05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਘਰ ਅੱਗੇ ਖੜ੍ਹਾ ਮੋਟਰਸਾਈਕਲ ਚੋਰੀ

ਅਜੀਤ ਡੈਸਕ 26-12-2025
ਕੋਟਕਪੂਰਾ, 25 ਦਸੰਬਰ (ਮੋਹਰ ਸਿੰਘ ਗਿੱਲ)-ਅਮਨਦੀਪ ਮੰਗਲ ਪੁੱਤਰ ਸ੍ਰੀ ਜਗਦੀਸ਼ ਕੁਮਾਰ ਵਾਸੀ ਲਾਜਪਤ ਨਗਰ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਈਕਲ ਨੰਬਰ ਪੀ.ਬੀ-79-ਏ-2641 ਮਾਰਕਾ, ਹੀਰੋ ਸਪਲ਼ੈਂਡਰ ਪਲੱਸ, ਰੰਗ ਕਾਲਾ ਲਾਲ ਧਾਰੀਆਂ ਨੂੰ ਘਰ ਦੇ ਬਾਹਰ ਖੜ੍ਹਾ ਕਰਕੇ ਅੰਦਰ ਰੋਟੀ ਖਾਣ ਚਲਾ ਗਿਆ ਸੀ | ਜਦ ਰੋਟੀ ਖਾ ਕੇ ਬਾਹਰ ਆਇਆ ਤਾਂ ਉਕਤ ਮੋਟਰਸਾਈਕਲ ਉਸ ਜਗ੍ਹਾ 'ਤੇ ਮੌਜੂਦ ਨਹੀਂ ਸੀ | ਜਿਸ ਦੀ ਆਸ-ਪਾਸ ਕਾਫ਼ੀ ਭਾਲ ਕੀਤੀ ਗਈ, ਪਰ ਨਹੀਂ ਮਿਲਿਆ | ਕੋਈ ਅਣਪਛਾਤਾ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਇਸ ਸਬੰਧ 'ਚ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਟੀਚਰ ਫ਼ੈਸਟ ਮੁਕਾਬਲੇ ਹੋਏ ਅਗਲੀ ਖ਼ਬਰ ਬਾਈਪਾਸ 'ਤੇ ਪਏ ਡੂੰਘੇ ਟੋਇਆਂ 'ਚ ਵੱਜਣ ਕਾਰਨ ਸਰਕਾਰੀ ਬੱਸ ਦਾ ਐਕਸਲ ਟੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।