ਬਾਘਾ ਪੁਰਾਣਾ, 17 ਅਕਤੂਬਰ (ਟਿੰਕੂ ਕਾਠਪਾਲ)-ਸੇਂਟ ਜੌਰਡਨ ਕਾਨਵੈਂਟ ਸਕੂਲ (ਬਾਘਾ-ਪੁਰਾਣਾ) ਵਿਖੇ ਇਕ ਰੋਜ਼ਾ ਅੱਖਾਂ ਦਾ ਜਾਂਚ ਕੈਂਪ ਚੇਅਰਮੈਨ ਜਸਪਾਲ ਸਿੰਘ ਸਰਾਂ, ਪਿ੍ੰਸੀਪਲ ਮੈਡਮ ਸੁਧਾ ਕੇ.ਆਰ. ਦੀ ਅਗਵਾਈ ਹੇਠ ਅਤੇ ਅਮਨਦੀਪ ਸਿੰਘ (ਸੇਵਕ ਸੇਵਾ ਟੀਮ) ਦੇ ਸਹਿਯੋਗ ਨਾਲ ਲਗਾਇਆ ਗਿਆ | 'ਪੰਜਾਬ ਆਈ ਕੇਅਰ ਅੱਖਾਂ' ਦੇ ਹਸਪਤਾਲ ਵਲੋਂ ਡਾ. ਗੁਰਪਿਆਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸੇਵਾਵਾਂ ਦਿੱਤੀਆਂ | ਇਸ ਕੈਂਪ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਨੇ ਆਪਣੀਆਂ ਅੱਖਾਂ ਚੈੱਕ ਕਰਵਾ ਕੇ ਕੀਤੀ | ਇਸ ਕੈਂਪ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਦੀਆ ਅੱਖਾਂ ਦਾ ਚੈੱਕਅਪ ਵੀ ਕੀਤਾ ਗਿਆ, ਜਿੰਨਾਂ ਬੱਚਿਆਂ ਦੀਆਂ ਅੱਖਾਂ ਵਿਚ ਕੋਈ ਸਮੱਸਿਆ ਆਈ | ਉਨ੍ਹਾਂ ਨੂੰ ਮੌਕੇ 'ਤੇ ਹੀ ਸਮੱਸਿਆ ਨੂੰ ਹੱਲ ਕਰਨ ਦੇ ਸੁਝਾਅ ਦਿੱਤੇ ਗਏ ਅਤੇ ਸਮੇਂ-ਸਮੇਂ 'ਤੇ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਕਿਹਾ | ਡਾਕਟਰਾਂ ਨੇ ਬੱਚਿਆਂ ਦੀਆਂ ਅੱਖਾਂ ਦੀ ਸਾਂਭ ਸੰਭਾਲ ਲਈ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ | ਸਕੂਲ ਚੇਅਰਮੈਨ ਜਸਪਾਲ ਸਿੰਘ ਸਰਾਂ ਪਿ੍ੰਸੀਪਲ ਮੈਡਮ ਸੁਧਾ ਕੇ.ਆਰ., ਜਤਿੰਦਰ ਸਿੰਘ ਅਤੇ ਬਿਨੋਦ ਸਰ ਅਤੇ ਸਮੂਹ ਸਟਾਫ਼ ਵਲੋਂ ਪਹੁੰਚੀ ਹੋਈ ਡਾਕਟਰਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ |