ਮਲੋਟ, 17 ਅਕਤੂਬਰ (ਪਾਟਿਲ)-ਆਰਟੀਫ਼ਿਸ਼ਿਅਲ ਇੰਟੈਲੀਜੈਂਸ ਰਾਹੀਂ ਕੈਂਪਸ ਪਲੇਸਮੈਂਟ ਦੇ ਭਵਿੱਖ ਨੂੰ ਬਦਲਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਐਡਟੈਕ ਸੰਗਠਨਾਂ ਵਿਚੋਂ ਇਕ ਯੂਨੀਫਾਈਡ ਮੈਂਟਰ ਨੇ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਵਿਖੇ ਏ.ਆਈ. ਕੈਰੀਅਰ ਰੈਡੀਨੇਸ ਪਲੇਟਫਾਰਮ ਕੇ.ਵਾਈ.ਸੀ. (ਆਪਣਾ ਸੀ.ਟੀ.ਸੀ. ਜਾਣੋ) ਸਿਰਲੇਖ ਵਾਲੀ ਵਰਕਸ਼ਾਪ ਕਰਵਾਈ ਗਈ | ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਡਾਕਟਰ ਰੋਤਾਸ ਮਿੱਤਲ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਬੀ.ਟੈੱਕ., ਬੀ.ਸੀ.ਏ. ਅਤੇ ਐੱਮ.ਬੀ.ਏ. ਵਿਭਾਗਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ 'ਕਾਲਜਾਂ ਵਿਚ ਪਲੇਸਮੈਂਟ ਦੇ ਲੈਂਡਸਕੇਪ ਨੂੰ ਕਿਵੇਂ ਏ.ਆਈ. ਬਦਲ ਰਿਹਾ ਹੈ' ਵਿਸ਼ੇ 'ਤੇ ਵਿਚਾਰ ਵਾਲੇ ਸੈਸ਼ਨ ਵਿਚ ਹਿੱਸਾ ਲਿਆ | ਯੂਨੀਫਾਈਡ ਮੈਂਟਰ ਦੇ ਮੁੱਖ ਤਕਨਾਲੋਜੀ ਅਧਿਕਾਰੀ ਇਸ਼ਾਂਤ ਨੇ ਕੰਪਨੀ ਦੇ ਸ਼ਾਨਦਾਰ ਪਲੇਟਫਾਰਮ ਕੇ.ਵਾਈ.ਸੀ. ਨੋ ਯੂਅਰ ਸੀ.ਟੀ.ਸੀ. ਦੀ ਵਿਆਖਿਆ ਕਰਨ ਲਈ ਸਟੇਜ 'ਤੇ ਸ਼ਿਰਕਤ ਕੀਤੀ | ਉਪਰੰਤ ਕੇ.ਵਾਈ.ਸੀ. ਦੀ ਬਿਜ਼ਨਸ ਹੈੱਡ ਏਸ਼ਿਕਾ ਰਾਣਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਵਰਕਸ਼ਾਪ ਯੂਨੀਫਾਈਡ ਮੈਂਟਰ ਅਤੇ ਮਿਮਿਟ ਮਲੋਟ ਵਿਚਕਾਰ ਇਕ ਸਮਝੌਤਾ ਪੱਤਰ (ਐੱਮ.ਓ.ਯੂ.) 'ਤੇ ਹਸਤਾਖ਼ਰ ਨਾਲ ਸਮਾਪਤ ਹੋਈ, ਜਿਸ ਨਾਲ ਵਿਦਿਆਰਥੀਆਂ ਨੂੰ ਏ.ਆਈ. ਸੰਚਾਲਿਤ ਕਰੀਅਰ ਮੁਲਾਂਕਣ ਸਾਧਨਾਂ ਮੌਕ ਇੰਟਰਵਿਊ ਪਲੇਟਫ਼ਾਰਮਾਂ ਅਤੇ ਡੇਟਾ ਸੰਚਾਲਿਤ ਪਲੇਸਮੈਂਟ ਤਿਆਰੀ ਪ੍ਰੋਗਰਾਮਾਂ ਨਾਲ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇਕ ਲੰਮੇ ਸਮੇਂ ਦੇ ਸਹਿਯੋਗ ਨੂੰ ਮਜ਼ਬੂਤੀ ਮਿਲੀ | ਯੂਨੀਫਾਈਡ ਮੈਂਟਰ ਵਿਖੇ ਐੱਚ.ਆਰ. ਰਿਕਰੂਟਰ ਹਰਗੁਨੀਤ ਕੌਰ ਨੇ ਮਿਮਿਟ ਦੇ ਪ੍ਰੋਫ਼ੈਸਰਾਂ ਅਤੇ ਪੈਨਲ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਯੂਨੀਫਾਈਡ ਮੈਂਟਰ ਵਿਖੇ ਏ.ਆਈ. ਪਾਵਰਡ ਡੇਟਾ ਇੰਜੀਨੀਅਰ ਸਾਈਪ੍ਰਸਾਦ ਕਾਗਨੇ ਨੇ ਇਕ ਪ੍ਰਭਾਵਸ਼ਾਲੀ ਭਾਸ਼ਨ ਦਿੱਤਾ | ਪ੍ਰੋਗਰਾਮ ਦੇ ਅੰਤ ਵਿਚ ਏ.ਆਈ. ਸੰਚਾਲਿਤ ਪਲੇਸਮੈਂਟ ਸਹਿਯੋਗ ਲਈ ਐੱਮ.ਓ.ਯੂ. 'ਤੇ ਹਸਤਾਖ਼ਰ ਕੀਤੇ ਗਏ | ਯੂਨੀਫਾਈਡ ਮੈਂਟਰ ਦੀ ਟੀਮ ਨੇ ਮਿਮਿਟ ਮਲੋਟ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਨ ਅਤੇ ਪੂਰੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੇ ਅਨਮੋਲ ਸਹਿਯੋਗ ਲਈ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਹਾਇਕ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਅਮਰਿੰਦਰ ਸਿੰਘ, ਡਾ. ਸੁਭਾਸ਼ ਅਹੂਜਾ, ਡਾ. ਅਮਨਜੋਤ ਕੌਰ, ਮੁਕੇਸ਼ ਕੁਮਾਰ, ਨਰਿੰਦਰ ਸਿੰਘ, ਅਮਿਤ ਗਰਗ ਤੋਂ ਇਲਾਵਾ ਸਹਾਇਕ ਡੀਨ ਅਕਾਦਮਿਕ ਮਾਮਲੇ ਡਾ. ਵਿਕਾਸ ਸਿੰਗਲਾ ਅਤੇ ਡਿਪਟੀ ਰਜਿਸਟਰਾਰ ਵਿਕਾਸ ਗੋਇਲ ਵੀ ਮੌਜੂਦ ਸਨ |