26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰਾਜਨੀਤਕ ਪਾਰਟੀਆਂ ਵਲੋਂ ਨਗਰ ਕੌਂਸਲ ਚੋਣਾਂ ਲਈ ਤਿਆਰੀਆਂ ਸ਼ੁਰੂ

ਅਜੀਤ ਡੈਸਕ 29-12-2025
ਜ਼ੀਰਾ, 28 ਦਸੰਬਰ (ਰਜਨੀਸ਼ ਕਥੂਰੀਆ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸ਼ਹਿਰਾਂ ਵਿਚ ਨਵੇਂ ਸਿਰਿਓਾ ਕੀਤੀ ਗਈ ਵਾਰਡਬੰਦੀ ਨੇ ਨਗਰ ਕੌਂਸਲ ਚੋਣਾਂ ਦੀ ਆਹਟ ਦੇ ਦਿੱਤੀ ਹੈ | ਜਿਸ ਤੋਂ ਬਾਅਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਹਿੱਸਾ ਲੈਣ ਲਈ ਅੰਦਰਖਾਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਚੋਣ ਕਮਿਸ਼ਨ ਵਲੋਂ 31 ਦਸੰਬਰ 2025 ਤੱਕ ਬਣਾਈਆਂ ਜਾ ਰਹੀਆਂ ਨਵੀਆਂ ਵੋਟਾਂ ਨੂੰ ਵੀ ਨਗਰ ਕੌਂਸਲ ਚੋਣਾਂ ਦੀ ਦਸਤਕ ਵਜੋਂ ਵੇਖਿਆ ਜਾ ਰਿਹਾ ਹੈ | ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਵਲੋਂ ਆਪਣੀ ਮਨਮਰਜ਼ੀ ਦੇ ਮੁਤਾਬਿਕ ਵਾਰਡਬੰਦੀ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਦੇ ਦਰਮਿਆਨ ਇਹਨਾਂ ਚੋਣਾਂ ਵਿਚ ਆਪਣੇ ਪਿਆਦਿਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਲਈ ਅੰਦਰਖਾਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜਿਸ ਦੇ ਲਈ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਚੋਣਾਂ ਵਿਚ ਖੜੇ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ | ਜ਼ੀਰਾ ਸ਼ਹਿਰ ਵਿਚ ਕੁੱਲ 17 ਵਾਰਡਾਂ ਵਿਚੋਂ ਵਾਰਡ ਨੰਬਰ 1 ਅਤੇ 11 ਅਨੁਸੂਚਿਤ ਸ਼ਰੇਣੀਆਂ ਨਾਲ ਸਬੰਧਿਤ ਅÏਰਤਾਂ ਲਈ ਰਾਖਵਾਂ, ਵਾਰਡ ਨੰਬਰ 17 ਪਛੜੀਆਂ ਸ਼ਰੇਣੀਆਂ ਲਈ ਰਾਖਵਾਂ, ਵਾਰਡ ਨੰਬਰ 2,4 ਅਤੇ 10 ਅਨੁਸੂਚਿਤ ਸ਼ਰੇਣੀਆਂ ਨਾਲ ਸਬੰਧਿਤ ਮਰਦਾਂ ਲਈ ਰਾਖਵਾਂ, ਵਾਰਡ ਨੰਬਰ 3,5,7,9,13 ਅਤੇ 15 ਜਨਰਲ ਸ਼੍ਰੇਣੀ ਨਾਲ ਸੰਬੰਧਿਤ ਅÏਰਤਾਂ ਲਈ ਰਾਖਵੇਂ ਰੱਖੇ ਗਏ ਹਨ | ਜਦੋਂਕਿ ਵਾਰਡ ਨੰਬਰ 6,8,12,14 ਅਤੇ 16 ਜਨਰਲ ਵਰਗ ਦੇ ਉਮੀਦਵਾਰਾਂ ਦੇ ਚੋਣ ਲੜਨ ਲਈ ਛੱਡੇ ਗਏ ਹਨ | ਨਗਰ ਕੌਂਸਲ ਚੋਣਾਂ ਵਿਚ ਹਿੱਸਾ ਲੈਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਕਾਫ਼ੀ ਸਰਗਰਮ ਨਜ਼ਰ ਆ ਰਹੀ ਹੈ | ਜਦੋਂਕਿ 2 ਹੋਰ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੀਆਂ ਸਰਗਰਮੀਆਂ ਅਜੇ ਕੁਝ ਢਿੱਲੀਆਂ ਚੱਲ ਰਹੀਆਂ ਹਨ |
ਪਿਛਲੀ ਖ਼ਬਰ 100 ਸਫ਼ਾਈ ਸੇਵਕਾਂ ਨੂੰ ਕੰਬਲ ਭੇਟ ਕੀਤੇ <br/> ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਪ੍ਰਕਿਰਤੀ ਕਲੱਬ ਵਲੋਂ ਦੁੱਧ ਦੇ... ਅਗਲੀ ਖ਼ਬਰ ਫ਼ਰੀਦਕੋਟ ਸ਼ਹਿਰ ਬਣਿਆ ਕੂੜੇ ਦਾ ਢੇਰ, ਸਫ਼ਾਈ ਪ੍ਰਬੰਧਾਂ ਦੀ ਨਿਕਲੀ ਫੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।