01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਾਤਾ ਸੁਰਜੀਤ ਕੌਰ ਮਾਣੂੰਕੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 18-10-2025
ਬਾਘਾ ਪੁਰਾਣਾ, 17 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੁਸਾਇਟੀ ਪ੍ਰਧਾਨ ਗੁਰਤੇਜ ਸਿੰਘ ਮਾਣੂੰਕੇ ਅਤੇ ਸਤਨਾਮ ਸਿੰਘ ਦੀ ਮਾਤਾ ਸੁਰਜੀਤ ਕੌਰ ਪਤਨੀ ਸਵ: ਹਰਨੇਕ ਸਿੰਘ ਪੰਚਾਇਤ ਅਫ਼ਸਰ ਜੋ ਬੀਤੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮਾਣੂੰਕੇ ਦੇ ਸ਼ਮਸ਼ਾਨਘਾਟ 'ਚ ਨਮ ਅੱਖਾਂ ਨਾਲ ਕੀਤਾ ਗਿਆ | ਇਸ ਮੌਕੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਡਾ. ਜਗਤਾਰ ਸਿੰਘ ਸੇਖੋਂ ਮੋਗਾ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਚੇਅਰਮੈਨ ਮੋਹਰ ਸਿੰਘ ਕੈਨੇਡੀਅਨ, ਹਲਕਾ ਇੰਚਾਰਜ ਬਲਦੇਵ ਸਿੰਘ ਮਾਣੂੰਕੇ, ਪ੍ਰਧਾਨ ਬਲਕਰਨ ਸਿੰਘ ਸਾਬਕਾ ਸੰਮਤੀ ਮੈਂਬਰ, ਸਾਬਕਾ ਸਰਪੰਚ ਬਲਦੇਵ ਸਿੰਘ ਕੈਨੇਡੀਅਨ, ਸਾਬਕਾ ਸਰਪੰਚ ਤਾਰਾ ਸਿੰਘ, ਸਰਪੰਚ ਅਜੈਬ ਸਿੰਘ, ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਨੇਕਾ ਸਿੰਘ ਕਿਲ੍ਹੇ ਵਾਲਾ, ਸੈਕਟਰੀ ਰਾਜ ਬਹਾਦਰ ਸਿੰਘ, ਸੀਨੀਅਰ ਅਕਾਲੀ ਆਗੂ ਪਰਮਿੰਦਰ ਸਿੰਘ ਕੈਨੇਡੀਅਨ, ਸਾਬਕਾ ਸੁਸਾਇਟੀ ਪ੍ਰਧਾਨ ਬੂਟਾ ਸਿੰਘ, ਪ੍ਰਧਾਨ ਹਰਫੂਲ ਸਿੰਘ ਸੀਨੀਅਰ ਕਾਂਗਰਸੀ ਆਗੂ, ਪਰਮਵੀਰ ਸਿੰਘ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਜ਼ਿਲ੍ਹਾ ਨਿਰਮਲ ਸਿੰਘ ਮਾਣੂੰਕੇ, ਪ੍ਰਧਾਨ ਚਰਨਜੀਤ ਸਿੰਘ ਚਰਨਾ, ਪਿ੍ੰਸੀਪਲ ਜਗਰੂਪ ਸਿੰਘ ਜੈਦ ਆਦਿ ਵੱਡੀ ਗਿਣਤੀ 'ਚ ਹਲਕਾ ਵਾਸੀ ਅਤੇ ਪਿੰਡ ਦੇ ਪਤਵੰਤੇ ਸੱਜਣ ਸ਼ਮਸ਼ਾਨਘਾਟ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਭਾਈ ਅਜਮੇਲ ਸਿੰਘ ਖੋਖਰ ਠੱਠੀ ਭਾਈ ਦਾ ਅੰਗੀਠਾ ਸੰਭਾਲਿਆ <br/> ਅਗਲੀ ਖ਼ਬਰ ਸੇਂਟ ਜੌਰਡਨ ਕਾਨਵੈਂਟ ਸਕੂਲ 'ਚ ਇਕ ਰੋਜ਼ਾ ਅੱਖਾਂ ਦਾ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।