03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

7 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 22-09-2025
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਸੁਖਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਪਿੰਡ ਢਿਲਵਾਂ ਕਲਾਂ ਤੋਂ ਪਿੰਡ ਸਿਵੀਆਂ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨਰਸਰੀ ਟੱਪ ਕੇ ਘਰਾਟਾਂ ਦੀ ਬੰਦ ਪਈ ਬਿਲਡਿੰਗ ਪਾਸ ਪੁੱਜੀ ਤਾਂ ਸਾਹਮਣੇ ਤੋਂ ਇਕ ਮੋਟਰ ਸਾਈਕਲ ਸਵਾਰ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਇਕਦਮ ਮੋਟਰਸਾਈਕਲ ਦੀ ਬਰੇਕ ਮਾਰੀ ਅਤੇ ਆਪਣੀ ਪੈਂਟ ਦੀ ਸੱਜੀ ਜੇਬ ਵਿਚੋਂ ਇਕ ਕਾਲੇ ਰੰਗ ਦੀ ਲਿਫ਼ਾਫ਼ੀ ਹੇਠਾਂ ਸੁੱਟ ਦਿੱਤੀ | ਤੇਜੀ ਨਾਲ ਮੋਟਰਸਾਈਕਲ ਨੂੰ ਪਿੱਛੇ ਮੋੜਨ ਲੱਗਾ ਤਾਂ ਮੋਟਰਸਾਈਕਲ ਸਲਿਪ ਹੋ ਕੇ ਬੰਦ ਹੋ ਗਿਆ | ਪੁਲਿਸ ਨੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਆਪਣੀ ਪਹਿਚਾਣ ਗੁਰਪ੍ਰੇਮ ਸਿੰਘ ਵਾਸੀ ਕੋਟਕਪੂਰਾ ਵਜੋਂ ਕਰਵਾਈ | ਤਲਾਸ਼ੀ ਕਰਨ 'ਤੇ ਲਿਫ਼ਾਫ਼ੀ 'ਚੋਂ 7 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਦੀ ਜ਼ਮੀਨ ਪੱਧਰੀ ਕਰਕੇ ਬੀ.ਕੇ.ਯੂ. ਏਕਤਾ ਸਿੱਧੂਪੁਰ ਵਲੋਂ ਕਰਵਾਈ ਜਾਵੇਗੀ ਫ਼ਸਲ ਦੀ... ਅਗਲੀ ਖ਼ਬਰ ਨਾਜਾਇਜ਼ ਤੌਰ 'ਤੇ ਪਟਾਕੇ ਬਣਾ ਕੇ ਅੱਗੇ ਵੇਚਣ ਦੇ ਮਾਮਲੇ 'ਚ ਚਾਰ ਨਾਮਜ਼ਦ, ਤਿੰਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।