27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਸਖ਼ਤੀ ਨਾਲ ਰੋਕੇਗਾ ਆਬਕਾਰੀ ਵਿਭਾਗ

ਅਜੀਤ ਡੈਸਕ 18-06-2025

ਆਬਕਾਰੀ ਵਿਭਾਗ ਦੀ ਆਨਲਾਈਨ ਹੋਈ ਮੀਟਿੰਗ 'ਚ ਅਫ਼ਸਰਾਂ ਨੂੰ ਦਿੱਤੀ ਹਦਾਇਤ
<br/>
ਜਲੰਧਰ, 17 ਜੂਨ (ਸ਼ਿਵ ਸ਼ਰਮਾ)-ਆਬਕਾਰੀ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਦੂਜੇ ਰਾਜਾਂ ਤੋਂ ਆ ਰਹੀ ਸਸਤੀ ਸ਼ਰਾਬ ਨੂੰ ਸਖ਼ਤੀ ਨਾਲ ਰੋਕਣ ਦਾ ਕੰਮ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਸੂਬੇ ਵਿਚ ਸਰਕਾਰੀ ਸ਼ਰਾਬ ਦੀ ਵਿੱਕਰੀ ਕਰਨ ਵਾਲੇ ਕਾਰੋਬਾਰੀਆਂ ਦਾ ਕਾਰੋਬਾਰ ਪ੍ਰਭਾਵਿਤ ਨਾ ਹੋ ਸਕੇ | ਵਿੱਤ ਕਮਿਸ਼ਨਰ ਵਿਕਾਸ ਪ੍ਰਤਾਪ ਵਲੋਂ ਸੂਬੇ ਭਰ ਦੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਗਈ ਆਨਲਾਈਨ ਮੀਟਿੰਗ ਵਿਚ ਜਿੱਥੇ ਸੂਬੇ ਵਿਚ ਨਾਜਾਇਜ ਸ਼ਰਾਬ ਦੀ ਵਿੱਕਰੀ ਨੂੰ ਰੋਕਣ ਲਈ ਸਖ਼ਤੀ ਨਾਲ ਕਦਮ ਉਠਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਤੇ ਉੱਥੇ ਚੰਡੀਗੜ੍ਹ ਅਤੇ ਹਰਿਆਣਾ ਤੋਂ ਪੰਜਾਬ ਦੇ ਕੁਝ ਸ਼ਹਿਰ ਵਿਚ ਨਾਜਾਇਜ਼ ਤੌਰ 'ਤੇ ਆ ਰਹੀ ਸ਼ਰਾਬ ਨੂੰ ਰੋਕਣ ਲਈ ਹਰ ਸੰਭਵ ਕਦਮ ਉਠਾਉਣ ਲਈ ਵੀ ਕਿਹਾ ਗਿਆ ਤੇ ਇਸ ਮਾਮਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਨਾਲ ਉਠਾਉਣ ਬਾਰੇ ਵੀ ਹਦਾਇਤ ਦਿੱਤੀ ਗਈ ਤਾਂ ਜੋ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਰੋਕਿਆ ਜਾ ਸਕੇ | ਦੱਸਿਆ ਜਾਂਦਾ ਹੈ ਕਿ ਮੁਹਾਲੀ ਅਤੇ ਲੁਧਿਆਣਾ ਵਿਚ ਇਨ੍ਹਾਂ ਰਾਜਾਂ ਤੋਂ ਸ਼ਰਾਬ ਆਉਣ ਨਾਲ ਸਰਕਾਰੀ ਸ਼ਰਾਬ ਦੀ ਵਿੱਕਰੀ 'ਤੇ ਵੀ ਅਸਰ ਪੈਂਦਾ ਰਿਹਾ ਹੈ ਤੇ ਇਸ ਨਾਲ ਕਈ ਠੇਕੇਦਾਰਾਂ ਨੂੰ ਘਾਟਾ ਉਠਾਉਣਾ ਪੈਂਦਾ ਹੈ | ਆਬਕਾਰੀ ਵਿਭਾਗ ਦੇ ਅਫ਼ਸਰਾਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਹਰ ਸਰਕਲ ਵਿਚ ਸ਼ਰਾਬ ਦਾ ਕੋਟਾ ਦੇਣ ਦਾ ਨਿਯਮ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤੇ ਲੋੜ ਮੁਤਾਬਿਕ ਹੀ ਸ਼ਰਾਬ ਦਾ ਕੋਟਾ ਦਿੱਤਾ ਜਾਵੇ |

ਪਿਛਲੀ ਖ਼ਬਰ ਬਿਆਸ, ਹਜ਼ਰਤ ਨਿਜ਼ਾਮੂਦੀਨ ਤੇ ਸਹਾਰਨਪੁਰ ਵਿਚਕਾਰ ਹੋਵੇਗਾ ਵਿਸ਼ੇਸ਼ ਰੇਲ ਸੇਵਾਵਾਂ ਦਾ ਸੰਚਾਲਨ <br/> ਅਗਲੀ ਖ਼ਬਰ ਬੀ.ਕੇ.ਯੂ. ਸਿੱਧੂਪੁਰ ਵਲੋਂ ਮੀਟਿੰਗ ਦੌਰਾਨ ਸ਼ੰਭੂ ਤੇ ਖਨੌਰੀ ਵਿਖੇ ਚੱਲੇ ਅੰਦੋਲਨ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।