06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਇਕੱਤਰਤਾ

ਅਜੀਤ ਡੈਸਕ 24-09-2025
ਕੋਟਕਪੂਰਾ, 23 ਸਤੰਬਰ (ਮੋਹਰ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸਨ ਫ਼ਰੀਦਕੋਟ ਦੇ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਿਲ੍ਹਾ ਪਾਰਕ ਕੋਟਕਪੂਰਾ ਵਿਖੇ ਹੋਈ | ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਹੜ੍ਹਾਂ ਕਾਰਨ ਸਾਡੇ ਤੋਂ ਵਿਛੜੇ ਪਰਿਵਾਰਕ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਬਲਾਕ ਮੀਤ ਪ੍ਰਧਾਨ ਡਾ. ਰੂਪ ਸਿੰਘ ਔਲਖ ਨੇ ਕਿਹਾ ਕਿ ਸਾਡੇ ਸਤਿਕਾਰਯੋਗ ਮੈਂਬਰ ਧੰਨਵਾਦ ਦੇ ਪਾਤਰ ਹਨ, ਜਿਨ੍ਹਾਂ ਨੇ ਹੜ ਪੀੜਤਾਂ ਲਈ ਖੁੱਲ੍ਹ ਕੇ ਸਹਾਇਤਾ ਫ਼ੰਡ ਭੇਜਿਆ ਹੈ | ਇਹ ਫ਼ੰਡ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਨੂੰ ਜਮ੍ਹਾਂ ਕਰਵਾ ਦਿੱਤਾ ਗਿਆ ਹੈ | ਜ਼ਿਲ੍ਹਾ ਪ੍ਰੈਸ ਸਕੱਤਰ ਡਾ. ਕਰਮ ਸਿੰਘ ਢਿੱਲਵਾਂ ਨੇ ਸਟੇਟ ਮੀਟਿੰਗ ਦੀ ਜਾਣਕਾਰੀ ਦਿੱਤੀ ਅਤੇ ਹੋਣ ਵਾਲੇ ਇਜਲਾਸ ਬਾਰੇ ਚਾਨਣਾ ਪਾਇਆ | ਜ਼ਿਲ੍ਹਾ ਖਜ਼ਾਨਚੀ ਡਾ. ਜਗਸੀਰ ਸਿੰਘ ਸਮਾਲਸਰ ਨੇ ਇਕੱਤਰ ਹੋਏ ਸਹਾਇਤਾ ਫੰਡ ਬਾਰੇ ਦੱਸਿਆ | ਜ਼ਿਲ੍ਹਾ ਸਰਪ੍ਰਸਤ ਵੈਦ ਬਗੀਚਾ ਸਿੰਘ ਨੇ ਕੁਦਰਤੀ ਕਰੋਪੀਆਂ ਬਾਰੇ ਚਾਨਣਾ ਪਾਇਆ | ਬਲਾਕ ਪ੍ਰਧਾਨ ਡਾ. ਰਣਜੀਤ ਸਿੰਘ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੇ ਕੈਲੰਡਰ ਬਾਰੇ ਵੀ ਜਾਣਕਾਰੀ ਦਿੱਤੀ | ਮੀਟਿੰਗ ਨੂੰ ਡਾ. ਜਗਜੀਤ ਸਿੰਘ ਅਰੋੜਾ ਅਤੇ ਡਾ. ਵਿਕਰਮ ਸਿੰਘ ਚੌਹਾਨ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਡਾ. ਲਵ ਕੁਸ਼, ਡਾ. ਰਮੇਸ਼ ਸ਼ਰਮਾ, ਡਾ. ਰਕੇਸ਼ ਕੁਮਾਰ, ਡਾ. ਸੰਤੋਸ਼ ਕੁਮਾਰ, ਡਾ. ਗੋਪਾਲ ਕਟਾਰੀਆ, ਡਾ. ਸੁਖਮੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਡਾ. ਬਲਵੰਤ ਰਾਏ, ਡਾ. ਮਨੋਜ ਗੁੱਜਰ ਆਦਿ ਨੇ ਭਾਗ ਲਿਆ | ਮੀਟਿੰਗ ਦੀ ਕਾਰਵਾਈ ਬਲਾਕ ਜਨਰਲ ਸਕੱਤਰ ਡਾ. ਬਲਵਿੰਦਰ ਸਿੰਘ ਕਟਾਰੀਆ ਨੇ ਬਾਖ਼ੂਬੀ ਚਲਾਈ |
ਪਿਛਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ 'ਤੇ ਬਾਬਾ ਫ਼ਰੀਦ ਗੁਰੂਕੁੱਲ ਗਰੁੱਪ ਆਫ਼ ਕਾਲਜਿਜ਼ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਵਲੋਂ ਹੜ੍ਹ ਪੀੜਤ ਪਸ਼ੂਆਂ ਲਈ ਸਹਾਇਤਾ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।