06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਵਲੋਂ ਹੜ੍ਹ ਪੀੜਤ ਪਸ਼ੂਆਂ ਲਈ ਸਹਾਇਤਾ ਦਾ ਫ਼ੈਸਲਾ

ਅਜੀਤ ਡੈਸਕ 24-09-2025
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸਰਗਰਮ ਸਮਾਜ ਸੇਵੀ ਸੰਸਥਾ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਜਿੱਥੇ ਫ਼ਿਰੋਜ਼ਪੁਰ ਜ਼ਿਲੇ੍ਹ ਦੇ ਵੱਖ ਵੱਖ ਪਿੰਡਾਂ ਵਿਚ ਜਾ ਕੇ ਪੀੜਤ ਲੋਕਾਂ ਦੀ ਰਾਸ਼ਨ ਅਤੇ ਦਵਾਈਆਂ ਦੀ ਮਦਦ ਕੀਤੀ ਗਈ | ਇਸੇ ਲੜੀ ਤਹਿਤ ਹੁਣ ਤੀਸਰੇ ਗੇੜ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਪਸ਼ੂਆਂ ਦੀ ਸਹਾਇਤਾ ਲਈ ਦਵਾਈਆਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਸੁਸਾਇਟੀ ਦੇ ਪ੍ਰਧਾਨ ਸੁਰੇਸ਼ ਅਰੋੜਾ ਅਤੇ ਪ੍ਰੋਜੈਕਟ ਚੇਅਰਮੈਨ ਰੋਹਿਤ ਕਸ਼ਪ ਨੇ ਦੱਸਿਆ ਕਿ ਤੀਸਰੇ ਗੇੜ ਵਿਚ ਪਸ਼ੂਆਂ ਲਈ ਦਵਾਈ ਦੀਆਂ ਕਿੱਟਾਂ ਘਰ ਘਰ ਜਾ ਕੇ ਦਿੱਤੀਆਂ ਜਾਣਗੀਆਂ | ਸੁਸਾਇਟੀ ਮੈਂਬਰਾਂ ਨਾਲ ਡੰਗਰ ਡਾਕਟਰਾਂ ਦੀ ਟੀਮ ਵੀ ਹੋਵੇਗੀ ਜੋ ਮੌਕੇ 'ਤੇ ਪਸ਼ੂਆਂ ਨੂੰ ਦੇਖ ਕੇ ਉਨ੍ਹਾਂ ਨੂੰ ਦਵਾਈ ਦੇਵੇਗੀ | ਸੁਰੇਸ਼ ਅਰੋੜਾ ਅਤੇ ਰੋਹਿਤ ਕਸ਼ਪ ਨੇ ਦੱਸਿਆ ਕਿ ਇਹ ਸੇਵਾ ਸੁਸਾਇਟੀ ਵਲੋਂ ਇਸ ਹਫਤੇ ਦੇ ਅਖੀਰ ਵਿਚ ਹੜ੍ਹਾਂ ਤੋਂ ਪ੍ਰਭਾਵਿਤ ਪਸ਼ੂਆਂ ਲਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ ਅਗਲੀ ਖ਼ਬਰ ਹਜ਼ੂਰ ਸਾਹਿਬ ਨਾਂਦੇੜ ਤੇ ਵੈਸ਼ਨੂੰ ਦੇਵੀ ਵਿਖੇ ਮੁਫ਼ਤ ਟਰੇਨ ਯਾਤਰਾ ਚਲਾਉਣ ਲਈ ਮੰਗ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।