ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਅਗਲੀ ਖ਼ਬਰ ਭਾਜਪਾ ਦੀ ਕੇਂਦਰ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਬਣਾਈਆਂ : ਜਸਪਾਲ ਪੰਜਗਰਾਈਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।