03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਾਰਡਨ 'ਤੇ ਜਾਨਲੇਵਾ ਹਮਲਾ, 14 ਬੰਦੀਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 22-09-2025
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਹਰਮਹਿੰਦਰਪਾਲ)-ਡਿਊਟੀ 'ਤੇ ਤਾਇਨਾਤ ਕਰਮਚਾਰੀ ਨੂੰ ਜਾਨ ਤੋਂ ਮਾਰਨ ਦੀ ਮਨਸ਼ਾ ਨਾਲ ਜਾਨਲੇਵਾ ਹਮਲਾ ਕਰਨ, ਕਰਮਚਾਰੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ, ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਕੇ ਜੇਲ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ 14 ਬੰਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਦਿੱਤੀ ਲਿਖਤੀ ਸ਼ਿਕਾਇਤ ਵਿਚ ਧਨੀ ਰਾਮ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀਂ ਜੇਲ੍ਹ ਵਿਚ ਹੋਈ ਲੜਾਈ ਦੀ ਘਟਨਾ ਨੂੰ ਮੁੱਖ ਰੱਖਦੇ ਹੋਏ ਜੇਲ੍ਹ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਬਲਾਕਾਂ ਬੈਰਕਾਂ 'ਚ ਘੇਰਾਬੰਦੀ ਕੀਤੀ ਹੋਈ ਹੈ, ਪਰ ਸ਼ਨੀਵਾਰ ਨੂੰ ਸਵੇਰੇ ਕਰੀਬ ਸਵਾ 8 ਵਜੇ ਬਲਾਕ 4 ਵਿਚ ਬੰਦ ਬੰਦੀਆਂ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਤਾਜਵੀਰ ਸਿੰਘ, ਦੀਪਕ, ਅੰਮਿ੍ਤਪਾਲ ਸਿੰਘ, ਪਰਮਿੰਦਰ ਸਿੰਘ, ਰਜਿੰਦਰ ਸਿੰਘ, ਜਗਸੀਰ ਸਿੰਘ, ਕਿਰਨਦੀਪ ਸਿੰਘ, ਗੁਰਦੀਪ ਸਿੰਘ ਉਰਫ ਦੀਪੂ, ਅਮਨਦੀਪ ਸਿੰਘ ਵਲੋਂ ਬਲਾਕ ਵਿਚੋਂ ਬਾਹਰ ਨਿਕਲਕੇ ਆਪਣੇ ਸਾਥੀਆਂ ਨਾਲ ਹੋਈ ਕੁੱਟਮਾਰ ਦਾ ਬਦਲਾ ਲੈਣ ਦੀ ਨੀਅਤ ਨਾਲ ਜੇਲ ਪ੍ਰਸ਼ਾਸਨ ਅਤੇ ਵਿਰੋਧੀ ਧਿਰ 'ਤੇ ਹਮਲਾ ਕਰਨ ਦੀ ਮਨਸ਼ਾ ਨਾਲ ਚੱਕਰ ਵਿਚ ਆਏ ਤਾਂ ਡਿਊਟੀ ਤੇ ਤਾਇਨਾਤ ਚੱਕਰ ਵਾਰਡਰ ਮੰਗਲਦਾਸ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਬੰਦ ਬੈਕਰਾਂ ਵਿਚ ਲੱਗੀ ਲੋਹੇ ਦੀ ਬਾਰੀਆਂ ਤੋਂ ਲੋਹੇ ਦੀਆਂ ਪੱਤੀਆਂ ਤੋੜ ਕੇ ਆਪਣੇ ਨਾਲ ਲੈ ਕੇ ਆਏ ਸਨ, ਉਨ੍ਹਾਂ ਵਲੋਂ ਲੋਹੇ ਦੀਆਂ ਪੱਤੀਆਂ ਨਾਲ ਉਕਤ ਕਰਮਚਾਰੀ ਤੇ ਅਚਾਨਕ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਗਿਆ, ਜਿਸ ਕਾਰਨ ਮੰਗਲਦਾਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਅਤੇ ਉਸ ਕਰਮਚਾਰੀ ਦੀ ਜਾਨ ਬਚਾਉਣ ਲਈ ਜਦ ਜੇਲ੍ਹ ਗਾਰਦ ਦੁਆਰਾ ਇਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਝੜਪ ਦੌਰਾਨ ਉਕਤ ਬੰਦੀਆਂ ਦੇ ਮਾਮੂਲੀ ਸੱਟਾਂ ਆਈਆਂ | ਜੇਲ੍ਹ ਮੈਡੀਕਲ ਅਫ਼ਸਰ ਵਲੋਂ ਉਕਤ ਸਾਰੇ ਬੰਦੀਆਂ ਦਾ ਮੈਡੀਕਲ ਜਾਂਚ ਕਰਕੇ ਜ਼ਰੂਰੀ ਇਲਾਜ ਕੀਤਾ ਗਿਆ | ਉਕਤ ਬੰਦੀਆਂ ਵਲੋਂ ਅਜਿਹਾ ਕਰਕੇ ਪ੍ਰੀ ਪਲੇਨ ਤਰੀਕੇ ਨਾਲ ਡਿਊਟੀ 'ਤੇ ਤਾਇਨਾਤ ਕਰਮਚਾਰੀ ਨੂੰ ਜਾਣ ਤੋਂ ਮਾਰਨ ਦੀ ਮਨਸ਼ਾ ਨਾਲ ਜਾਨਲੇਵਾ ਹਮਲਾ ਕਰਨ, ਕਰਮਚਾਰੀ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇਣ, ਸਰਕਾਰੀ ਡਿਊਟੀ 'ਚ ਵਿਘਨ ਪਾਉਣਾ ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ | ਜਿਸ ਤੇ ਪੁਲਿਸ ਨੇ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਤਾਜਵੀਰ ਸਿੰਘ, ਦੀਪਕ, ਅੰਮਿ੍ਤਪਾਲ ਸਿੰਘ, ਪਰਮਿੰਦਰ ਸਿੰਘ, ਰਜਿੰਦਰ ਸਿਘ, ਜਗਸੀਰ ਸਿੰਘ, ਕਿਰਨਦੀਪ ਸਿੰਘ, ਗੁਰਦੀਪ ਸਿੰਘ ਉਰਫ ਦੀਪੂ, ਅਮਨਦੀਪ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਨਾਜਾਇਜ਼ ਤੌਰ 'ਤੇ ਪਟਾਕੇ ਬਣਾ ਕੇ ਅੱਗੇ ਵੇਚਣ ਦੇ ਮਾਮਲੇ 'ਚ ਚਾਰ ਨਾਮਜ਼ਦ, ਤਿੰਨ ਗਿ੍ਫ਼ਤਾਰ ਅਗਲੀ ਖ਼ਬਰ ਰਾਸ਼ਟਰੀ ਮਾਰਗ 'ਤੇ ਬਣਿਆ ਡੂੰਘਾ ਖੱਡਾ ਕਿਸੇ ਵੱਡੇ ਹਾਦਸੇ ਦੀ ਉਡੀਕ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।