01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਲਾਈਫ਼ ਲਾਈਨ ਵੈੱਲਫੇਅਰ ਕਲੱਬ ਨੇ ਲੋਕਾਂ ਦੀ ਸਹੂਲਤ ਲਈ ਚਾਰਜਿੰਗ ਪੁਆਇੰਟ ਲਗਾਏ <br/>

ਅਜੀਤ ਡੈਸਕ 18-10-2025
ਬਾਘਾ ਪੁਰਾਣਾ, 17 ਅਕਤੂਬਰ (ਟਿੰਕੂ ਕਾਠਪਾਲ)-ਲੋਕਾਂ ਦੀ ਰੋਜ਼ਮਰ੍ਹਾ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਾਈਫ਼ ਲਾਈਨ ਵੈੱਲਫੇਅਰ ਕਲੱਬ ਵਲੋਂ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ | ਇਸ ਮੌਕੇ ਕਲੱਬ ਆਗੂਆਂ ਰਮਨਦੀਪ ਅਰੋੜਾ, ਵਿਜੇ ਮਿੱਤਲ ਮੁੰਨਾ, ਪ੍ਰਵੀਨ ਸੇਤੀਆ ਨੇ ਕਿਹਾ ਕਲੱਬ ਵਲੋਂ ਸਰਕਾਰੀ ਹਸਪਤਾਲ ਦੇ ਵਾਰਡ ਅੰਦਰ ਅਤੇ ਤਹਿਸੀਲ ਕੰਪਲੈਕਸ ਬਾਘਾ ਪੁਰਾਣਾ ਵਿਚ ਮੋਬਾਈਲ ਚਾਰਜਿੰਗ ਪੁਆਇੰਟ ਲਗਾਏ ਗਏ ਹਨ ਤਾਂ ਜੋ ਹਸਪਤਾਲ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਸਾਥੀਆਂ ਅਤੇ ਤਹਿਸੀਲ ਕੰਪਲੈਕਸ ਆਉਣ ਵਾਲੇ ਲੋਕਾਂ ਨੂੰ ਆਪਣਾ ਮੋਬਾਈਲ ਚਾਰਜ ਕਰਨ ਵਿਚ ਕੋਈ ਦਿੱਕਤ ਨਾ ਆਵੇ | ਇਹ ਪ੍ਰੇਰਕ ਕਦਮ ਉਸ ਸਮੇਂ ਲਿਆ ਗਿਆ ਜਦੋਂ ਇਕ ਬਜ਼ੁਰਗ ਮਹਿਲਾ ਆਪਣੇ ਮੋਬਾਈਲ ਨੂੰ ਚਾਰਜ ਕਰਨ ਲਈ ਲੋਕਾਂ ਕੋਲ ਮਿੰਨਤਾਂ ਕਰ ਰਹੀ ਸੀ, ਪਰ ਕਿਸੇ ਨੇ ਵੀ ਮਦਦ ਨਹੀਂ ਕੀਤੀ | ਇਸ ਘਟਨਾ ਨੂੰ ਦੇਖਦੇ ਹੋਏ ਲਾਈਫ਼ ਲਾਈਨ ਵੈੱਲਫੇਅਰ ਕਲੱਬ ਦੇ ਮੈਂਬਰਾਂ ਨੇ ਤੁਰੰਤ ਚਾਰਜਿੰਗ ਪੁਆਇੰਟ ਲਗਾਉਣ ਦਾ ਫ਼ੈਸਲਾ ਲਿਆ, ਤਾਂ ਜੋ ਅੱਗੇ ਕਿਸੇ ਨੂੰ ੂ ਇਸ ਤਰ੍ਹਾਂ ਦੀ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਰਜਿਸਟਰਾਰ ਜਗਸੀਰ ਸਿੰਘ, ਪ੍ਰਦੀਪ ਬਾਵਾ, ਸਾਹਿਲ ਆਰ.ਸੀ., ਕੁਲਵੰਤ ਸਿੰਘ ਕੰਪਿਊਟਰ ਆਪਰੇਟਰ, ਹੇਮਰਾਜ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 'ਚ ਸੁਖਾਨੰਦ ਕਾਲਜ ਦੀ ਹੋਣਹਾਰ ਵਿਦਿਆਰਥਣ ਹਰਮਨ ਕੌਰ ਰਹੀ ਮੋਹਰੀ <br/> ਅਗਲੀ ਖ਼ਬਰ ਐਸ.ਐਫ.ਸੀ. ਪਬਲਿਕ ਸਕੂਲ ਦੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰੀ ਸਿੱਖਿਆ ਮੁਕਾਬਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।