24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦੋਦਾ ਵਿਖੇ ਦੁਕਾਨਦਾਰਾਂ ਨੇ ਠੰਢੇ-ਮਿੱਠੇ ਜਲ ਦੀ ਛਬੀਲ ਤੇ ਚੌਲਾਂ ਦਾ ਲੰਗਰ ਲਗਾਇਆ

ਅਜੀਤ ਡੈਸਕ 21-06-2025
ਦੋਦਾ, 20 ਜੂਨ (ਰਵੀਪਾਲ)-ਸਮੂਹ ਦੁਕਾਨਦਾਰ ਭਲਾਈ ਸੰਗਠਨ (ਰਜਿ.) ਦੋਦਾ ਦੇ ਸਮੂਹ ਦੁਕਾਨਦਾਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਾਹਗੀਰਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਮਿੱਠੇ ਚੌਲਾਂ ਦਾ ਲੰਗਰ ਡੇਰਾ ਬਾਬਾ ਧਿਆਨਦਾਸ ਦੋਦਾ ਦੇ ਮੇਨ ਗੇਟ ਅੱਗੇ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਦੌਰਾਨ ਸਮੂਹ ਨਵੀਂ ਤੇ ਪੁਰਾਣੀ ਪੰਚਾਇਤ ਦੀ ਹਾਜ਼ਰੀ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕਰਕੇ ਕੀਤੀ ਗਈ | ਇਸ ਮੌਕੇ ਸੰਗਠਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਰਾਹਗੀਰਾਂ ਨੂੰ ਰੋਕ-ਰੋਕ ਕੇ ਬੜੀ ਨਿਮਰਤਾ ਨਾਲ ਠੰਡਾ-ਮਿੱਠਾ ਜਲ ਛਕਾਇਆ ਗਿਆ | ਉਨ੍ਹਾਂ ਸਮੂਹ ਦੁਕਾਨਦਾਰਾਂ ਵਲੋਂ ਕੀਤੀ ਅਣਥੱਕ ਸੇਵਾ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸਵਰਨ ਕੌਰ, ਜਸਵਿੰਦਰ ਕੌਰ ਬੱਬੂ ਬਰਾੜ, ਭਾਗ ਸਿੰਘ ਸੂਬੇਦਾਰ, ਜਬਰਜੰਗ ਸਿੰਘ ਢਿੱਲੋਂ, ਚੇਅਰਮੈਨ ਜਗਦੀਸ਼ ਕਟਾਰੀਆ, ਬੱਬੂ ਸੱਚਦੇਵਾ, ਬੱਗੀ ਬਰਾੜ, ਬਲਵਿੰਦਰ ਸਿੰਘ ਸਾਬਕਾ ਐੱਮ.ਡੀ., ਬੋਹੜ ਸਿੰਘ ਪੰਚ, ਸੁਖਪਾਲ ਬਰਾੜ, ਰੇਸ਼ਮ ਸਿੰਘ ਮੈਂਬਰ, ਜਗਮੋਹਨ ਬਰਾੜ ਪੰਚ, ਸਰਦੂਲ ਸਿੰਘ ਮੈਂਬਰ, ਸੁਖਦੇਵ ਸਿੰਘ ਮੈਂਬਰ, ਸਿਕੰਦਰ ਬਰਾੜ, ਅੰਮਿ੍ਤਪਾਲ ਸਿੰਘ ਬਰਾੜ, ਬਿੱਟੂ ਵਧਵਾ, ਕਰਨੈਲ ਬਰਾੜ, ਨਿੱਕਾ ਬਰਾੜ ਸਾਬਕਾ ਪ੍ਰਧਾਨ, ਅਵਤਾਰ ਸਿੰਘ ਜੰਡੂ ਸੈਕਟਰੀ, ਗੁਰਚਰਨ ਸਿੰਘ ਮਸੌਣ, ਜਗਮੀਤ ਸਿੰਘ ਤੇ ਸਮੂਹ ਦੁਕਾਨਦਾਰ, ਡੇਰਾ ਕਮੇਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਵਲੋਂ ਹਲਕੇ ਅੰਦਰ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਅਗਲੀ ਖ਼ਬਰ ਸਿਵਲ ਸਰਜਨ ਨੇ ਜ਼ਿਲ੍ਹੇ 'ਚ 10 ਹਾਊਸ ਸਰਜਨ ਡਾਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।