02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਜੌਹਲਾਂ ਗੇਟ ਲਾਗੇ ਹੋਏ ਸੜਕ ਹਾਦਸੇ ਸਬੰਧੀ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 18-10-2025
ਚੁਗਿੱਟੀ/ਜੰਡੂ ਸਿੰਘਾ, 17 ਅਕਤੂਬਰ (ਨਰਿੰਦਰ ਲਾਗੂ)-ਬੀਤੇ ਕੱਲ੍ਹ ਜਲੰਧਰ ਹੁਸ਼ਿਆਰਪੁਰ ਮਾਰਗ 'ਤੇ ਜੌਹਲਾਂ ਗੇਟ ਦੇ ਲਾਗੇ ਹੋਏ ਖ਼ਤਰਨਾਕ ਸੜਕ ਹਾਦਸੇ, ਜਿਸ ਕਾਰਨ ਪਿੰਡ ਨੌਲੀ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਪੁੱਤਰ ਚੰਨਣ ਸਿੰਘ ਦੀ ਮੌਤ ਹੋ ਗਈ ਸੀ ਦੇ ਮੱਦੇਨਜ਼ਰ ਮਿ੍ਤਕ ਦੇ ਇੱਕ ਕਰੀਬੀ ਰਿਸ਼ਤੇਦਾਰ ਵਲੋਂ ਅੱਜ ਪੁਲਿਸ ਕੋਲ ਬਿਆਨ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਥਾਰ ਗੱਡੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਪਤਾਰਾ ਦੇ ਇੰਚਾਰਜ ਕਿ੍ਸ਼ਨ ਗੋਪਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਮਿ੍ਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਕੱਲ੍ਹ ਪੀੜਤ ਜੀਆਂ ਦੇ ਸਪੁਰਦ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਰ ਚਾਲਕ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਕੇ.ਐੱਮ.ਵੀ. ਕਾਲਜ ਵਲੋਂ 'ਵਾਈਬ੍ਰੈੱਟ ਐਂਡ ਗਰੈਂਡ ਦੀਵਾਲੀ ਫੀਏਸਟਾ' ਦਾ ਸਫ਼ਲ ਆਯੋਜਨ <br/> ਅਗਲੀ ਖ਼ਬਰ ਨਵੀਂ ਸਕੋਡਾ ਅÏਕਟਾਵੀਆ ਆਰ.ਐੱਸ. ਸ਼ਕਤੀ, ਸ਼ੈਲੀ ਅਤੇ ਵਿਰਾਸਤ ਦਾ ਇਕ ਤਾਜ਼ਗੀ ਭਰਪੂਰ ਮਿਸ਼ਰਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।