ਗਿੱਦੜਬਾਹਾ, 17 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਯੰਗਮੈਨ ਐਸੋਸੀਏਸ਼ਨ ਗਿੱਦੜਬਾਹਾ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਕਮਲੇਸ਼ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਚਰਚਾ ਕੀਤੀ ਗਈ | ਕਮਲੇਸ਼ ਅਰੋੜਾ ਨੇ ਦੱਸਿਆ ਕਿ ਗਿੱਦੜਬਾਹਾ ਦੀਆਂ ਦੋ ਮਹਾਂਨ ਸ਼ਖ਼ਸੀਅਤਾਂ ਸਾਬਕਾ ਵਿਧਾਇਕ ਰਘੁਬੀਰ ਸਿੰਘ ਤੇ ਨਾਮਵਾਰ ਵਕੀਲ ਅਸ਼ੋਕ ਧੀਰ ਵਲੋਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਲਈ ਅਨੇਕਾਂ ਹੀ ਧਾਰਮਿਕ, ਸਮਾਜ ਸੇਵੀ ਤੇ ਰਾਜਸੀ ਖੇਤਰ ਵਿਚ ਸਦੀਵੀ ਯਾਦ ਰੱਖਣ ਯੋਗ ਕਾਰਜ ਕਰਵਾਏ | ਉਹ ਬੀਤੇ ਦਿਨੀਂ ਵੀਹ ਕੁ ਦਿਨਾਂ ਦੇ ਵਕਫ਼ੇ ਨਾਲ ਅਚਾਨਕ ਅਕਾਲ ਚਲਾਣਾ ਕਰ ਗਏ ਹਨ | ਸਮੂਹ ਅਹੁਦੇਦਾਰਾਂ ਵਲੋਂ ਇਨ੍ਹ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਦੋ ਮਿੰਨ ਦਾ ਮੋਨ ਰੱਖ ਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹਨ | ਕਮਲੇਸ਼ ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਸਮਾਜਿਕ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਨਵੰਬਰ ਮਹੀਨੇ ਵਿਚ ਐਸੋਸੀਏਸ਼ਨ ਵਲੋਂ ਮੁੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਸ਼ਹਿਰ, ਹਲਕਾ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ | ਇਸ ਮੌਕੇ ਸਕੱਤਰ ਰਾਜਨ ਨਾਰੰਗ, ਖ਼ਜ਼ਾਨਚੀ ਡਾ. ਸੱਤਪਾਲ ਗਰਗ, ਮਦਨ ਬਾਂਸਲ, ਮਹੇਸ਼ ਬਾਂਸਲ, ਮੁਕੇਸ਼ ਗੋਇਲ, ਰਮੇਸ਼ ਮਿੱਤਲ, ਮਾਸਟਰ ਹਰਬਲਾਸ, ਮੋਹਣ ਲਾਲ, ਮੁਕੇਸ਼ ਗੋਇਲ, ਰਾਕੇਸ਼ ਮੱਕੜ, ਹਰਸ਼ ਬਾਂਸਲ, ਕਪਿਲ ਗਰਗ, ਸੋਮਨਾਥ ਸ਼ਰਮਾ, ਸ਼ਿਵ ਕੁਮਾਰ ਆਦਿ ਅਹੁਦੇਦਾਰ ਹਾਜ਼ਰ ਸਨ |