25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਦੇ 52 ਫੋਕਲ ਪੁਆਇੰਟਾਂ 'ਚ ਕਈ ਸਾਲਾਂ ਤੋਂ ਖ਼ਾਲੀ ਪਏ ਪਲਾਟਾਂ ਦੀ ਵੰਡ ਹੋਣ ਨਾਲ ਹੁਣ ਲੱਗ ਸਕੇਗੀ ਨਵੀਂ ਸਨਅਤ • ਖ਼ਾਲੀ ਪਏ ਵੱਡੇ ਪਲਾਟਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਨਹੀਂ ਸੀ ਕੋਈ ਖ਼ਰੀਦਦਾਰ • ਘਾਹ ਉੱਗ ਰਹੇ ਹਜ਼ਾਰਾਂ ਪਲਾਟਾਂ ਦੀ ਬਦਲੇਗੀ ਤਕਦੀਰ <br/>

ਅਜੀਤ ਡੈਸਕ 19-06-2025
ਧੀਰਜ਼ ਪਸ਼ੌਰੀਆ

ਸੰਗਰੂਰ, 18 ਜੂਨ-ਪੰਜਾਬ ਦੇ 52 ਫੋਕਲ ਪੁਆਇੰਟਾਂ ਵਿਚ ਕਈ ਸਾਲਾਂ ਤੋਂ ਖ਼ਾਲੀ ਪਏ ਪਲਾਟਾਂ ਦੀ ਉਦਯੋਗਿਕ ਪਲਾਂਟ ਸਬ-ਡਵੀਜ਼ਨ ਨੀਤੀ ਤਹਿਤ ਵੰਡ ਹੋ ਜਾਣ ਨਾਲ ਇਨ੍ਹਾਂ ਪਲਾਟਾਂ ਵਿਚ ਨਵੀਂ ਸਨਅਤ ਲੱਗਣ ਦਾ ਰਾਹ ਸਾਫ਼ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ ਪੰਜਾਬ ਦੇ ਫੋਕਲ ਪੁਆਇੰਟਾਂ ਵਿਚ ਜੇਕਰ ਕੋਈ ਸਨਅਤ ਬੰਦ ਹੋ ਜਾਂਦੀ ਸੀ ਤਾਂ ਪਲਾਟ ਦਾ ਮਾਲਕ ਉਸ ਪੂਰੇ ਦੇ ਪੂਰੇ ਪਲਾਟ ਨੰੂ ਹੀ ਵੇਚ ਸਕਦਾ ਸੀ ਪਰ ਵੱਡੇ ਪਲਾਟ ਦੀ ਕੀਮਤ ਜ਼ਿਆਦਾ ਹੋਣ ਕਾਰਨ ਉਸ ਦਾ ਖ਼ਰੀਦਦਾਰ ਮੁਸ਼ਕਲ ਮਿਲਦਾ ਸੀ ਪਰ ਹੁਣ ਉਦਯੋਗਿਕ ਪਲਾਟ ਸਬ-ਡਵੀਜ਼ਨ ਨੀਤੀ ਤਹਿਤ ਪਲਾਟਾਂ ਦੀ ਵੰਡ ਹੋ ਸਕੇਗੀ | ਇਸ ਨਾਲ ਛੋਟੇ ਕਾਰੋਬਾਰੀ ਨਵੇਂ ਛੋਟੇ ਉਦਯੋਗ ਲਾ ਸਕਣਗੇ | ਚੈਂਬਰ ਆਫ਼ ਇੰਡਸਟਰੀਜ਼ ਐਂਡ ਆਈ.ਟੀ. ਮੁਹਾਲੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਸੰਗਰੂਰ ਇੰਡਸਟਰੀਅਲ ਚੈਂਬਰ ਦੇ ਸਾਬਕਾ ਪ੍ਰਧਾਨ ਬਲਵਿੰਦਰ ਜਿੰਦਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ 52 ਫੋਕਲ ਪੁਆਇੰਟਾਂ ਵਿਚ ਹਜ਼ਾਰਾਂ ਪਲਾਟ ਕਈ ਸਾਲਾਂ ਤੋਂ ਬੰਦ ਹੋਣ ਕਾਰਨ ਖਾਲੀ ਪਏ ਸਨ ਅਤੇ ਗੰਦਗੀ ਫੈਲ ਰਹੀ ਸੀ, ਹੁਣ ਇਸ ਨਵੀਂ ਨੀਤੀ ਤਹਿਤ ਛੋਟੇ ਉਦਯੋਗ ਸਥਾਪਤ ਹੋ ਸਕਣਗੇ | ਸ੍ਰੀ ਜਿੰਦਲ ਨੇ ਹੋਰ ਕਿਹਾ ਕਿ ਪੰਜਾਬ ਉਦਯੋਗ ਕ੍ਰਾਂਤੀ ਤਹਿਤ 45 ਦਿਨਾਂ ਡੀਮਡ ਮਨਜ਼ੂਰੀ ਪ੍ਰਣਾਲੀ ਨਾਲ ਉਦਯੋਗਪਤੀਆਂ ਨੰੂ ਰਾਹਤ ਮਿਲੇਗੀ ਅਤੇ ਭਿ੍ਸ਼ਟਾਚਾਰ ਬੰਦ ਹੋਵੇਗਾ | ਸਿੰਗਲ ਵਿੰਡੋ ਨਾਲ ਉਦਯੋਗਪਤੀਆਂ ਨੰੂ ਬਹੁਤੇ ਵਿਭਾਗਾਂ ਵਿਚ ਭੱਜਣ ਦੀ ਜ਼ਰੂਰਤ ਨਹੀਂ ਰਹੇਗੀ | ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀ ਡਿਵਲਮੈਂਟ ਬੋਰਡ ਸ੍ਰੀ ਨੀਲ ਗਰਗ ਨੇ ਦੱਸਿਆ ਕਿ ਉਦਯੋਗ ਕ੍ਰਾਂਤੀ ਤਹਿਤ ਖ਼ਾਲੀ ਪਏ ਪਲਾਟਾਂ ਦੀ ਵੰਡ ਦੀ ਇਜਾਜ਼ਤ ਤਾਂ ਦੇ ਦਿੱਤੀ ਗਈ ਹੈ, ਇਸ ਤੋਂ ਇਲਾਵਾ 260 ਹੋਰ ਪਲਾਟਾਂ ਦੀ ਨਿਲਾਮੀ ਦੀ ਪ੍ਰਕਿ੍ਆ ਵੀ ਸ਼ੁਰੂ ਹੋ ਚੁੱਕੀ ਹੈ | ਸੂਬੇ ਦੇ 52 ਫੋਕਲ ਪੁਆਇੰਟਾਂ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ, ਇਸ 'ਤੇ 300 ਕਰੋੜ ਰੁਪਇਆ ਖ਼ਰਚ ਆਵੇਗਾ | ਇਹ ਕੰਮ 30 ਨਵੰਬਰ 2025 ਤੱਕ ਮੁਕੰਮਲ ਹੋ ਜਾਵੇਗਾ, ਜਿੱਥੇ ਕਿਤੇ ਨਵੀਂ ਸੀਵਰੇਜ ਲਾਈਨ ਅਤੇ ਨਵਾਂ ਐਸ.ਪੀ. ਟੀ. ਪਲਾਂਟ ਲੱਗਣਾ ਹੈ ਉੱਥੇ 30 ਜੂਨ 2026 ਤੱਕ ਕੰਮ ਮੁਕੰਮਲ ਹੋ ਜਾਵੇਗਾ | ਉਦਯੋਗ ਕ੍ਰਾਂਤੀ ਤੋਂ ਬਾਅਦ ਪੰਜਾਬ ਦਾ ਕੋਈ ਵੀ ਉਦਯੋਗ ਪੰਜਾਬ ਤੋਂ ਬਾਹਰ ਨਹੀਂ ਜਾਵੇਗਾ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਵਿੱਤੀ ਲੈਣ-ਦੇਣ ਕੀਤਾ ਬੰਦ <br/> ਅਗਲੀ ਖ਼ਬਰ ਸਰਹੱਦ ਤੋਂ ਪਾਕਿਸਤਾਨੀ ਨਾਗਰਿਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।