29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗਲਾ ਘੁੱਟ ਕੇ ਪਤਨੀ ਦੀ ਹੱਤਿਆ

ਅਜੀਤ ਡੈਸਕ 18-06-2025
ਤਲਵੰਡੀ ਭਾਈ (ਫ਼ਿਰੋਜ਼ਪੁਰ), 17 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਨਾਲ ਲੱਗਦੇ ਪਿੰਡ ਹਰਾਜ ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਸਾਫ਼ੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਪਰਮਜੀਤ ਕੌਰ (35) ਪਤਨੀ ਜਗਸੀਰ ਸਿੰਘ ਵਾਸੀ ਹਰਾਜ ਦੋ ਲੜਕਿਆਂ ਦੀ ਮਾਂ ਸੀ | ਜਾਣਕਾਰੀ ਅਨੁਸਾਰ ਮਿ੍ਤਕਾ ਪਰਮਜੀਤ ਕੌਰ ਦੀ ਲਾਸ਼ ਕਮਰੇ 'ਚੋਂ ਮਿਲੀ ਸੀ | ਜਿਸ ਦੀ ਸੂਚਨਾ ਪੁਲਿਸ ਨੂੰ ਮਿਲਣ 'ਤੇ ਕਰਨ ਸ਼ਰਮਾ ਡੀ.ਐਸ.ਪੀ. ਫ਼ਿਰੋਜਪੁਰ ਦਿਹਾਤੀ, ਬਲਰਾਜ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਭਾਈ ਪੁਲਿਸ ਬਲ ਸਮੇਤ ਘਟਨਾ ਸਥਾਨ 'ਤੇ ਪਹੁੰਚੇ | ਜਿਨ੍ਹਾਂ ਵਲੋਂ ਘਟਨਾ ਨੂੰ ਲੈ ਕੇ ਬਾਰੀਕੀ ਨਾਲ ਛਾਣਬੀਣ ਕੀਤੀ ਗਈ ਗਈ | ਇਸ ਸਮੇਂ ਪੁਲਿਸ ਕੋਲ ਬਿਆਨ ਕਲਮਬੱਧ ਕਰਵਾਉਂਦਿਆਂ ਮਿ੍ਤਕਾ ਦੇ ਭਰਾ ਬਲਵੀਰ ਸਿੰਘ ਪੁੱਤਰ ਗਿੰਦਰ ਸਿੰਘ ਵਾਸੀ ਪਿੰਡ ਮਹਿਣਾ, ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਸ ਦੀ ਭੈਣ ਪਰਮਜੀਤ ਕੌਰ ਅਤੇ ਉਸ ਦੇ ਪਤੀ ਜਗਸੀਰ ਸਿੰਘ ਦਰਮਿਆਨ ਘਰੇਲੂ ਕਲੇਸ਼ ਚੱਲਦਾ ਸੀ ਅਤੇ ਜਗਸੀਰ ਸਿੰਘ ਉਸ ਦੀ ਭੈਣ ਤੇ ਸ਼ੱਕ ਕਰਦਾ ਰਹਿੰਦਾ ਸੀ | ਬਲਵੀਰ ਸਿੰਘ ਬਿਆਨ ਦਰਜ ਕਰਵਾਉਂਦਿਆਂ ਦੱਸਿਆ 16 ਜੂਨ ਨੂੰ ਉਸ ਦੇ ਭਾਣਜੇ ਨੇ ਫੋਨ ਕਰਕੇ ਉਸ ਨੰੂ ਦੱਸਿਆ ਕਿ ਮੰਮੀ ਨੂੰ ਡੈਡੀ ਨੇ ਮਾਰ ਦਿੱਤਾ ਹੈ | ਪੁਲਿਸ ਵਲੋਂ ਬਿਆਨਾਂ ਦੇ ਆਧਾਰ 'ਤੇ ਜਗਸੀਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਹਰਾਜ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਉਸ ਨੰੂ ਗਿ੍ਫਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਕਤਲ ਕਰਦੇ ਸਮੇਂ ਗੱਲਾ ਘੁੱਟਣ ਲਈ ਵਰਤਿਆ ਕਾਲੇ ਰੰਗ ਦਾ ਸਾਫ਼ਾ ਵੀ ਬਰਾਮਦ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਕੰਚਨ ਕੁਮਾਰੀ ਕਤਲ ਕੇਸ : ਮਹਿਰੋਂ ਮਗਰੋਂ ਰਣਜੀਤ ਸਿੰਘ ਸੋਹਲ ਦਾ ਲੁੱਕਆਊਟ ਜਾਰੀ <br/> ਅਗਲੀ ਖ਼ਬਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ਵਿਚ ਮੀਂਹ ਪੈਣ ਨਾਲ ਤਾਪਮਾਨ 'ਚ ਆਈ ਗਿਰਾਵਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।