25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਵਿਧਾਇਕ ਲਾਡੀ ਢੋਸ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 23-06-2025
ਧਰਮਕੋਟ, 22 ਜੂਨ (ਪਰਮਜੀਤ ਸਿੰਘ)-ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਿਆ | ਇਸ ਵਿਚ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਅਤੇ ਸਿਖਲਾਈ ਦੀ ਮੰਗ ਕੀਤੀ | ਐਸੋਸੀਏਸ਼ਨ ਨੇ ਮੰਗ ਕੀਤੀ ਕੀ ਪਿੰਡਾਂ 'ਚ ਅਤੇ ਸ਼ਹਿਰੀ ਗਰੀਬ ਬਸਤੀਆਂ 'ਚ 50 ਸਾਲਾਂ ਤੋਂ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ ਅਣ ਰਜਿਸਟਰਡ ਪੈ੍ਰਕਟੀਸ਼ਨਰਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਕਾਨੂੰਨੀ ਮਾਨਤਾ ਦਿੱਤੀ ਜਾਵੇ, ਨਾਲ ਤਜਰਬੇ ਦੇ ਆਧਾਰ 'ਤੇ ਇਨ੍ਹਾਂ ਨੂੰ ਪਾਰਟ ਟਾਈਮ ਸਿਖਲਾਈ ਦਿੱਤੀ ਜਾਵੇ | ਮੰਗ ਪੱਤਰ ਅਨੁਸਾਰ ਪੰਜਾਬ ਦੇ 13 ਪਿੰਡਾਂ, 90 ਤਹਿਸੀਲਾਂ ਅਤੇ 148 ਬਲਾਕਾਂ 'ਚ ਇਕ ਲੱਖ ਤੋਂ ਵੱਧ ਸਿਹਤ ਸੇਵਾਵਾਂ ਦੇ ਰਹੇ ਹਨ | ਇਹ ਸਵੈ ਰੁਜ਼ਗਾਰ ਰਾਹੀਂ ਸਰਕਾਰ ਦੇ ਘਰ-ਘਰ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਨੂੰ ਪੂਰਾ ਕਰ ਰਹੇ ਹਨ | ਐਸੋਸੀਏਸ਼ਨ ਨੇ ਦੱਸਿਆ ਕਿ ਅਣ ਪ੍ਰੈਕਟੀਸ਼ਨਰ 24 ਘੰਟੇ ਸਸਤੀਆਂ ਅਤੇ ਸੁਖਾਲ਼ੀਆਂ ਸਿਹਤ ਸੇਵਾਵਾਂ ਦਿੰਦੇ ਹਨ ਜਿਨ੍ਹਾਂ ਤੋਂ ਲੋਕ ਸੰਤੁਸ਼ਟ ਹਨ | ਇਹ ਸਰਕਾਰੀ ਪ੍ਰੋਗਰਾਮ ਜਿਵੇਂ ਟੀ.ਬੀ. ਪਲਸ ਪੋਲੀਓ, ਪਰਿਵਾਰ ਨਿਯੋਜਨ ਅਤੇ ਵੈਕਸੀਨੇਸ਼ਨ 'ਚ ਅਹਿਮ ਭੂਮਿਕਾ ਨਿਭਾਅ ਦੇ ਹਨ | ਇਹ ਭਰੂਣ ਹੱਤਿਆ, ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਂਦੇ ਹਨ | ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਜਲਦ ਕਮੇਟੀ ਨਾਲ ਮੀਟਿੰਗ ਕਰਕੇ ਵਾਅਦਾ ਪੂਰਾ ਕਰਨਗੇ | ਇਸ ਮੌਕੇ ਸਮੂਹ ਡਾਕਟਰਾਂ 'ਚ ਹਰਮੀਤ ਸਿੰਘ ਲਾਡੀ, ਮੇਜਰ ਸਿੰਘ ਫ਼ਤਹਿਗੜ੍ਹ ਪੰਜਤੂਰ, ਕੁਲਵੰਤ ਸਿੰਘ ਲੁਹਾਰਾ, ਲਛਮਣ ਸਿੰਘ ਪੰਡੋਰੀ, ਜੁਗਰਾਜ ਸਿੰਘ ਫ਼ਤਿਹਗੜ੍ਹ, ਰਾਜ ਸਿੰਘ ਗੱਟੀ ਜੱਟਾਂ, ਗੁਰਪ੍ਰੀਤ ਸਿੰਘ ਖੋਸਾ ਰਣਧੀਰ ਸਿੰਘ, ਗੁਰਵਿੰਦਰ ਸਿੰਘ ਪੰਡੋਰੀ, ਹਰਬੰਸ ਸਿੰਘ ਕੋਟ ਈਸੇ ਖਾਂ, ਮੁਕੰਦ ਸਿੰਘ ਕਮਾਲ ਕੇ ਅਤੇ ਗੁਰਜੀਤ ਸਿੰਘ ਪੰਡੋਰੀ ਹਾਜ਼ਰ ਸਨ |
ਪਿਛਲੀ ਖ਼ਬਰ 2 ਕਿੱਲੋ 800 ਗ੍ਰਾਮ ਅਫ਼ੀਮ ਸਮੇਤ ਦੋ ਕਾਬੂ ਅਗਲੀ ਖ਼ਬਰ ਭੁਪਿੰਦਰਾ ਖ਼ਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।