ਜੈਤੋ, 20 ਜੂਨ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਪੁਲਿਸ ਨੇ 5 ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਥਾਣਾ ਜੈਤੋ ਦੇ ਏ.ਐਸ.ਆਈ. ਸਿਕੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾਂ ਚੈਂਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਸ ਸਟੈਂਡ ਜੈਤੋ ਵਿਖੇ ਮੌਜੂਦ ਸੀ ਤਾਂ ਮੁਖ਼ਬਰ ਖਾਸ ਨੇ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਮੋਨਾ ਪੁੱਤਰ ਰਾਜ ਵਾਸੀ ਸੰਗਲਾ ਵਾਲੀ ਗਲੀ ਬਠਿੰਡਾ ਰੋਡ ਜੈਤੋ, ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੇਵੇਵਾਲਾ, ਸੁਖਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਅਜਿੱਤਗਿੱਲ, ਨਵਦੀਪ ਕੁਮਾਰ ਪੁੱਤਰ ਪਿਆਰੇ ਲਾਲ ਵਾਸੀ ਡਾ. ਅੰਬਦੇਕਰ ਨਗਰ ਜੈਤੋ ਅਤੇ ਅਕਾਸ਼ ਪੁੱਤਰ ਮੰਗੂ ਵਾਸੀ ਨੇੜੇ ਐਸ.ਡੀ.ਐਮ ਦਫ਼ਤਰ ਜੈਤੋ ਉਕਤਾਨ ਸਾਰੇ ਵਿਅਕਤੀ ਜੁਰਮ ਕਰਨ ਦੇ ਆਦੀ ਹਨ ਇਨ੍ਹਾਂ ਖਿਲਾਫ਼ ਵੱਖ-ਵੱਖ ਜੁਰਮਾਂ ਤਹਿਤ ਕਾਫ਼ੀ ਪਰਚੇ ਦਰਜ ਹਨ | ਜੋ ਸੜਕ 'ਤੇ ਜਾਂਦੇ ਰਾਹਗੀਰਾਂ ਪਾਸੋਂ ਪੈਸੇ, ਮੋਬਾਇਲ ਅਤੇ ਮੋਟਰਸਾਈਕਲਾਂ ਦੀ ਲੁੱਟ ਖੋਹ ਕਰਦੇ ਹਨ ਅਤੇ ਗਿਰੋਹ ਬਣਾਕੇ ਲੁੱਟਾਂ ਖੋਹਾਂ ਕਰਦੇ ਹਨ | ਇਹ ਸਾਰੇ ਕੋਟਕਪੂਰਾ-ਮੁਕਤਸਰ ਬਾਈਪਾਸ ਨੇੜੇ ਰੇਲਵੇ ਅੰਡਰ ਬਰਿੱਜ ਰੇਲਵੇ ਜੈਤੋ ਵਿਖੇ ਲੁੱਕ ਛਿੱਪ ਕੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਹਨ | ਜੇਕਰ ਇਨ੍ਹਾਂ 'ਤੇ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਲੁੱਟ ਖੋਹ ਦੀ ਯੋਜਨਾ ਬਣਾਉਂਦੇ ਸਮੇਤ ਹਥਿਆਰਾ ਦੇ ਕਾਬੂ ਆ ਸਕਦੇ ਹਨ | ਜੋ ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਏ.ਐਸ.ਆਈ. ਸਿਕੰਦਰ ਸਿੰਘ ਨੇ ਰੁੱਕਾ ਟਾਇਪ ਕਰਵਾ ਕੇ ਥਾਨੇ ਭੇਜਿਆ ਹੈ | ਜੋ ਮÏਸੂਲ ਹੋਣ ਤੇ ਮੁਕੱਦਮਾ ਨੰ: 82 ਬੀ.ਐਨ.ਐਸ. ਥਾਣਾ ਜੈਤੋ ਬਰਖਿਲਾਫ ਮੋਨਾ ਵਗੈਰਾ ਉਕਤਾਨ ਦੇ ਦਰਜ ਰਜਿਸਟਰ ਕੀਤਾ ਗਿਆ | ਕਥਿਤ ਦੋਸ਼ੀਆਂ ਤੋਂ ਇਕ ਗੰਡਾਸਾ, ਇਕ ਲੋਹਾ ਗੰਡਾਸੀ, ਇਕ ਕੁਹਾੜੀ, ਇਕ ਡਾਂਗ ਵਿਚ ਪੱਠੇ ਕੁਤਰਣ ਵਾਲਾ ਜੜਿ੍ਹਆ ਹੋਇਆ ਟੋਕਾ ਅਤੇ ਅਕਾਸ਼ ਉਕਤ ਪਾਸੋਂ ਇਕ ਕਹੀ ਦਾ ਦਸਤਾ ਬਰਾਮਦ ਕੀਤਾ ਹੈ |