01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮਾਤਾ ਅਮਰ ਕੌਰ ਦੁੱਲਟ (ਭਗਤੂਆਣਾ) ਦੀ ਸਾਲਾਨਾ ਬਰਸੀ ਮਨਾਈ

ਅਜੀਤ ਡੈਸਕ 22-10-2025
ਜੈਤੋ, 21 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਪਰਮ ਪੂਜਨੀਕ ਬ੍ਰਹਮਲੀਨ ਸੰਤ ਕਰਨੈਲ ਦਾਸ ਜੀ (ਜਲਾਲ ਵਾਲੇ) ਦੇ ਅਸ਼ੀਰਵਾਦ ਸਦਕਾ ਤੇ ਸੁਆਮੀ ਬ੍ਰਹਮ ਮੁਨੀ ਸਰਪ੍ਰਸਤ ਵਿਵੇਕ ਮਿਸ਼ਨ ਚੈਰੀਟੇਬਲ ਸੁਸਾਇਟੀ ਜਲਾਲ ਦੀ ਯੋਗ ਅਗਵਾਈ 'ਚ ਸੰਤ ਰਿਸ਼ੀ ਰਾਮ ਤੇ ਬੀਬੀ ਰਜਨੀ ਦੇਵੀ ਵਲੋਂ ਮਾਤਾ ਅਮਰ ਕੌਰ ਵਿਵੇਕ ਮਿਸ਼ਨ ਚੈਰੀਟੇਬਲ ਸੁਸਾਇਟੀ ਜੈਤੋ (ਜਲਾਲ ਵਾਲੇ ਸੰਤਾਂ ਦੇ ਡੇਰੇ) ਵਿਖੇ ਮਹਾਂਦਾਨੀ ਮਾਤਾ ਅਮਰ ਕੌਰ ਦੁੱਲਟ (ਭਗਤੂਆਣਾ) ਦੀ ਸਾਲਾਨਾ ਬਰਸੀ ਸ਼ਰਧਾ ਪੂਰਵਕ ਢੰਗ ਨਾਲ ਮਨਾਈ ਗਈ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਕੀਤੀ ਗਈ | ਇਸ ਮੌਕੇ ਸੁਆਮੀ ਬ੍ਰਹਮ ਮੁਨੀ ਨੇ ਇਕੱਤਰ ਸੰਗਤਾਂ ਨੂੰ ਗੁਰਬਾਣੀ ਦੀਆਂ ਤੁਕਾਂ ਨਾਲ ਜੋੜਦਿਆਂ ਮਾਤਾ ਜੀ ਦੇ ਆਤਮਿਕ ਜੀਵਨ ਤੇ ਉਨ੍ਹਾਂ ਦੀ ਸੇਵਾ-ਭਾਵਨਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ | ਮਾਤਾ ਅਮਰ ਕੌਰ ਵਿਵੇਕ ਮਿਸ਼ਨ ਚੈਰੀਟੇਬਲ ਸੁਸਾਇਟੀ ਜੈਤੋ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਵਲੋਂ ਮਾਤਾ ਅਮਰ ਕੌਰ ਦੁੱਲਟ ਦੇ ਪਰਿਵਾਰ ਦੀ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ ਤੇ ਧਾਰਮਿਕ ਸਮਾਗਮ ਦੌਰਾਨ ਇਕੱਤਰ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹੰਤ ਕਮਲ ਦਾਸ ਜੀ ਡੇਰਾ ਸੰਚਾਲਕ ਡੇਰਾ ਬਾਬਾ ਮੋਹਨ ਦਾਸ ਜੀ ਜੈਤੋ, ਸੰਤ ਸੱਤ ਨੰਦ ਜੀ (ਡੇਰਾ ਬਾਬਾ ਭਾਈ ਭਗਤੂ ਭਗਤੂਆਣਾ), ਬਾਬਾ ਰਹਿਮਤ ਦਾਸ ਗੰਗਾ, ਬਾਬਾ ਕਲਿਆਣ ਦੇਵ ਬਠਿੰਡਾ, ਬਾਬਾ ਕਾਲਾ ਦਾਸ, ਬੀਬੀ ਰਜਨੀ ਦੇਵੀ (ਵਿਵੇਕ ਆਸ਼ਰਮ ਜੈਤੋ), ਕਰਨ ਦੁਲੱਟ ਭਗਤੂਆਣਾ, ਮਾਨਵ ਦੁਲੱਟ ਭਗਤੂਆਣਾ, ਹੈੱਡ ਗ੍ਰੰਥੀ ਰਾਮ ਸਿੰਘ, ਜਸਦੀਪ ਸਿੰਘ ਬਰਾੜ ਕਰੀਰਵਾਲੀ, ਹਰਭਗਵਾਨ ਸਿੰਘ ਕਰੀਰਵਾਲੀ, ਕੁਲਵੰਤ ਸਿੰਘ, ਗੁਰਚਰਨ ਸਿੰਘ, ਭੋਲਾ ਸਿੰਘ, ਡੀ. ਸੀ. ਸਿੰਘ, ਮੇਜਰ ਸਿੰਘ ਗੋਂਦਾਰਾ, ਜਗਦੀਸ਼ ਸਿੰਘ, ਜੰਟਾ ਸਿੰਘ ਜੈਤੋ, ਜਗਦੀਸ਼ ਸਿੰਘ ਕੋਠੇ ਥਰੋੜਾਂ, ਜਗਜੀਤ ਸਿੰਘ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਰੋੜੀਕਪੂਰਾ, ਸਤਵਿੰਦਰ ਸਿੰਘ ਅੰਗਰੋਈਆ, ਬਲੀ ਸਿੰਘ, ਮਨੀ ਸਿੰਘ, ਬਿੰਦਰ ਪਾਲ ਜੈਤੋ, ਗੁਰਜੰਟ ਸਿੰਘ ਬਰਾੜ ਰੋੜੀਕਪੂਰਾ, ਤੇਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਮੱਲਣ, ਡਾਕਟਰ ਮੱਖਣ ਸਿੰਘ ਕਰੀਰਵਾਲੀ, ਅਮਨਦੀਪ ਸਿੰਘ ਜਿਗਰੀ, ਸੁਖਵਿੰਦਰ ਸਿੰਘ ਸੁੱਖਾ, ਬੂਟਾ ਸਿੰਘ ਮੱਲਣ, ਦੇਵਿੰਦਰ ਬਾਬੂ, ਪਰਮਜੀਤ ਸਿੰਘ, ਅਮਰੀਕ ਸਿੰਘ ਬਰਾੜ, ਗੁਰਲਾਲ ਸਿੰਘ ਬਰਾੜ, ਮਾਸਟਰ ਸੁੰਦਰ ਸਿੰਘ ਬਾਜਾਖਾਨਾ, ਮੱਖਣ ਸਿੰਘ ਅਤੇ ਹੀਰਾ ਸਿੰਘ ਜਵੰਦਾ ਰੋੜੀਕਪੂਰਾ ਆਦਿ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬਾ ਖੇਤਰਪਾਲ ਮੰਦਰ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ ਅਗਲੀ ਖ਼ਬਰ ਦਾ ਬਲੂਮਿੰਗਡੇਲ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।