27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਿਆਸ, ਹਜ਼ਰਤ ਨਿਜ਼ਾਮੂਦੀਨ ਤੇ ਸਹਾਰਨਪੁਰ ਵਿਚਕਾਰ ਹੋਵੇਗਾ ਵਿਸ਼ੇਸ਼ ਰੇਲ ਸੇਵਾਵਾਂ ਦਾ ਸੰਚਾਲਨ <br/>

ਅਜੀਤ ਡੈਸਕ 18-06-2025
ਜਲੰਧਰ, 17 ਜੂਨ (ਹਰਵਿੰਦਰ ਸਿੰਘ ਫੁੱਲ)-ਰੇਲਵੇ ਨੇ ਬਿਆਸ ਵਿਖੇ ਸਥਿਤ ਡੇਰਾ ਰਾਧਾ ਸਵਾਮੀ ਸਤਿਸੰਗ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਹੇਠ ਮੇਲ ਐਕਸਪੈੱ੍ਰਸ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਜ਼ਰਤ ਨਿਜ਼ਾਮੂਦੀਨ-ਬਿਆਸ-ਹਜ਼ਰਤ ਨਿਜ਼ਾਮੂਦੀਨ ਮੇਲ ਐਕਸਪੈੱ੍ਰਸ ਵਿਸ਼ੇਸ਼ ਰੇਲ ਗੱਡੀ 04451, 26 ਜੂਨ (01 ਯਾਤਰਾ) ਨੂੰ ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ ਰਵਾਨਾ ਹੋਵੇਗੀ | ਇਹ ਵਿਸ਼ੇਸ਼ ਰੇਲ ਗੱਡੀ 04451 ਹਜ਼ਰਤ ਨਿਜ਼ਾਮੂਦੀਨ ਤੋਂ ਸ਼ਾਮ 19:40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 04:05 ਵਜੇ ਬਿਆਸ ਪਹੁੰਚੇਗੀ¢ ਵਾਪਸੀ ਦਿਸ਼ਾ ਵਿਚ, ਵਿਸ਼ੇਸ਼ ਰੇਲਗੱਡੀ 04452 29 ਜੂਨ (01 ਯਾਤਰਾ) ਨੂੰ ਬਿਆਸ ਤੋਂ ਹਜ਼ਰਤ ਨਿਜ਼ਾਮੂਦੀਨ ਲਈ ਰਵਾਨਾ ਹੋਵੇਗੀ¢ ਇਹ ਵਿਸ਼ੇਸ਼ ਰੇਲਗੱਡੀ 04452 ਬਿਆਸ ਤੋਂ ਰਾਤ 20:35 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 04:00 ਵਜੇ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ¢ ਰਸਤੇ ਵਿਚ, ਇਹ ਵਿਸ਼ੇਸ਼ ਰੇਲ ਗੱਡੀ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ¢ ਸਹਾਰਨਪੁਰ-ਬਿਆਸ-ਸਹਾਰਨਪੁਰ ਮੇਲ ਐਕਸਪੈੱ੍ਰਸ ਵਿਸ਼ੇਸ਼ ਰੇਲਗੱਡੀ 04565 27 ਜੂਨ (01 ਯਾਤਰਾ) ਨੂੰ ਸਹਾਰਨਪੁਰ ਤੋਂ ਬਿਆਸ ਲਈ ਰਵਾਨਾ ਹੋਵੇਗੀ¢ ਇਹ ਵਿਸ਼ੇਸ਼ ਰੇਲਗੱਡੀ 04565 ਸਹਾਰਨਪੁਰ ਤੋਂ 20:50 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 02:15 ਵਜੇ ਬਿਆਸ ਪਹੁੰਚੇਗੀ¢ ਵਾਪਸੀ ਦਿਸ਼ਾ ਵਿਚ, ਵਿਸ਼ੇਸ਼ ਰੇਲ ਗੱਡੀ 04566 29 ਜੂਨ (01 ਯਾਤਰਾ) ਨੂੰ ਬਿਆਸ ਤੋਂ ਸਹਾਰਨਪੁਰ ਲਈ ਰਵਾਨਾ ਹੋਵੇਗੀ¢ ਇਹ ਵਿਸ਼ੇਸ਼ ਰੇਲ ਗੱਡੀ 04566 ਬਿਆਸ ਤੋਂ 3:00 ਵਜੇ ਰਵਾਨਾ ਹੋਵੇਗੀ ਅਤੇ 20:20 ਵਜੇ ਸਹਾਰਨਪੁਰ ਪਹੁੰਚੇਗੀ¢ ਰਸਤੇ ਵਿਚ ਇਹ ਵਿਸ਼ੇਸ਼ ਰੇਲਗੱਡੀ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਛਾਉਣੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ 'ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ¢

ਪਿਛਲੀ ਖ਼ਬਰ ਜਗਰਾਉਂ ਦੇ ਪਿੰਡ ਅਖਾੜਾ ਦਾ ਗੁਰਤੇਜ ਸਿੰਘ ਬਰਾੜ ਕੈਨੇਡਾ 'ਚ ਲੜ ਰਿਹਾ ਹੈ ਜ਼ਿਮਨੀ ਚੋਣ ਪਿੰਡ 'ਚ ਖੁਸ਼ੀ ਦਾ ਮਾਹੌਲ <... ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦੀ ਆਮਦ ਨੂੰ ਸਖ਼ਤੀ ਨਾਲ ਰੋਕੇਗਾ ਆਬਕਾਰੀ ਵਿਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।