05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਐਸ.ਬੀ.ਆਰ.ਐਸ. ਕਾਲਜ 'ਚ ਸ਼ਹੀਦੀ ਹਫ਼ਤਾ ਮਨਾਇਆ

ਅਜੀਤ ਡੈਸਕ 26-12-2025
ਸਾਦਿਕ, 25 ਦਸੰਬਰ (ਗੁਰਭੇਜ ਸਿੰਘ ਚੌਹਾਨ)-ਸਾਦਿਕ ਨੇੜੇ ਐਸ.ਬੀ.ਆਰ.ਐਸ. ਕਾਲਜ ਫਾਰ ਵੁਮੈਨ ਘੁੱਦੂਵਾਲਾ ਵਿਖੇ ਸ਼ਹੀਦੀ ਹਫ਼ਤਾ ਮਨਾਇਆ ਗਿਆ | ਸਮਾਗਮ 'ਚ ਕਾਲਜ ਦੇ ਪਿ੍ੰਸੀਪਲ ਨਵਨੀਤ ਕੌਰ ਢਿੱਲੋਂ ਨੇ ਵਿਦਿਆਰਥਣਾਂ ਨੂੰ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਬਾਰੇ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿਰਫ ਸਿੱਖ ਇਤਿਹਾਸ ਹੀ ਨਹੀਂ, ਸਗੋਂ ਮਨੁੱਖਤਾ ਲਈ ਸੱਚ, ਨਿਆ ਤੇ ਧਰਮ ਦੀ ਤੇ ਸਿੱਖ ਪੰਥ ਦੀ ਅਡੋਲਤਾ ਤੇ ਆਦਰਸ਼ਾਂ ਦੀ ਅਨੋਖੀ ਮਿਸਾਲ ਹੈ | ਇਸ ਮੌਕੇ ਕਾਲਜ ਦੇ ਐਨ.ਐਸ.ਐਸ ਦੇ ਨੋਡਲ ਅਫ਼ਸਰ ਪ੍ਰੋ. ਮਨਜੋਤਦੀਪ ਕੌਰ ਤੇ ਪ੍ਰੋ. ਪਿਆਰੀ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।