ਗਿੱਦੜਬਾਹਾ, 20 ਜੂਨ (ਸ਼ਿਵਰਾਜ ਸਿੰਘ ਬਰਾੜ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਚੇਅਰਮੈਨ ਇਮਰਾਨ ਪ੍ਰਤਾਪ ਗੜ੍ਹੀ ਵਲੋਂ ਰਮਨਦੀਪ ਸਿੰਘ ਨਰੂਲਾ ਨੂੰ ਘੱਟ ਗਿਣਤੀ ਕਮਿਸ਼ਨ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕਰਨ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਕੁਮਾਰ ਬਿੰਟਾ ਅਰੋੜਾ, ਅਬੋਹਰ ਦੇ ਕੋਆਬਡੀਨੇਟਰ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੀਤ ਪ੍ਰਧਾਨ ਦੀਪਕ ਗਰਗ, ਹਲਕਾ ਪ੍ਰਧਾਨ ਦਵਿੰਦਰ ਸਿੰਘ ਹੰਟੀ, ਵਿੱਕੀ, ਕੌਂਸਲਰ ਬਿੱਟੂ ਸੱਚਦੇਵਾ ਨੇ ਚੇਅਰਮੈਨ ਇਮਰਾਨ ਪ੍ਰਤਾਪ ਗੜ੍ਹੀ, ਪ੍ਰਤਾਪ ਬਾਜਵਾ, ਭੁਪੇਸ਼ ਬਘੇਲ, ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦਿਲਬਾਗ ਮੁਹੰਮਦ ਖਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਸ ਨਿਯੁਕਤੀ 'ਤੇ ਧੰਨਵਾਦ ਕਰਦਿਆਂ ਸ੍ਰੀ ਨਰੂਲਾ ਨੂੰ ਵਧਾਈ ਦਿੱਤੀ |