05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਟੀਚਰ ਫ਼ੈਸਟ ਮੁਕਾਬਲੇ ਹੋਏ

ਅਜੀਤ ਡੈਸਕ 26-12-2025
ਮੋਗਾ, 25 ਦਸੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਆਸੀਸ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਗੁਰਦਿਆਲ ਸਿੰਘ ਮਠਾੜੂ, ਡਾਈਟ ਇੰਚਾਰਜ ਸਿਮਰਜੀਤ ਕੌਰ ਅਤੇ ਡੀ.ਆਰ.ਸੀ. ਮੋਗਾ ਨਵਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਟੀਚਰ ਫ਼ੈਸਟ ਮੁਕਾਬਲੇ, ਟੀਚਰ ਐਕਸਚੇਂਜ ਪ੍ਰੋਗਰਾਮ ਗਤੀਵਿਧੀ ਤਹਿਤ ਦੋ ਰੋਜ਼ਾ ਡਾਈਟ ਮੋਗਾ ਵਿਖੇ ਕਰਵਾਏ | ਬਲਾਕ ਪੱਧਰੀ ਟੀਚਰ ਫ਼ੈਸਟ ਮੁਕਾਬਲੇ ਵਿਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੇ ਜ਼ਿਲ੍ਹਾ ਪੱਧਰੀ ਟੀਚਰ ਫ਼ੈਸਟ ਮੁਕਾਬਲੇ ਵਿਚ ਭਾਗ ਲਿਆ | ਮੁਕਾਬਲਿਆਂ 'ਚ ਵੱਖ-ਵੱਖ 10 ਕੈਟਾਗਰੀਆਂ/ਈਵੈਂਟਸ ਵਿਚ ਅਧਿਆਪਕਾਂ ਨੇ ਭਾਗ ਲਿਆ | ਮੁਕਾਬਲਿਆਂ ਪ੍ਰਬੰਧਕੀ ਟੀਮ ਵਿਚ ਨਵਪ੍ਰੀਤ ਕੁਮਾਰ ਕੌੜਾ, ਬਲਵਿੰਦਰ ਸਿੰਘ, ਵਿਸ਼ਾਲ ਗੋਇਲ, ਗੁਰਮੀਤ ਸਿੰਘ, ਗੁਰਵਿੰਦਰ ਸਿੰਘ, ਮਹਿੰਦਰ ਕੁਮਾਰ ਸ਼ਾਮਲ ਸਨ | ਜੱਜਮੈਂਟ ਟੀਮ ਵਿਚ ਪਿ੍ੰਸੀਪਲ ਵਿਨੋਦ ਸ਼ਰਮਾ, ਮੈਡਮ ਸੀਮਾ, ਅਨਿਲ ਅਰੋੜਾ, ਗੁਰਬੰਤ ਸਿੰਘ, ਜਗਦੇਵ ਸਿੰਘ, ਜਗਰੂਪ ਸਿੰਘ, ਹਰਦੀਪ ਸਿੰਘ ਬਰਾੜ, ਮਨਦੀਪ ਸਿੰਘ, ਮੈਡਮ ਨੀਲਮ ਸ਼ਾਮਲ ਸਨ | ਜੱਜ ਦੀ ਭੂਮਿਕਾ ਨਿਭਾਉਣ ਵਾਲੇ ਅਤੇ ਪ੍ਰਬੰਧਕੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਟਰਾਫ਼ੀ ਅਤੇ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ | ਵਿਨੋਦ ਸ਼ਰਮਾ, ਹਰਦੀਪ ਸਿੰਘ ਨੇ ਸਟੇਜ ਦੀ ਕਾਰਵਾਈ ਚਲਾਈ | ਸਟੇਟ ਪੱਧਰੀ ਮੁਕਾਬਲੇ ਵਿਚ ਭਾਗ ਲੈਣ ਲਈ ਚੁਣੇ ਗਏ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਹਾੜਾ ਸ਼ਰਧਾ ਨਾਲ ਮਨਾਇਆ <br/>... ਅਗਲੀ ਖ਼ਬਰ ਘਰ ਅੱਗੇ ਖੜ੍ਹਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।