27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜਗਰਾਉਂ ਦੇ ਪਿੰਡ ਅਖਾੜਾ ਦਾ ਗੁਰਤੇਜ ਸਿੰਘ ਬਰਾੜ ਕੈਨੇਡਾ 'ਚ ਲੜ ਰਿਹਾ ਹੈ ਜ਼ਿਮਨੀ ਚੋਣ ਪਿੰਡ 'ਚ ਖੁਸ਼ੀ ਦਾ ਮਾਹੌਲ <br/>

ਅਜੀਤ ਡੈਸਕ 18-06-2025

ਜਗਰਾਉਂ, 17 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬੀ ਭਾਈਚਾਰੇ ਨੇ ਦੇਸ਼ਾਂ-ਵਿਦੇਸ਼ਾਂ 'ਚ ਇਸ ਕਦਰ ਮੱਲਾਂ ਮਾਰੀਆਂ ਨੇ ਅੱਜ ਪੰਜਾਬੀ ਦੁਨੀਆਂ ਭਰ ਦੀਆਂ ਰਾਜਕਰਤਾ ਸ਼੍ਰੇਣੀਆਂ 'ਚ ਸ਼ੁਮਾਰ ਹੋ ਰਹੇ ਨੇ | ਕੈਨੇਡਾ ਦੇ ਐਡਮਿੰਟਨ ਐਲਰਸਲੀ ਏਰੀਨਾ ਤੋਂ ਵਿਧਾਇਕ ਦੀ ਮਹੱਤਵਪੂਰਨ ਜ਼ਿਮਨੀ ਚੋਣ ਲਈ ਅਲਬਰਟਾ ਐੱਨ. ਡੀ. ਪੀ. ਪਾਰਟੀ ਨੇ ਭਾਰਤੀ ਮੂਲ ਦੇ ਨੌਜਵਾਨ ਗੁਰਤੇਜ ਸਿੰਘ ਬਰਾੜ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ | ਗੁਰਤੇਜ ਸਿੰਘ ਪੰਜਾਬ ਦੇ ਸ਼ਹਿਰ ਜਗਰਾਉਂ ਨੇੜਲੇ ਇਤਿਹਾਸਕ ਪਿੰਡ ਅਖਾੜਾ ਦੇ ਜੰਮਪਲ ਹਨ ਤੇ ਉਹ ਰੇਡੀਓ ਟੀ.ਵੀ. ਦੇ ਹੋਸਟ ਤੇ ਚਰਚਿਤ ਪੱਤਰਕਾਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ | ਮਾਲਵਾ ਦੇ ਮਸ਼ਹੂਰ ਤੇ ਇਤਿਹਾਸਕ ਪਿੰਡ ਅਖਾੜਾ ਦੇ ਜੰਮਪਲ ਗੁਰਤੇਜ ਸਿੰਘ ਵਿਆਹ ਤੋਂ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸਨ ਤੇ ਉਸ ਤੋਂ ਬਾਅਦ ਪੱਕੇ ਤੌਰ 'ਤੇ ਕੈਨੇਡਾ ਦੇ ਵਸਨੀਕ ਹੋ ਗਏ | ਅੱਜ ਜਦੋਂ ਗੁਰਤੇਜ ਸਿੰਘ ਨੇ ਐਡਮਿੰਟਨ ਦੇ ਐਲਰਸਲੀ ਏਰੀਆ ਤੋਂ ਐੱਨ.ਡੀ.ਪੀ. ਪਾਰਟੀ ਦੇ ਉਮੀਦਵਾਰ ਵਜੋਂ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਤਾਂ ਉਨ੍ਹਾਂ ਦੇ ਜੱਦੀ ਪਿੰਡ ਅਖਾੜਾ ਵਿਖੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਦੱਸਣਯੋਗ ਹੈ ਕਿ ਕੈਨੇਡਾ 'ਚ ਐਡਮਿੰਟਨ ਦੇ ਐਲਰਸਲੀ ਏਰੀਆ ਦੇ ਨਾਲ-ਨਾਲ ਐਲਬਰਟਾ ਸਟੇਟ ਦੇ ਦੋ ਹੋਰ ਇਲਾਕਿਆਂ ਵਿਚ ਜ਼ਿਮਨੀ ਚੋਣ ਹੋ ਰਹੀ ਹੈ | ਇਸ ਵਾਰ ਇਹ ਚੋਣ ਬੇਹੱਦ ਦਿਲਚਸਪ ਦੱਸੀ ਜਾਂਦੀ ਹੈ | ਐਡਮਿੰਟਨ ਦੇ ਐਲਰਸਲੀ ਤੋਂ ਐੱਨ.ਡੀ.ਪੀ. ਵਲੋਂ ਚੋਣ ਲੜ ਰਹੇ ਗੁਰਤੇਜ ਸਿੰਘ ਬਰਾੜ ਦਾ ਮੁਕਾਬਲਾ ਯੂ.ਸੀ.ਪੀ. ਦੇ ਉਮੀਦਵਾਰ ਨਰੇਸ਼ ਭਾਰਦਵਾਜ ਨਾਲ ਹੈ | ਯੁਵਕ ਸੇਵਾਵਾਂ ਕਲੱਬ ਪਿੰਡ ਅਖਾੜਾ ਦੇ ਸਕੱਤਰ ਮਨਿੰਦਰ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਸਮਰਾ, ਯੁਵਕ ਸੇਵਾਵਾਂ ਕਲੱਬ ਦੇ ਸਰਪ੍ਰਸਤ ਡਾ. ਮਲਕੀਤ ਸਿੰਘ ਕਲੇਰ, ਹਰਦੀਪ ਸ਼ਰਮਾ ਕੈਨੇਡਾ, ਪਿੰਡ ਦੇ ਸਰਪੰਚ ਬੀਬੀ ਬਲਗੀਤ ਕੌਰ ਨੇ ਗੁਰਤੇਜ ਸਿੰਘ ਦੀ ਜਿੱਤ ਦੀ ਕਾਮਨਾ ਕਰਦਿਆਂ ਉਸ ਨੂੰ ਸ਼ੁੱਭ ਕਾਮਨਾਵਾਂ ਭੇਜੀਆਂ ਹਨ |

ਪਿਛਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੇਸ਼ 'ਚ ਤੀਸਰੀ ਵਾਰ ਸਿਖਰਲਾ ਦਰਜਾ ਕੀਤਾ ਹਾਸਿਲ ਖੇਤੀ ਸੰਸਥਾਨਾਂ ਦੀ ਦਰਜਾਬੰਦੀ 'ਚ... ਅਗਲੀ ਖ਼ਬਰ ਬਿਆਸ, ਹਜ਼ਰਤ ਨਿਜ਼ਾਮੂਦੀਨ ਤੇ ਸਹਾਰਨਪੁਰ ਵਿਚਕਾਰ ਹੋਵੇਗਾ ਵਿਸ਼ੇਸ਼ ਰੇਲ ਸੇਵਾਵਾਂ ਦਾ ਸੰਚਾਲਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।