01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਪ੍ਰਾਇਮਰੀ ਸਕੂਲ ਮੜ੍ਹਾਕ ਦੇ ਬੱਚੇ ਸੈਂਟਰ ਖੇਡਾਂ 'ਚੋਂ ਜੇਤੂ

ਅਜੀਤ ਡੈਸਕ 18-10-2025
ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸਰਕਾਰੀ ਪ੍ਰਾਇਮਰੀ ਸਕੂਲ ਰੋੜੀਕਪੂਰਾ ਵਿਖੇ ਸੈਂਟਰ ਖ਼ੇਡਾਂ ਦੇ ਮੁਕਾਬਲੇ ਹੋਏ, ਜਿਸ ਵਿਚ ਪਿੰਡ ਰੋੜੀਕਪੂਰਾ, ਰਾਮੇਆਣਾ, ਖੱਚੜਾਂ, ਕਰੀਰਵਾਲੀ, ਚੈਨਾ, ਸੂਰਘੁਰੀ ਤੇ ਮੜ੍ਹਾਕ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਹਿੱਸਾ ਲਿਆ ¢ ਇਨ੍ਹਾਂ ਸੈਂਟਰ ਖੇਡਾਂ 'ਚ ਮੜ੍ਹਾਕ ਸਕੂਲ ਦੀ ਝੰਡੀ ਰਹੀ ਤੇ ਇਸ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੂਜੇ ਸਾਲ ਵੀ ਓਵਰ ਆਲ ਟਰਾਫ਼ੀ 'ਤੇ ਕਬਜ਼ਾ ਕੀਤਾ | ਇਨ੍ਹਾਂ ਸੈਂਟਰ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮੜ੍ਹਾਕ ਦੇ ਬੱਚਿਆਂ ਵਿਚੋਂ ਮਨਵੀਰ ਕÏਰ ਨੇ ਸ਼ਾਟ ਪੁੱਟ ਵਿਚ ਪਹਿਲਾ ਤੇ ਕੋਮਲਪ੍ਰੀਤ ਕÏਰ ਨੇ ਦੂਜਾ ਸਥਾਨ ਹਾਸਿਲ ਕੀਤਾ ¢ ਮਨਵੀਰ ਕÏਰ ਨੇ 100 ਮੀਟਰ ਦÏੜ ਅਤੇ ਖੁਸ਼ਦੀਪ ਕÏਰ ਨੇ ਲੰਬੀ ਛਾਲ ਵਿਚ ਦੂਜਾ ਸਥਾਨ ਹਾਸਿਲ ਕੀਤਾ | ਸ਼ਤਰੰਜ ਵਿਚ ਖਿਡਾਰਣ ਕੋਮਲਪ੍ਰੀਤ ਕÏਰ ਦੀ ਟੀਮ ਨੇ ਪਹਿਲਾ ਤੇ ਕਪਤਾਨ ਕੋਮਲਪ੍ਰੀਤ ਕÏਰ ਦੀ ਟੀਮ ਨੇ ਕਬੱਡੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਮੁੰਡਿਆਂ ਦੇ ਮੁਕਾਬਲਿਆਂ 'ਚ ਗੁਰਸ਼ਰਨ ਸਿੰਘ ਨੇ ਲੰਬੀ ਛਾਲ ਵਿਚ ਦੂਜਾ ਤੇ ਕਰਨਵੀਰ ਸਿੰਘ ਨੇ 100 ਮੀਟਰ ਦÏੜ ਵਿਚ ਦੂਜਾ ਸਥਾਨ ਹਾਸਿਲ ਕੀਤਾ | ਮੁੰਡਿਆਂ ਦੇ ਸ਼ਤਰੰਜ ਦੇ ਮੁਕਾਬਲਿਆਂ 'ਚ ਵੀ ਕਰਨਵੀਰ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਕੁਸ਼ਤੀਆਂ ਵਿਚ ਹਰਮਨ ਸਿੰਘ ਨੇ 32 ਕਿ.ਗ੍ਰਾ. ਵਿਚ, ਗੁਰਸ਼ਰਨ ਸਿੰਘ ਨੇ 28 ਕਿ.ਗ੍ਰਾ. ਵਿਚ ਦੂਜਾ ਤੇ ਪ੍ਰਭਜੋਤ ਸਿੰਘ ਨੇ 25 ਕਿ. ਗ੍ਰਾ. ਦੇ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਗੁਰਸ਼ਰਨ ਸਿੰਘ ਨੇ ਸ਼ਾਟ ਪੁੱਟ ਵਿਚ ਵੀ ਦੂਜਾ ਸਥਾਨ ਹਾਸਿਲ ਕੀਤਾ | ਕਰਾਟੇ ਵਿਚ ਨਵਨੀਤ ਕÏਰ ਅਤੇ ਰਣਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਜਸਲੀਨ ਕÏਰ ਅਤੇ ਨਿਹਾਰ ਸਿੰਘ ਦੀ ਟੀਮ ਨੇ ਯੋਗਾ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਮੁੱਖ ਅਧਿਆਪਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਖੇਡਾਂ ਦੇ ਗਰਾਊਾਡ ਦੀ ਘਾਟ ਹੋਣ ਦੇ ਬਾਵਜੂਦ ਵੀ ਮੜ੍ਹਾਕ ਸਕੂਲ ਦੇ ਬੱਚਿਆਂ ਨੇ ਕੋਚ ਰਾਜਪਾਲ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਖੇਡਾਂ ਵਿਚੋਂ ਪੁਜੀਸ਼ਨਾਂ ਹਾਸਿਲ ਕਰ ਕੇ ਓਵਰ ਆਲ ਟਰਾਫ਼ੀ ਜਿੱਤੀ ਹੈ | ਇਸ ਮੌਕੇ ਆਸ਼ੀਸ਼ ਕੁਮਾਰ ਬੀ.ਆਰ.ਸੀ. ਜੈਤੋ, ਮਨਪ੍ਰੀਤ ਸਿੰਘ ਈ.ਟੀ.ਟੀ ਅਧਿਆਪਕ, ਵੀਰਪਾਲ ਕੌਰ ਅਤੇ ਨਸੀਬ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੀਵਾਲੀ ਤੇ ਗੁਰਪੁਰਬ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਪੁਲਿਸ ਨੇ ਕੀਤਾ ਨਿਸ਼ਚਿਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 'ਚ ਸੁਖਾਨੰਦ ਕਾਲਜ ਦੀ ਹੋਣਹਾਰ ਵਿਦਿਆਰਥਣ ਹਰਮਨ ਕੌਰ ਰਹੀ ਮੋਹਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।