16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਦਾਜ ਖ਼ਾਤਰ ਸਹੁਰੇ ਪਰਿਵਾਰ ਵਲੋਂ ਗਰਭਵਤੀ ਦੀ ਗਲਾ ਘੁੱਟ ਕੇ ਹੱਤਿਆ <br/>

ਅਜੀਤ ਡੈਸਕ 18-06-2025
ਅੰਮਿ੍ਤਸਰ, 17 ਜੂਨ (ਗਗਨਦੀਪ ਸ਼ਰਮਾ)-ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਵਲੋਂ ਤਿੰਨ ਮਹੀਨੇ ਦੀ ਗਰਭਵਤੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕਾ ਦੀ ਪਹਿਚਾਣ ਰੁਪਿੰਦਰ ਕੌਰ ਵਜੋਂ ਹੋਈ ਹੈ | ਪੀੜਤ ਨਰਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਭਤੀਜੀ ਰੁਪਿੰਦਰ ਦਾ ਵਿਆਹ ਡੇਢ ਸਾਲ ਪਹਿਲਾਂ ਤਰਨ-ਤਾਰਨ ਰੋਡ ਵਿਖੇ ਰਹਿੰਦੇ ਇੰਦਰਜੀਤ ਸਿੰਘ ਨਾਮਕ ਵਿਅਕਤੀ ਦੇ ਨਾਲ ਹੋਇਆ ਸੀ ਅਤੇ ਹੁਣ ਉਹ ਤਿੰਨ ਮਹੀਨੇ ਤੋਂ ਗਰਭਵਤੀ ਸੀ | ਉਸਨੇ ਦੋਸ਼ ਲਗਾਇਆ ਕਿ ਤਕਰੀਬਨ ਛੇ ਮਹੀਨੇ ਤੋਂ ਸਹੁਰੇ ਪਰਿਵਾਰ ਵਲੋਂ ਦਾਜ 'ਚ ਇਨੋਵਾ ਕਾਰ ਦੀ ਮੰਗ ਕਰਕੇ ਰੁਪਿੰਦਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਬੀਤੇ ਦਿਨ ਰਾਤ 9 ਵਜੇ ਉਸਦੇ ਸਹੁਰੇ ਨੇ ਫ਼ੋਨ ਕਰਕੇ ਦੱਸਿਆ ਕਿ ਰੁਪਿੰਦਰ ਨੇ ਫਾਹਾ ਲੈ ਲਿਆ ਹੈ | ਉਹ ਜਦੋਂ ਮੌਕੇ 'ਤੇ ਪੁੱਜੇ ਤਾਂ ਲਾਸ਼ ਬੈੱਡ 'ਤੇ ਪਈ ਸੀ ਅਤੇ ਗਲੇ 'ਤੇ ਨਿਸ਼ਾਨ ਪਏ ਸਨ | ਪੀੜਤ ਨਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵਲੋਂ ਦਾਜ ਦੀ ਮੰਗ ਪੂਰੀ ਨਾ ਕੀਤੇ ਜਾਣ ਕਰਕੇ ਉਸਦੀ ਭਤੀਜੀ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ | ਦੂਜੇ ਪਾਸੇ ਬੀ-ਡਿਵੀਜ਼ਨ ਪੁਲਿਸ ਥਾਣੇ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਸਹੁਰੇ ਪਰਿਵਾਰ ਦੇ ਵਿਰੁੱਧ ਪਰਚਾ ਦਰਜ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਮੁੰਬਈ 'ਚ ਏ.ਟੀ.ਐਮ. ਲੁੱਟਣ ਦੇ ਦੋਸ਼ ਵਿਚ ਪੰਜਾਬ ਤੋਂ 4 ਗਿ੍ਫ਼ਤਾਰ <br/> ਅਗਲੀ ਖ਼ਬਰ ਹਰਿਆਣਾ ਮਾਡਲ ਦੇ ਹੱਤਿਆ ਮਾਮਲੇ 'ਚ ਪ੍ਰੇਮੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।