ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਗੁਰੂ ਅਤੇ ਸ਼ਿਸ਼ ਦੀ ਪ੍ਰੰਪਰਾ ਨੂੰ ਦਰਸਾਉਂਦਾ ਗੁਰੂ ਵੰਦਨ ਛਾਤਰ ਅਭਿਨੰਦਨ ਪ੍ਰੋਗਰਾਮ ਸਵ: ਮਾਸਟਰ ਕ੍ਰਿਸ਼ਨ ਭਗਵਾਨ ਨਾਗਪਾਲ ਨੂੰ ਸਮਰਪਿਤ ਪ੍ਰੀਸ਼ਦ ਭਵਨ ਵਿਖੇ ਕੀਤਾ ਗਿਆ | ਜਿਸ 'ਚ ਮੁੱਖ ਮਹਿਮਾਨ ਜੈਤੋ ਦੇ ਉਦਯੋਗਪਤੀ ਭੀਮ ਸੈਨ ਜਿੰਦਲ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਪ੍ਰੀਸ਼ਦ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਟੀਚਰਾਂ ਅਤੇ ਵਿਦਿਆਰਥੀ, ਜਿਨ੍ਹਾਂ ਨੇ ਚੰਗੀ ਕਾਰਗੁਜ਼ਾਰੀ ਕੀਤੀ, ਉਨ੍ਹਾਂ ਨੂੰ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿਚ ਪੰਜਾਬ ਸਾਊਥ ਦੇ ਗੁਰੂ ਵੰਦਨ ਛਾਤਰ ਅਭਿਨੰਦਨ ਦੇ ਇੰਚਾਰਜ ਰਮੇਸ਼ ਚੂਚਰਾ ਫਾਜ਼ਿਲਕਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਪ੍ਰੋਜੈਕਟ ਦੇ ਚੇਅਰਮੈਨ ਸੁਨੀਲ ਸਿੰਗਲਾ ਸਨ ਅਤੇ ਸਟੇਜ ਦੀ ਭੂਮਿਕਾ ਸੁਰਿੰਦਰ ਮਹੇਸ਼ਵਰੀ ਨੇ ਨਿਭਾਈ | ਇਹ ਜਾਣਕਾਰੀ ਪ੍ਰੀਸ਼ਦ ਦੇ ਪੀ.ਆਰ.ਓ ਰੁਲੀਆ ਰਾਮ ਸਿੰਗਲਾ ਨੇ ਦਿੱਤੀ | ਇਸ ਵਿਚ ਪ੍ਰਧਾਨ ਮੋਹਨ ਲਾਲ ਜਿੰਦਲ, ਸੈਕਟਰੀ ਕ੍ਰਿਸ਼ਨ ਮਿੱਤਲ, ਕੈਸ਼ੀਅਰ ਪ੍ਰਵੀਨ ਕਾਂਸਲ, ਪ੍ਰੋਜੈਕਟ ਚੇਅਰਮੈਨ ਸਤੀਸ਼ ਗੋਇਲ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਜਗਦੀਸ਼ ਬਾਂਸਲ, ਮੇਜਰ ਸਿੰਘ, ਚੰਦਰ ਕੁਮਾਰ ਅਗਰਵਾਲ, ਜਸਵੀਰ ਸਿੰਘ ਧਾਰੀਵਾਲ, ਵਾਈਸ ਪ੍ਰਧਾਨ ਸੰਜੇ ਮਿੱਤਲ, ਨਰੇਸ਼ ਕੁਮਾਰ ਗੋਇਲ, ਰਜੀਵ ਗੋਇਲ ਬਿੱਟੂ ਬਾਦਲ ਅਤੇ ਸਿਲਾਈ ਸੈਂਟਰ ਇੰਚਾਰਜ ਮਮਤਾ ਜਿੰਦਲ ਮÏਜੂਦ ਸਨ |