ਮਲੋਟ, 23 ਅਕਤੂਬਰ (ਪਾਟਿਲ)-ਮਲੋਟ ਦੇ ਤਿੰਨਕੋਨੀ ਚੌਕ ਨੇੜੇ ਕਿਰਾਏ ਦੇ ਘਰ 'ਚ ਰਹਿ ਰਹੇ ਵਿਅਕਤੀ ਦੇ ਘਰ ਅਣਪਛਾਤੇ ਚੋਰ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ | ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਮੇਸ਼ ਕੁਮਾਰ ਜੋ ਕਿ ਬੱਸ ਸਟੈਂਡ ਮਲੋਟ ਤੇ ਮੋਬਾਈਲ ਦੀ ਦੁਕਾਨ ਹੈ, ਨੇ ਦੱਸਿਆ ਕਿ ਉਹ ਪਾਲ ਦੇ ਢਾਬੇ ਦੀ ਬੈਕ ਸਾਈਡ ਤਿੰਨਕੋਨੀ ਚੌਕ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ ਅਤੇ ਬੁੱਧਵਾਰ ਨੂੰ ਉਹ ਆਪਣੇ ਪਰਿਵਾਰ ਸਮੇਤ ਸਹੁਰੇ ਘਰ ਪਿੰਡ ਅਬੁੱਲਖੁਰਾਣਾ ਗਏ ਸੀ | ਉਨ੍ਹਾਂ ਦੱਸਿਆ ਕਿ ਮਗਰੋਂ ਕਿਸੇ ਅਣਪਛਾਤੇ ਨੇ ਗੇਟ ਦਾ ਤਾਲਾ ਤੋੜ ਕੇ ਘਰੋਂ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਇਹ ਗਹਿਣੇ ਅਲਮਾਰੀ ਦੇ ਲੋਕਰ ਵਿਚ ਪਏ ਸਨ |
ਘਰ 'ਚ ਚਾਂਦੀ ਦੇ ਗਹਿਣੇ ਚੋਰੀ
ਅਜੀਤ ਡੈਸਕ
24-10-2025