ਫ਼ਰੀਦਕੋਟ, 20 ਜੂਨ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਧਰਮਕੋਟ ਅਬਜ਼ਰਵਰ ਜ਼ਿਲ੍ਹਾ ਮੋਗਾ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਮੁਲਾਕਾਤ ਕਰਦਿਆਂ ਪੰਜਾਬ ਦੇ ਐਸ.ਸੀ ਨੌਜਵਾਨਾਂ ਨੂੰ ਪਾਰਟੀ ਵਿਚ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੌਜੂਦਾ ਤਰਸਯੋਗ ਹਾਲਤਾਂ ਵਿਚੋਂ ਕੱਢਣ ਲਈ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਬਣਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ, ਜਿਸ ਦਾ ਬਹੁਤ ਸਾਰਥਿਕ ਪ੍ਰਭਾਵ ਪੈ ਰਿਹਾ ਹੈ | ਉਨ੍ਹਾਂ ਪੰਜਾਬ ਵਿਚ ਨੌਜਵਾਨਾਂ ਵਿਚ ਦਿਨ ਬ ਦਿਨ ਵੱਧ ਰਹੀ ਬੇਚੈਨੀ ਦਾ ਕਾਰਨ ਆਪ ਸਰਕਾਰ ਵਲੋਂ ਖ਼ੇਤਰੀ ਪਾਰਟੀ ਦੇ ਵਿਰੁੱਧ ਲਗਾਤਾਰ ਕੀਤੇ ਗਏ ਕੂੜ ਪ੍ਰਚਾਰ, ਪੰਜਾਬ ਦੇ ਨੌਜਵਾਨਾਂ ਦੀ ਥਾਂ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਭਿ੍ਸ਼ਟਾਚਾਰ ਦੱਸਿਆ | ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਕ ਨਵੀਂ ਦਿਸ਼ਾ ਦੇਣ ਲਈ ਇਨ੍ਹਾਂ ਦੀ ਬਾਂਹ ਫੜ੍ਹਨ |