25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਅਜੀਤਵਾਲ ਵਿਖੇ ਦਸਤਾਰ ਸਿਖਲਾਈ ਕੈਂਪ 23 ਤੋਂ 29 ਤੱਕ <br/>

ਅਜੀਤ ਡੈਸਕ 23-06-2025
ਅਜੀਤਵਾਲ, 22 ਜੂਨ (ਹਰਦੇਵ ਸਿੰਘ ਮਾਨ)- 'ਆਓ ਦਸਤਾਰਾਂ ਸਿੱਖੀਏ' ਲਹਿਰ ਤਹਿਤ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਦਸਤਾਰਾਂ ਬੰਨ੍ਹਣ ਲਈ ਪ੍ਰੇਰਿਤ ਕਰਨ ਦੇ ਨਾਲ ਸਿਖਲਾਈ ਦੇਣ ਦੇ ਕਾਰਜ 'ਚ ਜੁੜੀ ਸਰਦਾਰੀਆਂ ਟਰੱਸਟ ਪੰਜਾਬ, ਬਾਬਾ ਬੁੱਢਾ ਜੀ ਗ੍ਰੰਥੀ ਭਲਾਈ ਟਰੱਸਟ ਪੰਜਾਬ ਵਲੋਂ ਇਸ ਉਪਰਾਲੇ ਨੰੂ ਹੋਰ ਅੱਗੇ ਤੋਰਦਿਆਂ ਕਸਬਾ ਅਜੀਤਵਾਲ ਵਿਖੇ ਦਸਤਾਰ ਸਿਖਲਾਈ ਕੈਂਪ ਅੱਜ 23 ਜੂਨ ਤੋਂ 29 ਜੂਨ ਤੱਕ ਗੁਰਦੁਆਰਾ ਨਾਨਕ ਪ੍ਰਕਾਸ਼ ਸਾਹਿਬ ਪੱਤੀ ਸੰਧੂ ਅਜੀਤਵਾਲ ਵਿਖੇ ਸ਼ਾਮ 4 ਤੋਂ 6 ਵਜੇ ਤੱਕ ਲਗਾਇਆ ਜਾ ਰਿਹਾ ਹੈ | ਪ੍ਰਬੰਧਕ ਸੇਵਾਦਾਰਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵੀਰਾਂ ਨੇ ਅਜੇ ਕੇਸਾਂ ਦੀ ਸੰਭਾਲ ਸ਼ੁਰੂ ਨਹੀਂ ਕੀਤੀ, ਉਹ ਵੀ ਦਸਤਾਰ ਜ਼ਰੂਰ ਸਿੱਖਣ | ਦਸਤਾਰ ਸਿੱਖਣ ਵਾਲੇ ਘੱਟੋ-ਘੱਟ 5.5 ਮੀਟਰ ਦਸਤਾਰ ਜੋ ਦੂਹਰੀ ਕਰਾ ਲੈਣੀ ਹੈ, ਸ਼ੀਸ਼ਾ, ਬਾਜ (ਸਿਲਾਈ) ਪੱਗ ਪਿੰਨ ਅਤੇ ਦਸਤਾਰ ਹੇਠਾਂ ਬੰਨ੍ਹਣ ਲਈ ਅੱਧਾ ਮੀਟਰ ਕੱਪੜਾ ਆਪਣੇ ਨਾਲ ਜ਼ਰੂਰ ਲੈ ਕੇ ਆਉਣ | ਇਸ ਸੱਤ ਦਿਨਾਂ ਕੈਂਪ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਭਲੂਰ ਵਿਖੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਨਸ਼ਿਆਂ ਵਿਰੋਧੀ ਸੈਮੀਨਾਰ <br/> ਅਗਲੀ ਖ਼ਬਰ ਭਗੌੜਾ ਵਿਅਕਤੀ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।