05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦਾਂ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ

ਅਜੀਤ ਡੈਸਕ 26-12-2025
ਕੋਟਕਪੂਰਾ, 25 ਦਸੰਬਰ (ਮੋਹਰ ਸਿੰਘ ਗਿੱਲ)-ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਸ਼ਹੀਦ ਮੋਤੀ ਰਾਮ ਮਹਿਰਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਦੁੱਧ ਦਾ ਲੰਗਰ ਸਥਾਨਕ ਬੱਤੀਆਂ ਵਾਲੇ ਚੌਂਕ 'ਚ ਅੱਡਾ ਇੰਚਾਰਜਾਂ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਦੌਰਾਨ ਸਾਰਾ ਦਿਨ ਸੰਗਤ ਨੂੰ ਦੁੱਧ ਛਕਾਇਆ ਗਿਆ | ਇਸ ਸੇਵਾ ਕਾਰਜ ਨੂੰ ਨੇਪਰੇ ਚੜਾਉਣ 'ਚ ਜੱਗਾ ਕੰਮੇਆਣਾ, ਮਨਸੰਗੀਤ ਸਰਾਏਨਾਗਾ, ਛਿੰਦਾ ਬਾਦਲ ਹਰੀਨੌਂ, ਸੋਨੀ ਮੋਹਲਾਂ, ਗੁਰਪ੍ਰੀਤ ਖਾਰਾ, ਬੱਬੂ ਵਾੜਾਦਰਾਕਾ, ਬਲਵੰਤ ਕੋਟਕਪੂਰਾ, ਨਛੱਤਰ ਸਿੰਘ ਪ੍ਰਧਾਨ, ਸਰਬਜੀਤ ਟੱਲੇਵਾਲਾ, ਮੱਖਣ ਸਿੰਘ, ਢਿੱਲੋਂ ਫ਼ਰੀਦਕੋਟ, ਗੋਰਾ ਖਾਰਾ, ਬਲਜਿੰਦਰ ਸਿੰਘ ਸਰਾਏਨਾਗਾ, ਲਵਲੀ ਫਰੂਟ ਵਾਲਾ ਸਮੇਤ ਹੋਰਨਾਂ ਵਿਅਕਤੀਆਂ ਦਾ ਅਹਿਮ ਸਹਿਯੋਗ ਰਿਹਾ |
ਪਿਛਲੀ ਖ਼ਬਰ ਮਜ਼੍ਹਬੀ ਸਿੱਖ ਵੈੱਲਫੇਅਰ ਐਸੋਸੀਏਸ਼ਨ ਵਲੋਂ ਨਵੇਂ ਮਨਰੇਗਾ ਕਾਨੂੰਨ ਵਿਰੁੱਧ ਸਾਂਝਾ ਮੰਚ ਉਸਾਰਨ ਦਾ ਸੱਦਾ ਅਗਲੀ ਖ਼ਬਰ ਐਸ.ਬੀ.ਆਰ.ਐਸ. ਕਾਲਜ 'ਚ ਸ਼ਹੀਦੀ ਹਫ਼ਤਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।