21 ਨੂੰ ਯੂ.ਪੀ. 'ਚ ਕਿਸਾਨ ਮਹਾਂ ਪੰਚਾਇਤ ਤੇ 23 ਨੂੰ ਹਰਿਆਣੇ 'ਚ ਕੀਤੀ ਜਾਵੇਗੀ ਕਨਵੈਂਸ਼ਨ-ਡੱਲੇਵਾਲ
<br/>
ਮਸਤੂਆਣਾ ਸਾਹਿਬ, 17 ਜੂਨ (ਦਮਦਮੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਮਸਤੂਆਣਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸ਼ੰਭੂ ਤੇ ਖਨੌਰੀ ਵਿਚ ਲਗਾਤਾਰ 13 ਮਹੀਨੇ ਚੱਲੇ ਅੰਦੋਲਨ ਦੀ ਸਮੀਖਿਆ ਕੀਤੀ ਗਈ | ਵੱਖ-ਵੱਖ ਕਿਸਾਨ ਆਗੂਆਂ ਵਲੋਂ ਉਸ ਮੋਰਚੇ ਦਾ ਰਿਵਿਊ ਕੀਤਾ ਗਿਆ ਅਤੇ ਰਿਵਿਊ ਤੋਂ ਉਪਰੰਤ ਇਹ ਫ਼ੈਸਲਾ ਲਿਆ ਗਿਆ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਧੋਖੇ ਦੇ ਨਾਲ ਮੋਰਚਾ ਚੁਕਵਾਇਆ ਗਿਆ ਹੈ | ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮ.ਐਸ.ਪੀ. ਗਰੰਟੀ ਕਾਨੂੰਨ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਤੇ ਕਿਸਾਨਾਂ ਦੀ ਸੰਪੂਰਨ ਕਰਜ਼ ਮੁਕਤੀ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ, ਸਮੇਤ 13 ਮੰਗਾਂ ਨੂੰ ਲੈ ਕੇ ਇਹ ਅੰਦੋਲਨ ਜਾਰੀ ਹੈ | ਇਸ ਅੰਦੋਲਨ ਨੂੰ ਭਵਿੱਖ ਵਿਚ ਪੂਰੇ ਭਾਰਤ ਵਿਚ ਹੋਰ ਤੇਜ਼ ਕੀਤਾ ਜਾਏਗਾ | ਜਿਸ ਦੀ ਲੜੀ ਵਜੋਂ 21 ਜੂਨ ਨੂੰ ਯੂਪੀ ਦੇ ਅੰਦਰ ਇੱਕ ਵੱਡੀ ਕਿਸਾਨ ਮਹਾਂ ਪੰਚਾਇਤ ਹੋਏਗੀ | ਉਸ ਤੋਂ ਬਾਅਦ 23 ਜੂਨ ਨੂੰ ਹਰਿਆਣੇ ਦੇ ਅੰਦਰ ਇਹ ਕਨਵੈੱਨਸ਼ਨ ਤੈਅ ਕੀਤੀ ਗਈ ਹੈ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਦੱਖਣੀ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਦੀ ਬੰਗਲੌਰ ਦੇ ਵਿਚ ਮੀਟਿੰਗ ਕੀਤੀ ਜਾਏਗੀ |
ਬੀ.ਕੇ.ਯੂ. ਸਿੱਧੂਪੁਰ ਵਲੋਂ ਮੀਟਿੰਗ ਦੌਰਾਨ ਸ਼ੰਭੂ ਤੇ ਖਨੌਰੀ ਵਿਖੇ ਚੱਲੇ ਅੰਦੋਲਨ ਦੀ ਸਮੀਖਿਆ
ਅਜੀਤ ਡੈਸਕ
18-06-2025