04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਰਾਸਤ 1704 ਦਿਵਸ ਮਨਾਇਆ

ਅਜੀਤ ਡੈਸਕ 26-12-2025
ਜੈਤੋ, 25 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਗੁੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵਲੋਂ ਗੁਰਦੁਆਰਾ ਗੰਗਸਰ ਸਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦਿਵਸ ਵਿਰਾਸਤ 1704 ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਭਾਸ਼ਣ, ਸੁੰਦਰ ਦਸਤਾਰ, ਸੁੰਦਰ ਪੰਜਾਬੀ ਲਿਖਾਈ, ਰੰਗ ਭਰੋ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਨਤੀਜ਼ਿਆਂ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਚੈਨਾ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ 'ਚ ਹਰਲੀਨ ਕÏਰ ਨੇ ਪਹਿਲਾ, ਜਪੁਜੀਨੂਰ ਕੌਰ ਨੇ ਦੂਜਾ ਤੇ ਮਨਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਗੁਰਬਾਣੀ ਕੰਠ 'ਚ ਸੁਖਜੀਤ ਕੌਰ ਨੇ ਪਹਿਲਾ, ਪ੍ਰਭਦੀਪ ਸਿੰਘ ਨੇ ਦੂਜਾ ਤੇ ਵਿਕਾਸ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੰਗ ਭਰੋ ਮੁਕਾਬਲੇ 'ਚ ਅਨੰਤਜੋਤ ਕੌਰ ਪਹਿਲੇ, ਮਨਤਾਜ ਸਿੰਘ ਦੂਜੇ ਤੇ ਗੁਣਵੀਰ ਕੌਰ ਤੀਜੇ ਸਥਾਨ 'ਤੇ ਰਹੇ | ਦਸਤਾਰ ਮੁਕਾਬਲੇ 'ਚ ਦਿਲਬਾਗ ਸਿੰਘ ਨੇ ਪਹਿਲਾ, ਕੁਲਦੀਪਕ ਸਿੰਘ ਨੇ ਦੂਜਾ ਤੇ ਗੁਰਬਾਜ਼ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਨੇ ਖਾਲਸਾ ਪਹਿਰਾਵੇ ਵਿਚ ਵੀ ਭਾਗ ਲਿਆ | ਜੇਤੂਆਂ ਨੂੰ ਮੈਡਲਾਂ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਰਣਜੀਤ ਸਿੰਘ ਖੱਚੜਾਂ ਨੇ ਸਿੱਖ ਇਤਿਹਾਸ 'ਚੋਂ ਸਵਾਲ ਪੁੱਛ ਕੇ ਮੌਕੇ 'ਤੇ ਹੀ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਵਿੰਦਰ ਸਿੰਘ, ਰਾਮ ਸਿੰਘ, ਅਜੀਤ ਸਿੰਘ ਅਤੇ ਗੁਰਦੀਪ ਸਿੰਘ ਹਾਜ਼ਰ ਸਨ | ਸਟੱਡੀ ਸਰਕਲ ਵਲੋਂ ਪ੍ਰਧਾਨ ਤੇਜ ਸਿੰਘ, ਸਕੱਤਰ ਕੁਲਵਿੰਦਰ ਸਿੰਘ, ਸਰਪ੍ਰਸਤ ਪ੍ਰਕਾਸ਼ ਸਿੰਘ, ਮਾਸਟਰ ਗੁਰਚਰਨ ਸਿੰਘ, ਮਾਸਟਰ ਕਰਮਜੀਤ ਸਿੰਘ, ਪ੍ਰਭਕਮਲਜੀਤ ਕੌਰ ਆਦਿ ਨੇ ਸੇਵਾ ਨਿਭਾਈ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ 22 ਮੈਡੀਕਲ ਸਟੋਰਾਂ ਦੀ ਚੈਕਿੰਗ ਅਗਲੀ ਖ਼ਬਰ ਰੇਲਿੰਗ ਤੋਂ ਬਗੈਰ ਘੋਨੇ ਪੁਲ ਦੀ ਮੰਦੜੀ ਹਾਲਤ ਤੋਂ ਲੋਕਾਂ 'ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।