20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗਿੱਦੜਬਾਹਾ 'ਚ ਹੁੱਲੜਬਾਜ਼ਾਂ ਨੇ ਖ਼ੂਬ ਮਚਾਇਆ ਖਰੂਦ-ਪ੍ਰਸ਼ਾਸਨ ਰਿਹਾ ਬੇਵੱਸ

ਅਜੀਤ ਡੈਸਕ 24-10-2025
ਗਿੱਦੜਬਾਹਾ, 23 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੇ ਸੰਘਣੀ ਆਬਾਦੀ ਵਾਲੇ ਬਾਜ਼ਾਰਾਂ 'ਚ ਧੜੱਲੇ ਨਾਲ ਬਿਨਾਂ ਰੋਕ-ਟੋਕ ਵਿਕਦੇ ਰਹੇ ਪਟਾਕਿਆਂ ਤੋਂ ਪ੍ਰਸ਼ਾਸਨ ਨੂੰ ਟਿੱਚ ਸਮਝਦਿਆਂ ਦੇਰ ਰਾਤ ਤੱਕ ਖ਼ੂਬ ਪਟਾਕੇ ਪਾਏ ਜਾਂਦੇ ਰਹੇ | ਕਈ ਹੁੱਲੜਬਾਜ਼ਾਂ ਵਲੋਂ ਕਾਨੂੰਨ ਨੂੰ ਹੱਥ 'ਚ ਲੈਂਦਿਆਂ ਬਾਜ਼ਾਰ ਵਿਚ ਖ਼ੂਬ ਖਰੂਦ ਮਚਾਏ ਜਾਣ ਦੀਆਂ ਖ਼ਬਰਾਂ ਮਿਲੀਆਂ | ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਅਕਸਰ ਹੀ ਹਰ ਸਾਲ ਪਟਾਕੇ ਵੇਚਣ ਤੇ ਪਟਾਕੇ ਚਲਾਉਣ ਦੇ ਨਿਯਮ ਤਹਿ ਕੀਤੇ ਜਾਂਦੇ ਹਨ | ਪ੍ਰਸ਼ਾਸਨ ਵਲੋਂ ਤਹਿ ਨਿਯਮਾਂ ਦੀ ਕਿੰਨੀ ਕੁ ਪਾਲਣਾ ਹੁੰਦੀ ਹੈ ਇਹ ਵੀ ਇਕ ਵੱਡਾ ਸਵਾਲ ਬਣਿਆ ਰਿਹਾ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਉਣ ਦੇ ਸਮਾਂ ਨਿਯਮਾਂ ਦੀਆਂ ਇਸ ਵਾਰ ਵੀ ਖ਼ੂਬ ਧੱਜੀਆਂ ਉਡਾਈਆਂ ਗਈਆਂ | ਦੀਵਾਲੀ ਵਾਲੀ ਰਾਤ ਸਮੇਂ ਕੁਝ ਹੁੱਲੜਬਾਜ਼ਾਂ ਵਲੋਂ ਸੜਕਾਂ ਦੇ ਵਿਚਕਾਰ ਹੀ ਵੱਡੀ ਪਾਵਰ ਵਾਲੇ ਪਟਾਕੇ ਚਲਾਏ ਜਾਂਦੇ ਵੇਖੇ ਰਹੇ | ਇੱਥੇ ਹੀ ਬੱਸ ਨਹੀਂ, ਕੁਝ ਹੁੱਲੜਬਾਜ਼ਾਂ ਵਲੋਂ ਆਪਣੀਆਂ ਗੱਡੀਆਂ 'ਤੇ ਬੈਠ ਬਾਜ਼ਾਰਾਂ ਵਿਚ ਪਟਾਕੇ ਪਾਉਣਾ ਖ਼ੂਬ ਚਰਚਾ ਵਿਚ ਹੈ, ਪ੍ਰੰਤੂ ਅਸਚਰਜ ਦੀ ਗੱਲ ਇਹ ਹੈ ਕਿ ਹੁੱਲੜਬਾਜ਼ ਪ੍ਰਸ਼ਾਸਨ ਦੀ ਨਿਗ੍ਹਾ 'ਚ ਨਹੀਂ ਆਏ | ਪਟਾਕੇ ਚਲਾਉਣ ਦੀ ਸਮਾਂ ਸੀਮਾ ਨੂੰ ਅੱਖੋਂ-ਪਰੋਖੇ ਕਰਕੇ ਦੇਰ ਰਾਤ ਤੱਕ ਪਟਾਕੇ ਚੱਲਦੇ ਰਹੇ | ਜੇਕਰ ਪਟਾਕਿਆਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਪਟਾਕਾ ਵਿਕ੍ਰੇਤਾਵਾਂ ਵਲੋਂ ਦੋ ਨੰਬਰ ਵਿਚ ਲੱਖਾਂ ਦੇ ਪਟਾਕੇ ਵੇਚੇ ਗਏ, ਜਿਸ ਨਾਲ ਸਰਕਾਰ ਨੂੰ ਕਈ ਹਜ਼ਾਰਾਂ ਦਾ ਚੂਨਾ ਲਗਾਇਆ ਗਿਆ ਹੈ | ਇੱਥੇ ਹੀ ਬੱਸ ਨਹੀਂ, ਮਠਿਆਈ ਵੇਚਣ ਵਾਲਿਆਂ ਨੇ ਕਥਿਤ ਮਿਲਾਵਟੀ ਮਠਿਆਈ ਤੇ ਪਨੀਰ ਦੇ ਖ਼ੂਬ ਵੇਚੇ ਜਾਣ ਦੀ ਚਰਚਾ ਹੈ | ਪ੍ਰੰਤੂ ਅਸਚਰਜ ਦੀ ਗੱਲ ਹੈ ਕਿ ਵਿਭਾਗ ਵਲੋਂ ਕੋਈ ਸੈਂਪਲ ਲੈਣ ਦੀ ਖੇਚਲ ਨਹੀਂ ਕੀਤੀ ਗਈ | ਜਦੋਂ ਕਿ ਵਿਭਾਗ ਵਲੋਂ ਕਿਸਾਨ ਆਗੂਆਂ ਦੀ ਸ਼ਿਕਾਇਤ 'ਤੇ ਜ਼ਿਲ੍ਹੇ ਦੇ ਪਿੰਡ ਚੜੇਵਾਨ ਵਿਚ ਗੈਰ ਮਿਆਰੀ ਮਠਿਆਈ ਬਣਾਏ ਜਾਣ ਨੇ ਇਹ ਸਾਬਤ ਕਰ ਦਿੱਤਾ ਕਿ ਜ਼ਿਲ੍ਹੇ ਭਰ ਵਿਚ ਗੈਰ ਮਿਆਰੀ ਤੇ ਨਕਲੀ ਦੁੱਧ ਤੋਂ ਤਿਆਰ ਮਠਿਆਈ, ਪਨੀਰ ਦੀ ਸਪਲਾਈ ਹੁੰਦੀ ਰਹੀ ਹੈ, ਜਿਸ ਨਾਲ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਜੱਗ ਜ਼ਾਹਿਰ ਹੋ ਗਈ | ਸਮਾਜ ਸੇਵੀ ਪਵਨ ਬਾਂਸਲ ਦਾ ਕਹਿਣਾ ਹੈ ਕਿ ਇਸ ਵਾਰ ਕੁਝ ਮਠਿਆਈ ਵਿਕ੍ਰੇਤਾਵਾਂ ਵਲੋਂ ਰੱਜ ਕੇ ਗੈਰ ਮਿਆਰੀ ਮਠਿਆਈ, ਪਨੀਰ ਤੇ ਨਕਲੀ ਦੁੱਧ ਤੋਂ ਤਿਆਰ ਪਦਾਰਥ ਵੇਚ ਕੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਗਿਆ, ਪ੍ਰੰਤੂ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਗ਼ਾਇਬ ਦਿਖਾਈ ਦਿੱਤੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਟਾਕਿਆਂ ਸੰਬੰਧੀ ਨਿਯਮ ਤਾਂ ਬਣਾ ਦਿੱਤੇ ਗਏ, ਪ੍ਰੰਤੂ ਹੇਠਲੇ ਅਧਿਕਾਰੀ ਕਾਨੂੰਨ ਲਾਗੂ ਕਰਨ ਵਿਚ ਨਾ-ਕਾਮਯਾਬ ਰਹੇ |
ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼-ਸਰਦਾਰਨੀ ਪ੍ਰੀਤਮ ਕੌਰ ਮੱਤਾ ਅਗਲੀ ਖ਼ਬਰ ਸ਼ੈਲਰ ਮਾਲਕਾਂ ਦੀ ਮਨਮਰਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਧਾਇਕ ਕਾਕਾ ਬਰਾੜ • ਸ਼ਿਕਾਇਤਾਂ ਨੂੰ ਲੈ ਕੇ ਹਲਕਾ ਵਿਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।