04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਜੀਤ ਡੈਸਕ 26-12-2025
ਕੋਟਕਪੂਰਾ, 25 ਦਸੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਸੁਖਵਿੰਦਰਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾਂ ਸਬੰਧੀ ਥਾਣਾ ਸਦਰ ਕੋਟਕਪੂਰਾ ਤੋਂ ਪਿੰਡ ਢਿੱਲਵਾਂ ਕਲਾਂ ਵਿਚ ਦੀ ਹੁੰਦੇ ਹੋਏ ਪੰਜਗਰਾਈਾ ਕਲਾਂ ਤੋਂ ਦੇਵੀਵਾਲਾ, ਕੋਟਸੁਖੀਆ ਆਦਿ ਨੂੰ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਨਾਨਕਸਰ ਗੁਰਦੁਆਰਾ ਸਾਹਿਬ ਬਾਹੱਦ ਪਿੰਡ ਦੇਵੀਵਾਲਾ ਤੋਂ ਥੋੜ੍ਹਾ ਪਿੱਛੇ ਸੀ ਤਾਂ ਪਿੰਡ ਦੇਵੀਵਾਲਾ ਤਰਫੋਂ ਇਕ ਨੌਜਵਾਨ ਪੈਦਲ ਤੁਰਿਆ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਨੂੰ ਮੁੜ ਗਿਆ ਤੇ ਤੇਜ ਕਦਮੀਂ ਹੋ ਤੁਰਿਆ | ਜਿਸ ਨੇ ਤੁਰੇ ਜਾਂਦੇ ਨੇ ਆਪਣੀ ਪਹਿਨੀ ਲੋਅਰ ਦੀ ਸੱਜੀ ਜੇਬ 'ਚੋਂ ਲਿਫ਼ਾਫ਼ੇ ਵਿਚ ਲਪੇਟੀ ਵਸਤੂ ਕੱਢ ਕੇ ਹੇਠਾਂ ਸੁੱਟ ਦਿੱਤੀ | ਸ਼ੱਕ ਪੈਣ 'ਤੇ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ | ਜਿਸ ਨੇ ਆਪਣਾ ਨਾਮ ਖੁਸ਼ਕਰਨ ਸਿੰਘ ਵਾਸੀ ਨੇੜੇ ਬੱਸ ਅੱਡਾ ਪਿੰਡ ਢਿੱਲਵਾਂ ਕਲਾਂ, ਜ਼ਿਲ੍ਹਾ ਫ਼ਰੀਦਕੋਟ ਦੱਸਿਆ | ਉਪਰੰਤ ਪੁਲਿਸ ਨੂੰ ਉਸ ਕੋਲੋਂ 05.50 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਉਸ ਵਿਰੁੱਧ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਲਹਿੰਦੇ ਪੰਜਾਬ ਦੀ ਵਿਧਾਨ ਸਭਾ ਨੇ ਪਤੰਗਬਾਜ਼ੀ ਸੰਬੰਧੀ ਨਿਯਮ ਬਿੱਲ-2025 ਕੀਤਾ ਪਾਸ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਅਪਰੂਵਡ ਕਾਲੋਨੀ ਪਾਸ ਕਰਵਾਉਣ ਲਈ ਈ.ਡੀ.ਸੀ. ਫ਼ੀਸ 3 ਗੁਣਾ ਵਧਾ ਕੇ ਘਰ ਬਣਾਉਣ ਦੇ ਚਾਹਵਾਨਾਂ 'ਤੇ ਬੋਝ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।