22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵੱਖ-ਵੱਖ ਥਾਈਾ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025

ਫ਼ਰੀਦਕੋਟ, 21 ਜੂਨ (ਜਸਵੰਤ ਸਿੰਘ ਪੁਰਬਾ)-ਯੋਗ ਇਕ ਸਾਧਨਾ ਹੈ ਅਤੇ ਇਹ ਸਰੀਰਕ ਤੇ ਮਾਨਸਿਕ ਤੰਦਰੁਸਤੀ ਅਤੇ ਨਿਰੋਗੀ ਕਾਇਆ ਲਈ ਇਸਦਾ ਮਹੱਤਵਪੂਰਨ ਯੋਗਦਾਨ ਹੈ | ਅਸੀਂ ਬਿਨਾਂ ਕੁਝ ਖਰਚ ਕੀਤਿਆਂ ਯੋਗ ਵਿਧੀ ਰਾਹੀਂ ਆਪਣੇ ਤਨ ਨੂੰ ਰਿਸ਼ਟ-ਪੁਸ਼ਟ ਅਤੇ ਮਨ 'ਤੇ ਕਾਬੂ ਰੱਖ ਸਕਦੇ ਹਾਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਥਾਨਕ ਦਰਬਾਰ ਗੰਜ (ਰੈਸਟ ਹਾਊਸ) ਵਿਖੇ ਆਯੂਸ਼ ਵਿਭਾਗ, ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀ ਐਮ ਦੀ ਯੋਗਸ਼ਾਲਾ ਤਹਿਤ ਗਿਆਰ੍ਹਵੇਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੋਗ ਦਿਵਸ ਦੇ ਮੌਕੇ ਯੋਗ ਸਾਧਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਜਿਓਣ ਦੇ ਢੰਗ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਜੰਕ ਫੂਡ ਤੋਂ ਤੌਬਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਯੋਗ ਆਪਣੇ ਘਰ ਹੀ ਕੀਤਾ ਜਾ ਸਕਦਾ ਹੈ ਜਦਕਿ ਹੋਰ ਕਸਰਤਾਂ ਲਈ ਜਿੰਮ ਜਾਂ ਗਰਾਊਾਡ ਆਦਿ 'ਚ ਜਾਣਾ ਪੈਂਦਾ ਹੈ | ਇਸ ਮੌਕੇ ਵਿਧਾਇਕ ਸ: ਸੇਖੋਂ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਛਾਂਦਾਰ ਪੌਦੇ ਵੀ ਵੰਡੇ ਗਏ | ਇਸ ਮੌਕੇ ਸਹਾਇਕ ਕਮਿਸ਼ਨਰ ਜਨ. ਗੁਰਕਿਰਨ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੀ ਨਿਵੇਕਲੀ ਪਹਿਲ ਸੀ.ਐਮ ਦੀ ਯੋਗਸ਼ਾਲਾ ਤਹਿਤ ਫ਼ਰੀਦਕੋਟ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਲਗਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿਚ ਸ਼ਾਮਿਲ ਹੋ ਕੇ ਹਜ਼ਾਰਾਂ ਵਸਨੀਕ ਲਾਭ ਉਠਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮੁਹੱਲੇ, ਪਿੰਡ ਜਾਂ ਸ਼ਹਿਰ ਵਾਸੀਆਂ ਨੇ ਮੁਫ਼ਤ ਯੋਗ ਕਲਾਸਾਂ ਦਾ ਲਾਭ ਉਠਾਉਣਾ ਹੈ | ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਸੈਂਕੜੇ ਯੋਗ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫ਼ਰੀਦਕੋਟ ਅਮਨਦੀਪ ਸਿੰਘ (ਬਾਬਾ), ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਜਸਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ, ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਵਪ੍ਰੀਤ ਕੌਰ, ਸੀਨੀਅਰ ਫਿਜੀਸ਼ਨ ਡਾ. ਅਮੀਤਾ ਗੁਪਤਾ, ਡਾ. ਰੋਹਿਤ, ਡਾ. ਲਵਪ੍ਰੀਤ, ਡਾ. ਤਰੁਣ ਸ਼ਰਮਾ, ਦੀਪਕਾ ਖੋਸਲਾ, ਡਾ. ਅਮਰਪਾਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ ਯੋਗਸ਼ਾਲਾ ਨੇਹਾ ਆਰਿਆ, ਮਨੋਜ ਕੁਮਾਰ, ਸਮੂਹ ਯੋਗਸ਼ਾਲਾ ਸਮੂਹ ਟੀਮ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਭਾਰੀ ਗਿਣਤੀ ਵਿਚ ਯੋਗ ਸਾਧਕ ਮੌਜੂਦ ਸਨ |
ਪੀ.ਐਮ. ਕੇਂਦਰੀ ਵਿਦਿਆਲਿਆ ਵਿਖੇ
ਫ਼ਰੀਦਕੋਟ, (ਸਤੀਸ਼ ਬਾਗ਼ੀ)-ਪੀ.ਐਮ. ਕੇਂਦਰੀ ਵਿਦਿਆਲਿਆ ਫ਼ਰੀਦਕੋਟ ਛਾਉਂਣੀ ਵਿਖੇ 11ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਬੜੇ ਉੱਤਸ਼ਾਹ ਨਾਲ ਯੋਗਾ ਕੈਂਪ ਲਗਾ ਕੇ ਮਨਾਇਆ ਗਿਆ | ਜਿਸਦੀ ਪ੍ਰਧਾਨਗੀ ਵਿਦਿਆਲਿਆ ਦੇ ਪਿ੍ੰਸੀਪਲ ਡਾ. ਸੁਨੀਲ ਕੁਮਾਰ ਨੇ ਕੀਤੀ | ਹਿੰਦੀ ਅਧਿਆਪਕ ਸੰਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਦਾ ਅਭਿਆਸ ਕਰਵਾਇਆ | ਸਰੀਰਕ ਸਿੱਖਿਆ ਅਧਿਆਪਕ ਰਾਕੇਸ਼ ਰਾਣਾ ਨੇ ਯੋਗਾ ਦੇ ਮਹੱਤਵ ਅਤੇ ਇਸਦੇ ਲਾਭ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਅਸੀਂ ਯੋਗਾ ਦੁਆਰਾ ਆਪਣੇ ਸਰੀਰਕ ਅਤੇ ਮਾਨਸਿਕਤਾ ਵਿਕਾਸ ਕਰ ਸਕਦੇ ਹਾਂ | ਮੰਚ ਸੰਚਾਲਨ ਹਿੰਦੀ ਅਧਿਆਪਕ ਅਗਰਚੰਦ ਨੇ ਕੀਤਾ | ਪਿ੍ੰਸੀਪਲ ਡਾ. ਸੁਨੀਲ ਕੁਮਾਰ ਨੇ ਵਿਦਿਆਰਥੀਆਂ ਨੂੰ ਯੋਗਾ ਅਭਿਆਸ ਨਿਰੰਤਰ ਕਰਦੇ ਰਹਿਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਯੋਗਾ ਇਕ ਅਜਿਹਾ ਅਭਿਆਸ ਹੈ ਜਿਸ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰਹਿ ਕੇ ਸਫਲ ਜੀਵਨ ਬਤੀਤ ਕਰ ਸਕਦੇ ਹਾਂ |
ਮਾਊਾਟ ਲਿਟਰਾ ਜ਼ੀ ਸਕੂਲ ਵਿਖੇ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਤਹਿਤ ਸਕੂਲ ਵਿਚ ਇਕ ਯੋਗ ਕੈਂਪ ਲਗਾਇਆ ਗਿਆ ਜਿਸ ਵਿਚ ਯੋਗ ਗੁਰੂ ਰਾਜੇਂਦਰ ਨੈਯਰ ਅਤ ਨੈਨਸੀ ਨੈਯਰ ਨੇ ਯੋਗ ਅਭਿਆਸ ਕਰਵਾਇਆ ਅਤੇ ਯੋਗ ਦੇ ਲਾਭਾਂ ਬਾਰੇ ਦੱਸਿਆ | ਉਨ੍ਹਾਂ ਲੋਕਾਂ ਨੂੰ ਵੱਖ ਵੱਖ ਆਸਣਾਂ ਅਤੇ ਜਲ ਨੇਤੀ, ਕਪਾਲਭਾਤੀ ਆਦਿ ਦਾ ਅਭਿਆਸ ਕਰਵਾਇਆ | ਸਕੂਲ ਦੇ ਚੇਅਰਮੈਨ ਇੰਜੀਨੀਅਰ ਚਮਨ ਲਾਲ ਗੁਲਾਟੀ ਅਤੇ ਪਿ੍ੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਸਕੂਲ ਵਲੋਂ ਵੱਖ ਵੱਖ ਤਰ੍ਹਾਂ ਦੀਆਂ ਯੋਗ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ ਵਿਚ ਅਲੋਮਵਿਲੋਮ, ਕਪਾਲਭਾਤੀ, ਵਜਰਾ ਆਸਣ, ਸ਼ਵ ਆਸਣ ਆਦਿ ਦਾ ਅਭਿਆਸ ਕੀਤਾ ਗਿਆ | ਚੇਅਰਮੈਨ ਇੰਜੀਨੀਅਰ ਚਮਨ ਲਾਲ ਗੁਲਾਟੀ ਨੇ ਕਿਹਾ ਕਿ ਯੋਗ ਦਾ ਮਨੁੱਖੀ ਜੀਵਨ ਵਿਚ ਇਕ ਮਹੱਤਵਪੂਰਨ ਸਥਾਨ ਹੈ | ਇਹ ਸਾਡੀ ਭਾਰਤੀ ਸੱਭਿਆਚਾਰ ਦੀ ਨੀਂਹ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਯੋਗਾ ਮਨਾਇਆ ਜਾਂਦਾ ਹੈ |
ਨਹਿਰੂ ਸਟੇਡੀਅਮ ਵਿਖੇ
ਫ਼ਰੀਦਕੋਟ, (ਸਤੀਸ਼ ਬਾਗ਼ੀ)-ਸਥਾਨਕ ਨਹਿਰੂ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਮਨਪ੍ਰੀਤ ਸਿੰਘ ਮੰਨੂ ਨੇ ਵੱਖ-ਵੱਖ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ ਅਤੇ ਰੋਜ਼ਾਨਾ ਯੋਗ ਕਰਨ ਨਾਲ ਹੋਂਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਵਲੋਂ ਐਥਲੈਟਿਕਸ ਅਤੇ ਫ਼ੁੱਟਬਾਲ ਗਰੁੱਪ ਬਣਾਇਆ ਹੋਇਆ ਹੈ, ਜਿਨ੍ਹਾਂ ਵਲੋਂ ਸਿਹਤ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਐਥਲੈਟਿਕਸ ਅਤੇ ਫੁੱਟਬਾਲ ਖੇਡਣ ਤੋਂ ਇਲਾਵਾ ਕਸਰਤ ਅਤੇ ਯੋਗ ਅਭਿਆਸ ਕੀਤਾ ਜਾਂਦਾ ਹੈ | ਇਸ ਮੌਕੇ ਮਨਪ੍ਰੀਤ ਸਿੰਘ ਮੰਨੂ, ਗੁਰਪ੍ਰੀਤ ਸਿੰਘ, ਸਾਹਿਲ ਕੁਮਾਰ, ਓਮ ਪ੍ਰਕਾਸ਼, ਕੌਸ਼ਲ ਕੁਮਾਰ ਸ਼ਰਮਾ, ਦੀਪਕ ਕੁਮਾਰ ਚੋਹਾਨ, ਰੋਹਿਤ ਕੁਮਾਰ, ਹਰਪ੍ਰੀਤ, ਅਰਸ਼ ਕੁਮਾਰ, ਜਗਜੋਧ ਸਿੰਘ ਚਹਿਲ, ਲਖਵੀਰ ਸਿੰਘ ਫ਼ੌਜੀ , ਪਰਮਜੀਤ ਸਿੰਘ ਧੌਂਸੀ, ਰੋਹਿਤ ਅਤੇ ਦਿਨੇਸ਼ ਕੁਮਾਰ ਕੱਕੜ ਮੌਜੂਦ ਸਨ |
ਏ ਐਂਡ ਡੀ ਫਾਰਮਾ ਵਿਖੇ
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਅੰਤਰਰਾਸ਼ਟਰੀ ਯੋਗ ਦਿਵਸ ਏ ਐਂਡ ਡੀ ਫਾਰਮਾ ਵਿਖੇ ਅਰੋੜਾ ਮਹਾਂ ਸਭਾ ਕੋਟ ਕਪੂਰਾ ਅਤੇ ਨੀਮਾ ਫ਼ਰੀਦਕੋਟ ਦੁਆਰਾ ਮਨਾਇਆ ਗਿਆ | ਯੋਗਾ ਦਿਵਸ ਦੇ ਥੀਮ 'ਵਨ ਅਰਥ ਵਨ ਹੈਲਥ' ਨੂੰ ਮੁੱਖ ਰੱਖਦੇ ਹੋਏ ਡਾਕਟਰ ਗਗਨ ਅਰੋੜਾ ਅਤੇ ਡਾਕਟਰ ਵਿਸ਼ੇਸ਼ ਬੁੱਧੀ ਰਾਜਾ ਵਲੋਂ ਵੱਖੋ ਵੱਖਰੇ ਯੋਗ ਆਸਣ ਕਰਵਾਏ ਗਏ | ਸੂਕਸ਼ਮ ਯੋਗ ਆਸਣਾ ਤੋਂ ਸ਼ੁਰੂਆਤ ਕਰਦੇ ਹੋਏ ਕਈ ਆਸਣ ਕਰਵਾਏ ਗਏ | ਇਹ ਯੋਗਾ ਸ਼ੈਸ਼ਨ ਸਭ ਦੇ ਸੁੱਖ ਦੀ ਕਾਮਨਾ ਕਰਨ ਦੀ ਪ੍ਰਾਰਥਨਾ ਨਾਲ ਅੰਤ ਹੋਇਆ | ਬਾਅਦ ਵਿਚ ਡਾਕਟਰ ਵਿਸ਼ੇਸ਼ ਬੁੱਧੀ ਰਾਜਾ ਨੇ ਭਜਨ ਸੁਣਾਏ ਅਤੇ ਪੀ.ਬੀ.ਜੀ ਵੈਲਫੇਅਰ ਕਲਬ ਵਲੋਂ ਲੱਗਣ ਵਾਲੇ 'ਮੇਲਾ ਖੂਨਦਾਨੀਆਂ ਦਾ' ਪੋਸਟਰ ਜਾਰੀ ਕੀਤਾ | ਯੂਥ ਵਿੰਗ ਅਰੋੜਾ ਮਹਾਂ ਸਭਾ ਵਲੋਂ ਕਰਵਾਏ ਗਏ ਇਸ ਯੋਗਾ ਦਿਵਸ ਵਿਚ ਵਿਸ਼ੇਸ਼ ਰੂਪ ਵਿਚ ਨੀਮਾ ਫ਼ਰੀਦਕੋਟ ਨੇ ਵੀ ਹਿੱਸਾ ਲਿਆ | ਯੋਗਾ ਕੈਂਪ ਵਿਚ ਵੇਦ ਅਰੋੜਾ ਚੇਅਰਮੈਨ ਅਰੋੜਾ ਮਹਾਂ ਸਭਾ, ਹਰਸ਼ ਅਰੋੜਾ ਜਨਰਲ ਸਕੱਤਰ ਤੋਂ ਇਲਾਵਾ ਡਾ. ਸਤੀਸ਼ ਸ਼ਰਮਾ ਪ੍ਰਧਾਨ ਨਿਮਾ ਫ਼ਰੀਦਕੋਟ, ਡਾ. ਨੀਰੂ ਸ਼ਰਮਾ, ਡਾ. ਕੰਚਨ ਮੋਹਨ, ਡਾ. ਪਿ੍ੰਸੀ ਅਰੋੜਾ, ਡਾ. ਮੀਨਾ ਬੁੱਧੀ ਰਾਜਾ, ਡਾ.ਜਗਪ੍ਰੀਤ ਕਾਲੜਾ, ਡਾ.ਗਗਨ ਅਰੋੜਾ, ਸਨੀ ਅਰੋੜਾ, ਬਲਦੇਵ ਕਟਾਰੀਆ, ਵਿਜੇ ਨਰੂਲਾ, ਡਾ.ਲਲਿਤ ਸ਼ਰਮਾ, ਜਗਮੋਹਨ ਸਿੰਘ ਜੱਗੀ, ਤਰਸੇਮ ਚਾਵਲਾ, ਜਤਿੰਦਰ ਚਾਵਲਾ, ਡਾ.ਉਤਕਰਸ਼ ਸ਼ਰਮਾ, ਰਜੀਵ ਮਲਿਕ, ਰਾਹੁਲ ਮਲਿਕ ਅਤੇ ਰਵੀ ਕਾਲੜਾ ਹਾਜ਼ਰ ਸਨ |
ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ
ਬਾਜਾਖਾਨਾ (ਜੀਵਨ ਗਰਗ)-ਵਿਸ਼ਵ ਯੋਗ ਦਿਵਸ ਮੌਕੇ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਅਤੇ ਵੱਖ-ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਖੇ ਯੋਗ ਸਾਧਨਾ ਕੈਂਪ ਸਵੇਰ ਦੇ ਸਮੇਂ ਲਗਾਇਆ ਗਿਆ ਜਿਸ ਵਿਚ ਆਏ ਹੋਏ ਹਾਜ਼ਰੀਨ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਸਾਧਾਰਨ ਯੋਗ ਆਸਣਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਹ ਕੈਂਪ ਸਿਹਤ ਬਲਾਕ ਬਾਜਾਖਾਨਾ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਕੁਮਾਰ ਅਤੇ ਪ੍ਰਬੰਧਕੀ ਸੀਨੀਅਰ ਮੈਡੀਕਲ ਅਫ਼ਸਰ ਡਾ. ਪਲਕ ਦੀ ਨਿਰਦੇਸ਼ਨਾ ਹੇਠ ਲਗਾਇਆ ਗਿਆ ਜਿਸ ਵਿਚ ਬਲਾਕ ਆਈ ਈ ਸੀ ਨੋਡਲ ਅਧਿਕਾਰੀ ਫ਼ਲੈਗ ਚਾਵਲਾ ਅਤੇ ਸੋਨਦੀਪ ਸਿੰਘ ਸੰਧੂ ਦੀ ਮੌਜੂਦਗੀ ਵਿਚ ਸਮੁਦਾਇਕ ਸਿਹਤ ਅਫ਼ਸਰ ਬਲਜੀਤ ਅਤੇ ਰਣਜੀਤ ਸਿੰਘ ਓਟ ਸਟਾਫ਼ ਵਲੋਂ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ | ਬਲਾਕ ਪ੍ਰਸਾਰ ਸਿੱਖਿਅਕ ਫ਼ਲੈਗ ਚਾਵਲਾ ਅਤੇ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਰਹਿਣ-ਸਹਿਣ ਅਤੇ ਖਾਣ-ਪੀਣ ਵਿਚ ਆਏ ਬਦਲਾਅ ਕਾਰਨ ਯੋਗ ਦੀ ਲੋੜ ਅਤੇ ਮਹੱਤਤਾ ਹੋਰ ਵੀ ਵੱਧ ਗਈ ਹੈ, ਰੋਜ਼ਾਨਾ ਯੋਗ ਲਈ ਦਿੱਤਾ ਥੋੜਾ ਜਿਹਾ ਸਮਾਂ ਹੀ ਮਨੁੱਖ ਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੋ ਸਕਦਾ ਹੈ | ਬੀਬੀ ਬਲਜੀਤ ਨੇ ਦੱਸਿਆ ਕਿ ਆਯੁਰਵੈਦ ਵਿਚ ਵੀ ਸਰੀਰਿਕ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਲਈ ਯੋਗ ਨੂੰ ਉੱਤਮ ਦਰਜਾ ਦਿੱਤਾ ਗਿਆ ਹੈ | ਜਿਸ ਕਾਰਨ ਯੋਗ ਅਭਿਆਸ ਕਰਨ ਵਾਲੇ ਦੀ ਮਾਨਸਿਕ ਸਿਹਤ ਆਮ ਇਨਸਾਨ ਦੇ ਮੁਕਾਬਲਤਨ ਉੱਤਮ ਦਰਜੇ ਦੀ ਰਹਿੰਦੀ ਹੈ | ਇਸ ਮੌਕੇ ਓਟ ਸਟਾਫ਼ ਰਣਜੀਤ ਸਿੰਘ ਨੇ ਦੱਸਿਆ ਕਿ 'ਸਵੈ ਅਤੇ ਸਮਾਜ ਲਈ ਯੋਗਾ' ਨੂੰ ਇਸ ਵਰ੍ਹੇ ਦੇ ਯੋਗ ਦਿਵਸ ਦਾ ਥੀਮ 'ਇਕ ਧਰਤੀ, ਇਕ ਸਿਹਤ ਲਈ ਯੋਗ' ਰੱਖਿਆ ਗਿਆ ਹੈ ਤਾਂ ਜੋ ਯੋਗ ਦੀ ਮੱਦਦ ਨਾਲ ਇਨਸਾਨ ਅਤੇ ਵਿਸ਼ਵ ਦੀ ਸਰੀਰਿਕ ਅਤੇ ਮਾਨਸਿਕ ਸਿਹਤ ਵਿੱਚ ਤੰਦਰੁਸਤ ਇਕਸਾਰਤਾ ਲਿਆਂਦੀ ਜਾ ਸਕੇ | ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਦੇ ਨਾਲ ਨਾਲ ਯੋਗ ਦਿਵਸ ਦਾ ਸਮਾਗਮ ਤੰਦਰੁਸਤੀ ਸਿਹਤ ਕੇਂਦਰ ਢਿੱਲਵਾਂ ਕਲਾਂ, ਰੋੜੀ ਕਪੂਰਾ, ਢੀਮਾਂ ਵਾਲੀ, ਵਾੜਾ ਦਰਾਕਾ, ਮੱਤਾ, ਸਰਾਵਾਂ, ਗੁਰੂਸਰ, ਸੰਧਵਾਂ, ਮੜ੍ਹਾਕ ਅਤੇ ਸੂਰਘੂਰੀ ਵਿਖੇ ਵੀ ਉਤਸ਼ਾਹ ਪੂਰਵਕ ਕੀਤਾ ਗਿਆ | ਇਸ ਦੌਰਾਨ ਬਹੁਮੰਤਵੀ ਸਿਹਤ ਨਿਰੀਖਕ ਕਮਲਜੀਤ ਕੌਰ, ਸੀਐਚਓ ਬੀਬਾ ਬਲਜੀਤ, ਬਹੁਮੰਤਵੀ ਸਿਹਤ ਕਰਮਚਾਰੀ ਅਮਰਜੀਤ ਕੌਰ ਅਤੇ ਗੋਪਾਲ ਕਿ੍ਸ਼ਨ ਸੀਨੀਅਰ ਫਾਰਮੇਸੀ ਅਫ਼ਸਰ, ਓਟ ਸਟਾਫ਼ ਰਣਜੀਤ ਸਿੰਘ ਅਤੇ ਪਿੰਡ ਵਾਸੀ ਮੌਜੂਦ ਰਹੇ |
ਐਨ.ਸੀ.ਸੀ ਤੇ ਐਨ.ਐਸ.ਐਸ ਵਲੰਟੀਅਰਾਂ ਵਲੋਂ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣ ਵਾਲਾ ਵਿਖੇ ਐਨ.ਸੀ.ਸੀ ਕੈਡਿਟਸ ਨੇ ਕਰਨਲ ਸੁਨੀਲ ਕੁਮਾਰ ਕਮਾਂਡਿੰਜਗ ਅਫ਼ਸਰ 5 ਪੰਜਾਬ ਬਟਾਲੀਅਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਵਿਚ ਉਤਸ਼ਾਹ ਨਾਲ ਭਾਗ ਲਿਆ | ਲੈਫ਼ਟੀਨੈਂਟ ਅੰਮਿ੍ਤਪਾਲ ਕੌਰ ਖੋਸਾ ਅਤੇ ਵੀਰਪਾਲ ਕੌਰ ਨੇ ਕੈਡਿਟਸ ਨੂੰ ਯੋਗ ਦੇ ਵਿਭਿੰਨ ਆਸਨ ਕਰਵਾਏ ਅਤੇ ਉਨ੍ਹਾਂ ਨੂੰ ਯੋਗ ਦੇ ਲਾਭਾਂ ਬਾਰੇ ਜਾਣੂ ਕਰਵਾਇਆ | ਅਮਨਦੀਪ ਕੌਰ ਨੇ ਵੀ ਇਸ ਦਿਵਸ 'ਤੇ ਆਪਣੀ ਹਾਜ਼ਰੀ ਦਰਜ ਕਰਵਾਈ | ਭਾਈ ਘਨੱ੍ਹਈਆ ਯੂਨਿਟ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਵੀ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੂਵਕ ਸੇਵਕ ਵਿਭਾਗ ਫ਼ਰੀਦਕੋਟ ਦੀ ਅਗਵਾਈ ਹੇਠ ਯੋਗ ਦਿਵਸ ਵਿਚ ਭਾਗ ਲੈ ਕੇ 'ਫਿਟ ਇੰਡੀਆ' ਮੁਹਿੰਮ ਨੂੰ ਅੱਗੇ ਵਧਾਇਆ | ਸਕੂਲ ਦੇ ਪਿ੍ੰਸੀਪਲ ਐਸ.ਐਸ. ਬਰਾੜ ਨੇ ਕਿਹਾ ਕਿ 'ਯੋਗ ਨਾ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਹੈ, ਸਗੋਂ ਇਹ ਮਨ ਦੀ ਸ਼ਾਂਤੀ ਅਤੇ ਅਨੁਸ਼ਾਸਨ ਦਾ ਰਸਤਾ ਵੀ ਹੈ | ਅਸੀਂ ਆਪਣੇ ਵਿਦਿਆਰਥੀਆਂ ਨੂੰ ਸੰਸਕਾਰ, ਤੰਦਰੁਸਤੀ ਅਤੇ ਰਾਸ਼ਟਰਭਗਤੀ ਦੀ ਦਿਸ਼ਾ ਵਿਚ ਤਿਆਰ ਕਰ ਰਹੇ ਹਾਂ | ਐਨ. ਸੀ. ਸੀ. ਕੈਡਿਟਸ ਅਤੇ ਐਨ.ਐਸ.ਐਸ ਵਲੰਟੀਅਰਾਂ ਦਾ ਇਹ ਯੋਗ ਯਤਨ ਬੇਮਿਸਾਲ ਹੈ |
ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਕਾਲਜ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਅੱਜ ਦੇ ਸਮੇਂ ਵਿਚ ਨਿਰੋਈ ਸਿਹਤ ਲਈ ਯੋਗਾ ਦੇ ਲਾਭਾਂ ਬਾਰੇ ਦੱਸਿਆ ਅਤੇ ਨਾਲ ਹੀ ਆਪਣੇ ਰੋਜ਼ਾਨਾ ਜੀਵਨ ਵਿਚ ਯੋਗ ਨੂੰ ਅਪਣਾਉਣ ਦੀ ਪ੍ਰੇਰਨਾ ਦਿੱਤੀ | ਜ਼ਿਕਰਯੋਗ ਹੈ ਕਿ ਇਸ ਯੋਗ ਅਭਿਆਸ ਦਾ ਸੰਚਾਲਨ ਅਰੋਗਿਆ ਭਾਰਤੀ ਫ਼ਰੀਦਕੋਟ ਵਲੋਂ ਕਰਵਾਇਆ ਗਿਆ | ਉਨ੍ਹਾਂ ਕਾਲਜ ਦੇ ਬੀ.ਐੱਡ ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੂੰ ਕਾਲਜ ਕੈਂਪਸ ਵਿਚ ਹੀ ਯੋਗ ਆਸਨ ਕਰਵਾਏ ਗਏ | ਇਸ ਦੌਰਾਨ ਕਾਲਜ ਡਾਇਰੈਕਟਰ ਸ਼ਾਲਿਨੀ ਬਾਵਾ ਨੇ ਵਿਦਿਆਰਥੀਆਂ ਨੂੰ ਵਿਸ਼ਵ ਯੋਗ ਦਿਵਸ ਮੌਕੇ ਰੋਜ਼ਾਨਾ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਸਹੁੰ ਚੁਕਾਈ ਅਤੇ ਅਰੋਗਿਆ ਭਾਰਤੀ ਫ਼ਰੀਦਕੋਟ ਸੰਸਥਾ ਦਾ ਧੰਨਵਾਦ ਵੀ ਕੀਤਾ |
ਬੀ.ਐਸ.ਐਫ਼. ਹੈੱਡ ਕੁਆਰਟਰ ਵਿਖੇ
ਫ਼ਰੀਦਕੋਟ, (ਜਸਵੰਤ ਸਿੰਘ ਪੁਰਬਾ)-ਸਥਾਨਕ ਬੀ.ਐਸ.ਐਫ. ਹੈਡਕੁਆਰਟਰ ਵਿਖੇ ਅੰਤਰ ਰਾਸ਼ਟਰੀ 11ਵਾਂ ਯੋਗ ਦਿਵਸ ਬਿ੍ਗੇਡੀਅਰ ਚੀਮਾ ਜੀ ਦੇ ਦਿਸ਼ਾ ਨਿਰਦੇਸ਼ 'ਤੇ ਕਮਾਂਡਰ ਬਲਬੀਰ ਸਿੰਘ ਦੀ ਯੋਗ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਯੋਗ ਗੁਰੂ ਰਾਜਿੰਦਰ ਨਯੀਅਰ ਨੇ ਯੋਗ ਆਸਣ ਕਰਵਾਏ ਅਤੇ ਯੋਗ ਦੀ ਮਹੱਤਤਾ ਬਾਰੇ ਦੱਸਿਆ | ਕਮਾਂਡਰ ਬਲਬੀਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਯੋਗ ਜ਼ਰੂਰ ਕਰਨ | ਇਸ ਮੌਕੇ ਰਜਿੰਦਰ ਦਾਸ ਰਿੰਕੂ, ਡਿਪਟੀ ਕਮਾਂਡਰ ਸੰਦੀਪ ਕੁਮਾਰ, ਡਿਪਟੀ ਕਮਾਂਡਰ ਅਮਿਤ, ਨੈਨਸੀ ਨਯੀਅਰ, ਸੁਨੇਹਾ ਦਿਓੜਾ ਤੇ ਬੀ.ਐਸ.ਐਫ. ਦੇ ਜਵਾਨ ਤੇ ਅਧਿਕਾਰੀ ਵੀ ਹਾਜ਼ਰ ਸਨ |
ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ
ਫ਼ਰੀਦਕੋਟ, (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਕਾਲਜ ਦੇ ਸਪੋਰਟਸ ਕਲੱਬ ਅਤੇ ਐਨ.ਐਸ.ਐਸ. ਵਿਭਾਗ ਦੇ ਸਾਂਝੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਕਿਹਾ ਕਿ ਭਾਰਤੀ ਸੱਭਿਆਚਾਰਕ ਪ੍ਰੰਪਰਾ ਵਿਚ ਯੋਗ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਯੋਗ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਅਤੇ ਅਧਿਆਤਮਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ | ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਵਿਦਿਆਰਥੀਆਂ ਨੂੰ ਯੋਗ ਦੇ ਵੱਖ-ਵੱਖ ਆਸਣ ਕਰਵਾਏ ਅਤੇ ਇਨ੍ਹਾਂ ਦੇ ਲਾਭ ਦੱਸੇ | ਇਸ ਮੌਕੇ ਪ੍ਰੋ. ਸੰਦੀਪ ਸਿੰਘ, ਪ੍ਰੋ. ਬੀਰਇੰਦਰਜੀਤ ਸਿੰਘ, ਪ੍ਰੋ. ਮਨਵਿੰਦਰ ਕੌਰ, ਲਾਇਬ੍ਰੇਰੀਅਨ ਪੂਨਮ ਰਾਣੀ ਅਤੇ ਵਿਦਿਆਰਥੀ ਹਾਜ਼ਰ ਸਨ |
-ਸੰਤ ਨਿਰੰਕਾਰੀ ਸਤਿਸੰਗ ਭਵਨ ਬਰਾਂਚ ਜੈਤੋ ਵਿਖੇ
ਜੈਤੋ, (ਗੁਰਚਰਨ ਸਿੰਘ ਗਾਬੜੀਆ)-ਸੰਤ ਨਿਰੰਕਾਰੀ ਮਿਸ਼ਨ ਬਰਾਂਚ ਜੈਤੋ ਵਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ ਜੈਤੋ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਸ਼ਰਧਾਲੂਆਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਯੋਗ ਮਾਹਿਰ ਮਾ. ਤੇਜਪਾਲ ਪਰਵਾਨਾ ਨੇ ਯੋਗ ਗਤੀਵਿਧੀਆਂ ਦਾ ਸੰਚਾਲਨ ਕੀਤਾ ਅਤੇ ਯੋਗ ਦੇ ਫ਼ਾਇਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਜੈਤੋ ਬਰਾਂਚ ਦੇ ਮੁਖੀ ਅਸ਼ੋਕ ਧੀਰ ਨੇ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਭਾਰਤ ਵਿਚ 1000 ਤੋਂ ਵੱਧ ਥਾਵਾਂ 'ਤੇ ਯੋਗ ਦਿਵਸ ਇਕੋਂ ਸਮੇਂ ਆਯੋਜਿਤ ਕੀਤਾ ਜਾ ਰਿਹਾ ਹੈ | ਸੰਯੁਕਤ ਰਾਸ਼ਟਰ ਦੁਆਰਾ ਘੋਸ਼ਿਤ ਅੰਤਰਰਾਸ਼ਟਰੀ ਯੋਗ ਦਿਵਸ ਦੇ ਥੀਮ 'ਇਕ ਧਰਤੀ, ਇਕ ਸਿਹਤ' ਲਈ ਟ੍ਰੇਨਰਾਂ ਦੀ ਅਗਵਾਈ ਹੇਠ ਮਿਸ਼ਨ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਇਹ ਕਾਰਜ ਕੀਤੇ ਜਾ ਰਹੇ ਹਨ | ਜਿਨ੍ਹਾਂ ਦਾ ਮਾਰਗਦਰਸ਼ਨ 'ਸਿਹਤਮੰਦ ਮਨ, ਸਹਿਜ ਜੀਵਨ' ਰਿਹਾ ਹੈ | ਇਸ ਨੂੰ ਅਪਣਾ ਕੇ ਹੀ ਮਨੁੱਖ ਆਪਣੇ ਅਧਿਆਤਮਿਕ ਅਤੇ ਸਮਾਜਿਕ ਫ਼ਰਜ਼ਾਂ ਨੂੰ ਸਹੀ ਢੰਗ ਨਾਲ ਨਿਭਾ ਸਕਦਾ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗਾ ਦਾ ਅਭਿਆਸ ਕਰਨ ਨਾਲ ਵਿਅਕਤੀ ਤਣਾਅ, ਅਸੰਤੁਲਨ ਅਤੇ ਬਿਮਾਰੀਆਂ ਤੋਂ ਬਚਦੇ ਹੋਏ ਅਧਿਆਤਮਿਕ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਵੱਲ ਵਧਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ ਅਤੇ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ |
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਅੰਤਰਾਸ਼ਟਰੀ ਯੋਗ ਦਿਵਸ ਸਥਾਨਕ ਡਾਕਘਰ ਵਿਖੇ ਸੁਪਰਡੈਂਟ ਡਾਕਘਰ ਫ਼ਰੀਦਕੋਟ ਸਤਿੰਦਰ ਸਿੰਘ ਲਹਿਰੀ ਦੇ ਨਿਰਦੇਸ਼ ਅਨੁਸਾਰ ਪੋਸਟ ਮਾਸਟਰ ਗੌਰਵ ਬਤਰਾ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪੋਸਟ ਮਾਸਟਰ ਗੌਰਵ ਬਤਰਾ ਵਲੋਂ ਡਾਕਘਰ ਦੇ ਸਮੂਹ ਸਟਾਫ਼ ਨੂੰ ਯੋਗਾ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ ਗਿਆ | ਇਸ ਦੌਰਾਨ ਕੈਸੀਅਰ ਸੁਖਨੰਦਨ ਕੌਰ ਵਲੋਂ ਯੋਗਾ ਦੀ ਵੱਖ-ਵੱਖ ਕਿਰਿਆਵਾਂ ਕਰਵਾਈਆਂ ਗਈਆਂ | ਇਸ ਮੌਕੇ ਅਮਰਵੀਰ, ਸੁਰਿੰਦਰ ਕੁਮਾਰ, ਰਾਕੇਸ਼ ਕੁਮਾਰ, ਨਵਦੀਪ ਸ਼ਰਮਾ, ਮਨਜੀਤ ਸਿੰਘ, ਮਨਦੀਪ ਸਿੰਘ, ਅਜੇ ਕੁਮਾਰ, ਬੀਰੂ ਖਾਨ, ਗੁਰਮੇਲ ਸਿੰਘ, ਬੀਨਾ ਰਾਣੀ, ਗੁਰਵਿੰਦਰ ਸਿੰਘ ਅਤੇ ਅੰਜਲੀ ਅਦਿ ਹਾਜ਼ਰ ਸਨ |
ਸਪੀਕਰ ਸੰਧਵਾਂ ਨੇ ਯੋਗ ਦਿਵਸ ਪ੍ਰੋਗਰਾਮ 'ਚ ਕੀਤੀ ਸ਼ਮੂਲੀਅਤ
ਕੋਟਕਪੂਰਾ, (ਮੋਹਰ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੀ.ਐਮ. ਦੀ ਯੋਗਸ਼ਾਲਾ ਤਹਿਤ ਅੱਜ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿਚ ਲਾਲਾ ਲਾਜਪਤ ਰਾਏ ਮਿਊਾੋਸਪਲ ਪਾਰਕ ਕੋਟਕਪੂਰਾ ਵਿਖੇ ਰੱਖੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ | ਸੰਧਵਾਂ ਨੇ ਸੀ.ਐਮ.ਦੀ ਯੋਗਸ਼ਾਲਾ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਸੀ.ਐਮ.ਦੀ ਯੋਗਸ਼ਾਲਾ ਪ੍ਰੋਗਰਾਮ ਮੌਕੇ ਵਧਾਈ ਦਿੱਤੀ | ਉਨ੍ਹਾਂ ਯੋਗਾ ਟ੍ਰੇਨਰਾਂ ਵਲੋਂ ਕਰਵਾਏ ਜਾ ਰਹੇ ਯੋਗ ਅਭਿਆਸ ਦੀ ਸ਼ਲਾਘਾ ਕੀਤੀ | ਸਿਹਤਮੰਦ ਅਤੇ ਨਿਰੋਗ ਜੀਵਨ ਚੰਗੀ ਸਿਹਤ ਦੀ ਪੂੰਜੀ ਹੈ | ਉਨ੍ਹਾਂ ਕਿਹਾ ਕਿ ਕੋਟਕਪੂਰਾ ਦੀਆਂ ਸਮੂਹ ਸੰਸਥਾਵਾਂ ਅਤੇ ਲੋਕਾਂ ਵਲੋਂ ਪੂਰਾ ਯੋਗਦਾਨ ਦਿੱਤਾ ਗਿਆ ਹੈ | ਯੋਗਾ ਅੱਜ ਦੀ ਟੈਨਸ਼ਨ ਭਰੀ ਜ਼ਿੰਦਗੀ ਵਿਚ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਆਪਣੀ ਸਿਹਤ ਲਈ ਕੁਝ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ | ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਵਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੀ ਨਿਵੇਕਲੀ ਪਹਿਲ ਸੀ.ਐਮ ਦੀ ਯੋਗਸ਼ਾਲਾ ਤਹਿਤ ਫ਼ਰੀਦਕੋਟ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸ਼ੈਸ਼ਨਾਂ ਵਿਚ ਸ਼ਾਮਿਲ ਹੋ ਕੇ ਹਜ਼ਾਰਾਂ ਵਸਨੀਕ ਲਾਭ ਉਠਾ ਰਹੇ ਹਨ | ਇਸ ਮੌਕੇ ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਜਤਿੰਦਰ ਸਿੰਘ ਡੀ.ਐਸ.ਪੀ ਕੋਟਕਪੂਰਾ, ਮੱਖਣ ਸਿੰਘ ਨਾਇਬ ਤਹਿਸੀਲਦਾਰ, ਅਮਰਿੰਦਰ ਸਿੰਘ ਕਾਰਜ-ਸਾਧਕ ਅਫ਼ਸਰ, ਵਿਕਾਸ ਸ਼ਰਮਾ ਬੀ.ਡੀ.ਪੀ.ਓ ਕੋਟਕਪੂਰਾ, ਮਨਤਾਰ ਸਿੰਘ ਮੱਕੜ ਪ੍ਰਧਾਨ, ਮੋਹਨ ਲਾਲ ਕਟਾਰੀਆ, ਰਾਜਵਿੰਦਰ ਸਿੰਘ ਰੀਡਰ, ਜਸਦੀਪ ਸਿੰਘ ਜੇ.ਈ, ਡਾ. ਮਨਜੀਤ ਸਿੰਘ ਢਿੱਲੋਂ ਪ੍ਰਧਾਨ, ਗੁਰਿੰਦਰ ਸਿੰਘ ਮਹਿੰਦੀਰੱਤਾ ਸਰਪ੍ਰਸਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਅਤੇ ਸਮੂਹ ਅਹੁਦੇਦਾਰ, ਯੋਗਾ ਟ੍ਰੇਨਰ ਸੁਨੀਲ ਕੁਮਾਰ, ਕਿਰਨ ਬਾਲਾ, ਅੰਜੂ ਬਾਲਾ ਅਤੇ ਹੋਰ ਹਾਜ਼ਰ ਸਨ |
-ਗੁੱਡ ਮਾਰਨਿੰਗ ਵਾਕ ਕਲੱਬ ਜੈਤੋ ਵਲੋਂ
ਜੈਤੋ, (ਗੁਰਮੀਤਪਾਲ ਰੋੜੀਕਪੂਰਾ)-ਅੱਜ ਗੁੱਡ ਮਾਰਨਿੰਗ ਵਾਕ ਕਲੱਬ ਜੈਤੋ ਵਲੋਂ ਕੌਮਾਂਤਰੀ ਯੋਗ ਦਿਵਸ ਰੇਲਵੇ ਪਾਰਕ ਜੈਤੋ ਵਿਖੇ ਮਨਾਇਆ ਗਿਆ | ਓਮ ਭੂਸ਼ਨ ਨੇ ਯੋਗ ਦੇ ਵੱਖ ਵੱਖ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਅਤੇ ਰੋਜ਼ਾਨਾ ਯੋਗ ਕਰਨ ਅਭਿਆਸ ਬਾਰੇ ਦੱਸਿਆ | ਇਸ ਮੌਕੇ ਸੱਤਪਾਲ ਜਿੰਦਲ, ਕਾਲੂ ਅਬਰੋਲ, ਰਾਕੇਸ਼ ਕੁਮਾਰ ਚੰਨੀ, ਨਰੇਸ਼ ਕਾਂਸਲ, ਵੀਰਪਾਲ ਲਵਲੀ, ਸੁਰਿੰਦਰ ਜਿੰਦਲ, ਸ਼ੀਲਾ ਜਿੰਦਲ, ਸੁਰਿੰਦਰ ਸਚਦੇਵਾ, ਸੁਰਿੰਦਰ ਲਾਲਾ, ਵਿਜੇ ਯਾਦਵ, ਬਿੱਟੂ ਜੈਨ, ਪਵਨ ਕੁਮਾਰ, ਸ਼ਿਵਜੀ, ਸੋਨੂ ਗਰਗ ਦਬੜੀਖਾਨਾ, ਦੀਪੂ ਗੋਇਲ ਆਦਿ ਹਾਜ਼ਰ ਸਨ |
<br/>

ਪਿਛਲੀ ਖ਼ਬਰ ਸੰਧੂ ਭਰਾਵਾਂ ਦੇ ਮਾਤਾ ਮੋਹਨਜੀਤ ਕੌਰ ਸੰਧੂ ਨਹੀਂ ਰਹੇ, ਅੰਤਿਮ ਸੰਸਕਾਰ ਅੱਜ ਅਗਲੀ ਖ਼ਬਰ 32 ਸਾਲਾਂ ਤੋਂ ਬੰਦ ਧਾਗਾ ਮਿੱਲ 'ਚ ਕੰਮ ਕਰਦੀ ਲੇਬਰ ਦਾ ਖੁੱਸਿਆ ਰੁਜ਼ਗਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।