ਕੋਟਕਪੂਰਾ, 23 ਅਕਤੂਬਰ (ਮੋੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਭੁਪਿੰਦਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਮੁਕਤਸਰ ਰੋਡ ਕੋਟਕਪੂਰਾ ਨੂੰ ਜਾ ਰਹੇ ਸਨ ਤਾਂ ਨੇੜੇ ਨਿਰੋਗ ਬਾਲ ਆਸ਼ਰਮ ਮੁਕਤਸਰ ਰੋਡ ਕੋਟਕਪੂਰਾ ਪਾਸ ਇਕ ਨੌਜਵਾਨ ਸ਼ੱਕੀ ਦਿਖਾਈ ਦਿੱਤਾ | ਨੌਜਵਾਨ ਨੇ ਆਪਣੀ ਸੱਜੇ ਹੱਥ ਵਿਚੋਂ ਫ਼ੜੀ ਹੋਈ ਪਾਰਦਰਸ਼ੀ ਲਿਫ਼ਾਫ਼ੀ ਪੁਲਿਸ ਨੂੰ ਦੇਖ ਥੱਲੇ ਸੁੱਟ ਦਿੱਤੀ ਅਤੇ ਤੇਜ਼ ਕਦਮੀਂ ਖਿਸਕਣ ਲੱਗਾ | ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ | ਉਸ ਦੁਆਰਾ ਜ਼ਮੀਨ ਪਰ ਸੁੱਟੀ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 9 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਸ਼ਹਿਰੀ ਪੁਲਿਸ ਕੋਟਕਪੂਰਾ ਨੇ ਕੁਲਵੰਤ ਰਾਜ ਵਾਸੀ ਪਿੰਡ ਵਾੜਾਦਰਾਕਾ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ |