22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

32 ਸਾਲਾਂ ਤੋਂ ਬੰਦ ਧਾਗਾ ਮਿੱਲ 'ਚ ਕੰਮ ਕਰਦੀ ਲੇਬਰ ਦਾ ਖੁੱਸਿਆ ਰੁਜ਼ਗਾਰ

ਅਜੀਤ ਡੈਸਕ 22-06-2025

ਲੰਬੀ, 21 ਜੂਨ (ਮੇਵਾ ਸਿੰਘ)-ਪੰਜਾਬ ਦੇ ਵਿਧਾਨ ਸਭਾ ਹਲਕਾ ਲੰਬੀ ਨੂੰ ਪੰਜਾਬ ਦੀ ਸਿਆਸਤ ਦਾ ਧੁਰਾ ਮੰਨਿਆ ਜਾਂਦਾ ਹੈ, ਕਿਉਂਕਿ ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ, ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਵ. ਹਰਦੀਪਇੰਦਰ ਸਿੰਘ ਬਾਦਲ ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਹਲਕਾ ਲੰਬੀ ਦੇ ਪਿੰਡ ਬਾਦਲ ਦੇ ਨਿਵਾਸੀ ਹਨ | ਜਦੋਂਕਿ ਮੌਜੂਦਾ ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦਾ ਪਿੰਡ ਖੁੱਡੀਆਂ ਗੁਲਾਬ ਸਿੰਘ ਵੀ ਹਲਕਾ ਲੰਬੀ ਵਿਚ ਪੈਂਦਾ, ਪ੍ਰੰਤੂ ਇਸ ਹਲਕੇ ਵਿਚ ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਵੱਡੀ ਇੰਡਸਟਰੀ ਅੱਜ ਤੱਕ ਪੱਕੇ ਤੌਰ 'ਤੇ ਸਥਾਪਤ ਨਹੀਂ ਹੋ ਸਕੀ | ਲਗਪਗ ਸੰਨ 2012 ਵਿਚ ਇਸ ਹਲਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਉਦੋਂ ਆਸ ਬੱਝਣ ਲੱਗੀ ਸੀ, ਜਦੋਂ ਲੁਧਿਆਣਾ ਦੇ ਇਕ ਵੱਡੇ ਬਿਜਨਸਮੈਨ ਨੀਰਜ ਸਲੂਜਾ ਵਲੋਂ ਹਲਕੇ ਦੇ ਪਿੰਡ ਪੰਜਾਵਾ ਵਿਚ ਕਰੀਬ 140 ਏਕੜ ਜ਼ਮੀਨ ਵਿਚ ਸਿੱਖਵਾਲਾ ਪੰਜਾਵਾ ਰੋਡ 'ਤੇ ਐੱਸ.ਈ.ਐੱਲ. ਟੈਕਸਟਾਈਲਜ਼ ਲਿਮਟਿਡ ਫਰਮ ਬਣਾਈ ਗਈ, ਜਿਸ ਵਿਚ ਧਾਗਾ ਬਣਾ ਕੇ ਦੇੋਸ਼ ਤੇ ਵਿਦੇਸ਼ਾਂ ਵਿਚ ਭੇਜਿਆ ਜਾਂਦਾ ਸੀ ਤੇ ਇਥੇ ਕਰੀਬ 600 ਤੋਂ 700 ਲੇਬਰ ਜਿਸ ਵਿਚ ਔਰਤਾਂ, ਮਰਦ ਦਿਨ-ਰਾਤ ਸ਼ਿਫ਼ਟਾਂ ਵਿਚ ਕੰਮ ਕਰਦੇ ਸਨ | ਇਸ ਫਰਮ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਕਰੀਬ 70 ਫ਼ੀਸਦੀ ਲੇਬਰ ਜੋ ਕਿ ਫਰਮ ਦੇ 20 ਕਿੱਲੋਮੀਟਰ ਦੇ ਘੇਰੇ ਵਿਚੋਂ ਆਉਂਦੀ ਸੀ ਤੇ ਬਾਕੀ 30 ਫ਼ੀਸਦੀ ਲੇਬਰ ਹਰਿਆਣਾ, ਰਾਜਸਥਾਨ, ਬਿਹਾਰ, ਯੂ.ਪੀ., ਉੜੀਸਾ ਦੀ ਸੀ | ਇਥੇ ਕੰਮ ਕਰਨ ਵਾਲੇ ਲੇਬਰ ਨੂੰ ਕਰੀਬ 12,000 ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਸੀ ਤੇ ਉਨ੍ਹਾਂ ਦਾ ਪੀ.ਐੱਫ਼. ਤੇ ਈ.ਐੱਸ.ਆਈ. ਫ਼ੰਡ ਵੀ ਕੱਟਿਆ ਜਾਂਦਾ ਸੀ | ਜਾਣਕਾਰੀ ਅਨੁਸਾਰ ਇਸ ਫਰਮ ਨੂੰ ਚਲਾਉਣ ਲਈ ਫਰਮ ਦੇ ਮਾਲਕ ਨੇ ਵੱਖ-ਵੱਖ ਬੈਂਕਾਂ ਤੋਂ ਕਰੀਬ 1600 ਕਰੋੜ ਬੈਂਕ ਕਰਜ਼ਾ ਵੀ ਲਿਆ ਗਿਆ | ਫਰਮ ਵਿਚ ਕਰੀਬ 10 ਸਾਲਾਂ ਤੱਕ ਮੈਨੇਜਰ ਵਜੋਂ ਕੰਮ ਕਰਦੇ ਸ੍ਰੀਨਿਵਾਸ ਨੇ ਦੱਸਿਆ ਕਿ ਲਗਪਗ 8-9 ਸਾਲਾਂ ਤੱਕ ਬਹੁਤ ਵਧੀਆ ਕੰਮ ਚੱਲ ਚੱਲਦਾ ਰਿਹਾ, ਪਰ ਹੌਲੀ-ਹੌਲੀ ਫਰਮ ਵਿਚ ਕੰਮ ਕਰਦੀ ਲੇਬਰ ਵਲੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ | ਇਸ ਦੇ ਨਾਲ ਫਰਮ ਦੇ ਕੰਮ ਦੀ ਐਵਰੇਜ 'ਤੇ ਵੀ ਫ਼ਰਕ ਪੈਣ ਨਾਲ ਜੋ ਧਾਗਾ ਬਣਾ ਕੇ ਬਾਹਰ ਭੇਜਿਆ ਜਾਂਦਾ ਸੀ, ਉਸ ਵਿਚ ਬਰੇਕ ਲੱਗਣੀ ਸ਼ੁਰੂ ਹੋ ਗਈ ਤੇ ਫਰਮ ਨੂੰ ਹੋਣ ਵਾਲੇ ਲਾਭ 'ਤੇ ਵੀ ਅਸਰ ਪੈਣ ਲੱਗਿਆ | ਇਹ ਸਿਲਸਿਲਾ ਹੌਲੀ-ਹੌਲੀ ਵਧਦਾ ਚਲਾ ਗਿਆ, ਜਿਸ ਕਰਕੇ ਫਰਮ ਉੱਪਰ ਬਿਜਲੀ ਦੇ ਬਿੱਲਾਂ ਤੇ ਬੈਂਕਾਂ ਦੀਆਂ ਕਿਸ਼ਤਾਂ ਦੇ ਬਕਾਏ ਦੀ ਪੰਡ ਭਾਰੀ ਹੁੰਦੀ ਗਈ | ਲੇਬਰ ਦੀ ਤਨਖ਼ਾਹ ਵੀ ਜਦੋਂ ਲੇਟ ਮਿਲਣ ਲੱਗੀ ਤਾਂ ਲੇਬਰ ਵਲੋਂ ਤਨਖ਼ਾਹ ਸਮੇਂ ਸਿਰ ਲੈਣ ਲਈ ਹੜਤਾਲਾਂ ਤੇਜ਼ ਕਰ ਦਿੱਤੀਆਂ ਗਈਆਂ | ਫਰਮ ਵਿਚ ਕੰਮ ਕਰਦੇ ਕੁਝ ਲੋਕਲ ਏਰੀਏ ਦੇ ਵਿਅਕਤੀਆਂ ਗੁਰਸੇਵਕ ਸਿੰਘ ਤੇ ਜਗਸੀਰ ਸਿੰਘ ਨੇ ਦੱਸਿਆ ਇਲਾਕੇ ਦੇ ਬੇਰੁਜ਼ਗਾਰਾਂ ਲਈ ਇਹ ਫਰਮ ਕਾਫ਼ੀ ਵੱਡਾ ਆਰਥਿਕ ਸਹਾਰਾ ਬਣੀ ਹੋਈ ਸੀ, ਜਿਸ ਕਰਕੇ ਉਨ੍ਹਾਂ ਦਾ ਘਰੇਲੂ ਜੀਵਨ ਵਧੀਆ ਚੱਲਣ ਲੱਗਿਆ ਸੀ | ਇਸ ਫਰਮ ਦੇ ਬੰਦ ਹੋਣ ਕਾਰਨ ਇਥੇ ਕੰਮ ਕਰਦੀ ਲੇਬਰ ਚਿੰਤਾਂ ਦੇ ਆਲਮ ਵਿਚ ਹੈੇ | ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਕਿ ਇਸ ਫਰਮ ਵਲੋਂ ਬੈਂਕਾਂ ਤੋਂ ਜੋ ਕਰੋੜਾਂ ਰੁਪਏ ਦਾ ਕਰਜ਼ਾ ਲਿਆ ਗਿਆ, ਉਹ ਸਾਰਾ ਪੈਸਾ ਇਸ ਫਰਮ ਵਿਚ ਨਹੀਂ ਵਰਤਿਆ ਗਿਆ ਤੇ ਉਸ ਨੂੰ ਫਰਮ ਦੇ ਮਾਲਕ ਵਲੋਂ ਆਪਣੇ ਕਿਸੇ ਹੋਰ ਬਿਜਨੈੱਸ 'ਤੇ ਲਾ ਲਿਆ ਦੱਸਿਆ ਜਾ ਰਿਹਾ ਹੈ | ਬਿਜਲੀ ਦੇ ਬਕਾਇਆ ਬਿੱਲ ਤੇ ਕਰੋੜਾਂ ਰੁਪਏ ਬੈਂਕਾਂ ਦੇ ਕਰਜ਼ ਦੀਆਂ ਕਿਸ਼ਤਾਂ ਸਮੇਂ ਸਿਰ ਨਾ ਮੋੜਨ 'ਤੇ ਵੱਖ-ਵੱਖ ਬੈਂਕਾਂ ਵਲੋਂ ਆਪਣੀ ਰਿਕਵਰੀ ਲਈ ਕਾਨੂੰਨੀ ਕਾਰਵਾਈ ਕੀਤੀ ਗਈ, ਜਿਸ ਵਿਚ ਫਰਮ ਦੇ ਮਾਲਕ ਨੂੰ ਕੁਝ ਸਮਾਂ ਜੇਲ੍ਹ ਵੀ ਜਾਣਾ ਪਿਆ | ਇਹ ਵੀ ਪਤਾ ਚੱਲਿਆ ਇਥੇ ਕੰਮ ਕਰਨ ਵਾਲੀ ਲੇਬਰ ਜਿਥੇ ਫਰਮ ਬੰਦ ਹੋਣ ਕਾਰਨ ਇਕ ਵਾਰ ਫ਼ਿਰ ਬੇਰੁਜ਼ਗਾਰ ਹੋ ਗਈ ਹੈ, ਉੱਥੇ ਉਸ ਦਾ ਪੀ.ਐੱਫ਼. ਫ਼ੰਡ ਤੇ ਤਨਖ਼ਾਹਾਂ ਦਾ ਕਾਫ਼ੀ ਬਕਾਇਆ ਫਰਮ ਵੱਲ ਖੜ੍ਹਾ ਹੋਣ ਕਾਰਨ ਚਿੰਤਤ ਹੈ, ਕਿਉਂਕਿ ਉਨ੍ਹਾਂ ਨੂੰ ਬਕਾਇਆ ਵਾਪਸ ਆਉਣ ਦੀ ਬਹੁਤ ਹੀ ਘੱਟ ਉਮੀਦ ਲੱਗਦੀ ਹੈ | ਇਹ ਫਰਮ ਲਗਪਗ ਸੰਨ 2023 ਤੋਂ ਬੰਦ ਪਈ ਹੈ | ਇਸ ਵਕਤ ਇਥੇ ਕਰਜ਼ਾ ਲੈਣ ਵਾਲੇ ਬੈਂਕਾਂ ਵਲੋਂ ਆਪਣੇ ਸਕਿਉਰਿਟੀ ਗਾਰਡ ਨਿਗਰਾਨੀ ਵਾਸਤੇ ਲਾਏ ਹੋਏ ਹਨ | ਇਸ ਸੰਬੰਧੀ ਜਦੋਂ ਵਿਧਾਨ ਸਭਾ ਹਲਕਾ ਲੰਬੀ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਹ ਧਾਗਾ ਫਰਮ ਕਿਉਂ ਬੰਦ ਹੋਈ, ਇਸ ਬਾਰੇ ਪੂਰੀ ਵਿਸਥਾਰ ਨਾਲ 'ਤੇ ਕਾਨੂੰਨੀ ਪੱਖ ਤੋਂ ਜਾਣਕਾਰੀ ਲੈ ਕੇ ਇਸ ਨੂੰ ਦੁਬਾਰਾ ਕਿਵੇਂ
ਪਿਛਲੀ ਖ਼ਬਰ ਵੱਖ-ਵੱਖ ਥਾਈਾ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜੰਗ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।