ਕੋਟਕਪੂਰਾ, 23 ਅਕਤੂਬਰ (ਮੋੋਹਰ ਸਿੰਘ ਗਿੱਲ)-ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ 'ਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਗਿਆਰ੍ਹਵੀਂ ਜਮਾਤ 'ਚ ਸ਼ਾਮਿਲ ਕੀਤੇ ਇਕ ਵਿਸ਼ੇ 'ਉੱਦਮੀ ਸਿੱਖਿਆ ਪ੍ਰੋਜੈਕਟ' ਤਹਿਤ ਦੀਵਾਲੀ ਦਾ ਤਿਉਹਾਰ ਮਨਾਇਆ | ਵਿਦਿਆਰਥੀਆਂ ਨੇ ਇਸ ਵਿਸ਼ੇ ਦੇ ਤਹਿਤ ਇਕ ਮੇਲੇ ਦਾ ਪ੍ਰਬੰਧ ਕਰਕੇ ਤਰ੍ਹਾਂ-ਤਰ੍ਹਾਂ ਦੇ ਭੋਜਨ ਦੀਆਂ ਸਟਾਲਾਂ ਲਗਾਈਆਂ, ਜਿਸ ਵਿਚ ਬੱਚਿਆਂ ਨੇ ਆਪ ਚੀਜ਼ਾਂ ਤਿਆਰ ਕਰਕੇ ਪ੍ਰਦਰਸ਼ਿਤ ਕੀਤੀਆਂ | ਬੱਚਿਆਂ ਨੇ ਬਹੁਤ ਹੀ ਘੱਟ ਰੇਟ 'ਚ ਵਿਕਰੀ ਕੀਤੀ | ਇਸ ਮੇਲੇ ਵਿਚ ਬੱਚਿਆਂ ਨੇ ਖੇਡਾਂ ਦੀਆਂ ਸਟਾਲਾਂ, ਮਹਿੰਦੀ, ਹੱਥ ਦੀਆਂ ਬਣੀਆਂ ਹੋਈਆਂ ਵਸਤੂਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਸਟਾਲਾਂ ਵੀ ਲਗਾਈਆਂ, ਜੋ ਕਿ ਬਹੁਤ ਹੀ ਵਾਜਬ ਰੇਟਾਂ 'ਤੇ ਸਨ | ਤੀਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਖਾਣ-ਪੀਣ ਅਤੇ ਖੇਡਣ ਦੀਆਂ ਸਟਾਲਾਂ ਦਾ ਬਹੁਤ ਆਨੰਦ ਮਾਣਿਆ | ਸਟਾਲਾਂ ਤੋਂ ਖ਼ਰੀਦਦਾਰੀ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਰਾਕੇਸ਼ ਸ਼ਰਮਾ ਵਲੋਂ ਰਿਬਨ ਕੱਟ ਦੇ ਕੀਤੀ ਗਈ | ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਅਧਿਆਪਕ ਜਸਪ੍ਰੀਤ ਕੌਰ ਅਤੇ ਨਿਸ਼ਾ ਸਿੰਗਲਾ ਦੀ ਅਗਵਾਈ ਵਿਚ ਇਹ ਸਾਰਾ ਖ਼ੂਬਸੂਰਤ ਪ੍ਰਬੰਧ ਕੀਤਾ ਗਿਆ | ਕਾਮਰਸ ਜਮਾਤ ਦੇ ਵਿਦਿਆਰਥੀਆਂ ਨੇ ਬੈਂਕਿੰਗ ਸੈਕਟਰ ਨੂੰ ਸੰਭਾਲਿਆ | ਅਧਿਆਪਕਾ ਰਾਜਵਿੰਦਰ ਕੌਰ, ਅਧਿਆਪਕ ਪ੍ਰਦੀਪ ਕੁਮਾਰ ਅਤੇ ਸੰਦੀਪ ਸ਼ਰਮਾ ਨੇ ਮੈਨੇਜਮੈਂਟ ਨੂੰ ਪੁੂਰਾ ਸਹਿਯੋਗ ਦਿੱਤਾ | ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਬਿਜਨੈਸ ਮਨੈਜਮੈਂਟ, ਟੀਮ ਵਰਕ, ਸਹਿਣਸ਼ੀਲਤਾ, ਨਿਪੰੁਨਤਾ ਅਤੇ ਕਲਾ ਪੈਦਾ ਕੀਤੀ ਜਾ ਸਕਦੀ ਹੈ | ਅਧਿਆਪਕਾ ਨਵਪ੍ਰੀਤ ਸ਼ਰਮਾ ਨੇ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਦੀਵਾ ਸਜਾਉਣ, ਗਰੀਟਿੰਗ ਕਾਰਡ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਰੰਗੋਲੀ ਬਣਾਉਣ, ਬਲੈਕ ਬੋਰਡ ਸਜਾਉਣ ਅਤੇ ਕੁਕਿੰਗ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਸੱਤਵੀਂ (ਰੋਜ਼) ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਟੀਮ ਵਰਕ ਨਾਲ ਪਹਿਲਾ ਸਥਾਨ ਹਾਸਿਲ ਕੀਤਾ | ਇਹ ਸਾਰਾ ਪ੍ਰੋਗਰਾਮ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਿੱਖਿਆ ਅਤੇ ਮਨੋਰੰਜਨ ਦਾ ਸੁੰਦਰ ਮਿਲਾਪ ਵਧੀਆ ਸਬੱਬ ਬਣਿਆ |