ਮੁੰਬਈ, 16 ਜੂਨ (ਪੀ.ਟੀ.ਆਈ.)-ਹਾਂਗਕਾਂਗ ਤੋਂ ਦਿੱਲੀ ਜਾਣ ਵਾਲਾ ਏਅਰ ਇੰਡੀਆ ਬੋਇੰਗ 787-8 ਡਰੀਮਲਾਈਨਰ ਅੱਜ ਉਡਾਣ ਭਰਨ ਤੋਂ 1 ਘੰਟੇ ਦੇ ਅੰਦਰ ਆਪਣੇ ਮੂਲ ਹਵਾਈ ਅੱਡੇ 'ਤੇ ਵਾਪਸ ਪਰਤ ਗਿਆ | ਤਕਨੀਕੀ ਖ਼ਰਾਬੀ ਦੇ ਸ਼ੱਕ ਕਾਰਨ ਪਾਈਲਟ ਨੇ ਵਾਪਸ ਮੁੜਨ ਦਾ ਫ਼ੈਸਲਾ ਲਿਆ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਉਡਾਣ ਏ.ਆਈ. 315 ਹਾਂਗਕਾਂਗ 'ਚ ਸੁਰੱਖਿਅਤ ਉਤਰ ਗਈ ਤੇ ਸਾਰੇ ਯਾਤਰੀ ਜਹਾਜ਼ ਤੋਂ ਉਤਰ ਗਏ ਹਨ | ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ | ਉਡਾਣ ਹਾਂਗਕਾਂਗ ਤੋਂ ਦੁਪਹਿਰ 12.16 ਵਜੇ (ਸਥਾਨਕ ਸਮੇਂ) ਰਵਾਨਾ ਹੋਈ ਤੇ ਦੁਪਹਿਰ 12.20 ਵਜੇ (ਭਾਰਤੀ ਸਮੇਂ) 'ਤੇ ਦਿੱਲੀ ਉਤਰਨ ਵਾਲੀ ਸੀ |
ਤਕਨੀਕੀ ਖ਼ਰਾਬੀ ਕਾਰਨ ਏਅਰ ਇੰਡੀਆ ਦਾ ਜਹਾਜ਼ ਹਾਂਗਕਾਂਗ ਵਾਪਸ ਪਰਤਿਆ
ਅਜੀਤ ਡੈਸਕ
17-06-2025