01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਭਾਈ ਅਜਮੇਲ ਸਿੰਘ ਖੋਖਰ ਠੱਠੀ ਭਾਈ ਦਾ ਅੰਗੀਠਾ ਸੰਭਾਲਿਆ <br/>

ਅਜੀਤ ਡੈਸਕ 18-10-2025
ਠੱਠੀ ਭਾਈ, 17 ਅਕਤੂਬਰ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ ਦੇ ਨਾਮੀ ਪਰਿਵਾਰ ਅਤੇ ਗੁਰੂ ਘਰ ਨਾਲ ਡੂੰਘੀ ਸੇਵਾ ਭਾਵਨਾ ਰੱਖਣ ਵਾਲੇ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ ਦੇ ਛੋਟੇ ਭਰਾ, ਗੁਰਿੰਦਰ ਸਿੰਘ ਖੋਖਰ ਦੇ ਪਿਤਾ ਤੇ ਅਮਨਦੀਪ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਮਾ. ਹਰਜਿੰਦਰ ਸਿੰਘ, ਮਾ. ਰਵੀਇੰਦਰ ਸਿੰਘ ਦੇ ਚਾਚਾ ਜੀ ਭਾਈ ਸਾਹਿਬ ਭਾਈ ਅਜਮੇਲ ਸਿੰਘ ਖੋਖਰ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਦੌੜ ਗਈ | ਭਾਈ ਸਾਹਿਬ ਭਾਈ ਅਜਮੇਲ ਸਿੰਘ ਖੋਖਰ ਗੁਰੂ ਘਰ ਦੇ ਸੱਚੇ ਸੇਵਕ ਸਨ | ਉਨ੍ਹਾਂ ਦੀ ਬੇਵਕਤੀ ਮੌਤ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਗੁਰੂ ਘਰ ਦੇ ਸੇਵਕ ਦੇ ਅਕਾਲ ਚਲਾਣੇ 'ਤੇ ਡੂੰਘਾ ਦੁੱਖ ਪ੍ਰਗਟਾਇਆ | ਭਾਈ ਅਜਮੇਰ ਸਿੰਘ ਖੋਖਰ ਦੇ ਫ਼ੁੱਲ ਅਸਥੀਆਂ ਅੰਗੀਠੇ ਦੀ ਸੰਭਾਲ ਪਰਿਵਾਰਿਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਵੱਖ-ਵੱਖ ਆਗੂਆਂ ਵਲੋਂ ਕੀਤੀ ਗਈ | ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਸਨੇਹੀਆਂ ਨੇ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਕੇ ਖੋਖਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਥਾਣੇ ਅੰਦਰ ਕੋਈ ਵੀ ਵਿਅਕਤੀ ਦੀਵਾਲੀ ਤੋਹਫ਼ਾ ਜਾਂ ਵਸਤੂ ਲੈ ਕੇ ਨਾ ਆਵੇ <br/> ਅਗਲੀ ਖ਼ਬਰ ਮਾਤਾ ਸੁਰਜੀਤ ਕੌਰ ਮਾਣੂੰਕੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।