ਜਲੰਧਰ, 17 ਅਕਤੂਬਰ (ਜਸਪਾਲ ਸਿੰਘ)-ਕੰਨਿਆਂ ਮਹਾਂਵਿਦਿਆਲਾ ਵੱਲੋਂ ਦੀਵਾਲੀ ਫ਼ੀਏਸਟਾਪ੍ਰਦਰਸ਼ਨੀਕਮਵਿਕਰੀ ਦਾ ਸਫਲ ਆਯੋਜਨ ਕੀਤਾ ਗਿਆ ¢ਇਸ ਮੌਕੇ ਚੰਦਰ ਮੋਹਨ ਪ੍ਰਧਾਨ ਆਰਿਆ ਸ਼ਿਕਸ਼ਾ ਮੰਡਲ ਅਤੇ ਨੀਰਜਾ ਚੰਦਰ ਮੋਹਨ ਮੈਂਬਰ ਕੇ.ਐੱਮ.ਵੀ. ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਕਾਲਜ ਦੀ ਪਿ੍ੰਸੀਪਲ ਪ੍ਰੋ. (ਡਾ.) ਅਤੀਮਾ ਸ਼ਰਮਾ ਦੁਵੇਦੀ ਵੱਲੋਂ ਦੋਵਾਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ | ਇਸ ਮÏਕੇ ਡਾ. ਸੁਸ਼ਮਾ ਚਾਵਲਾ (ਉਪ ਪ੍ਰਧਾਨ), ਡਾ. ਸੁਸ਼ਮਾ ਚੋਪੜਾ (ਸੈਕਟਰੀ), ਡਾ. ਐਸ.ਪੀ. ਗੁਪਤਾ, ਡਾ. ਕਮਲ ਗੁਪਤਾ, ਡਾ. ਦੀਪਾਲੀ ਲੂਥਰਾ ਅਤੇ ਅਨੁਰਾਧਾ ਸੋਂਧੀ (ਮੈਂਬਰ, ਮੈਨੇਜਿੰਗ ਕਮੇਟੀ) ਵੀ ਹਾਜ਼ਰ ਸਨ ¢ ਇਹ ਪ੍ਰੋਗਰਾਮ ਪੀ.ਜੀ. ਵਿਭਾਗ ਫੈਸ਼ਨ ਡਿਜ਼ਾਇਨਿੰਗ, ਕਾਸਮੈਟੋਲੋਜੀ ਵਿਭਾਗ, ਫਾਈਨ ਆਰਟਸ ਵਿਭਾਗ, ਪੱਤਰਕਾਰਤਾ ਅਤੇ ਜਨਸੰਚਾਰ ਵਿਭਾਗ, ਰਿਟੇਲ ਮੈਨੇਜਮੈਂਟ ਵਿਭਾਗ ਹੋਸਪਿਟੈਲਿਟੀ ਅਤੇ ਟੂਰਿਜ਼ਮ ਵਿਭਾਗ ਅਤੇ ਬੋਟਨੀ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ | ਵਿਦਿਆਰਥਣਾਂ ਵੱਲੋਂ ਪ੍ਰਦਰਸ਼ਨੀ ਅਤੇ ਵਿਕਰੀ ਲਈ ਤਿਆਰ ਕੀਤੀਆਂ ਆਕਰਸ਼ਕ ਚੀਜ਼ਾਂ ਦੀ ਪ੍ਰਸ਼ੰਸਾ ਕਰਦਿਆਂ ਚੰਦਰ ਮੋਹਨ ਨੇ ਕਿਹਾ ਕਿ ਵਿਦਿਆਰਥਣਾਂ ਦੀ ਪੇਸ਼ਕਸ਼ ਤੇ ਉਤਸ਼ਾਹ ਬਹੁਤ ਹੀ ਸਰਾਹਣਯੋਗ ਹੈ¢ ਇਸ ਮੌਕੇ ਵਿਦਿਆਰਥਣਾਂ ਵੱਲੋਂ ਲਗਾਈ ਗਈ 'ਇਨੋਕ੍ਰੀਏਸ਼ਨਜ਼' ਪ੍ਰਦਰਸ਼ਨੀ ਵਿੱਚ ਉਨ੍ਹਾਂ ਨੇ ਆਪਣੀ ਕਲਾ ਤੇ ਕਾਬਲੀਅਤ ਦਿਖਾਉਂਦਿਆਂ ਕਈ ਰਚਨਾਤਮਕ ਚੀਜ਼ਾਂ ਜਿਵੇਂ ਸਿਹਤਮੰਦ ਮਿੱਠਾਈਆਂ, ਸੁਆਦਲੇ ਸਨੈਕਸ, ਹੱਥ ਨਾਲ ਬਣੇ ਦੀਏ, ਜੈਲ ਕੈਂਡਲਾਂ, ਘਰ ਸਜਾਵਟ ਦੀਆਂ ਚੀਜ਼ਾਂ, ਜੂਟ ਬੈਗ, ਹਰਬਲ ਸਾਬਣ ਅਤੇ ਦੀਵਾਰ ਸਜਾਵਟ ਲਈ ਪੇਂਟਿੰਗਾਂ ਤੇ ਫੋਟੋ ਫਰੇਮ ਆਦਿ ਪ੍ਰਦਰਸ਼ਿਤ ਕੀਤੀਆਂ ¢ ਵਿਦਿਆਰਥਣਾਂ ਨੇ ਗੀਤਾਂ 'ਤੇ ਸ਼ਾਨਦਾਰ ਨਾਚ ਪ੍ਰਸਤੁਤ ਕਰਕੇ ਸਾਰਿਆਂ ਦਾ ਮਨ ਮੋਹ ਲਿਆ | ਇਸ ਮੌਕੇ ਡਾ. ਮਧੁਮੀਤ ਅਤੇ ਡਾ. ਗੁਰਜੋਤ ਨੂੰ ਪਿ੍ੰਸੀਪਲ ਪ੍ਰੋ. (ਡਾ.) ਅਤੀਮਾ ਸ਼ਰਮਾ ਦੁਵੇਦੀ ਨੇ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ |