25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਸਰਕਾਰ ਨੇ ਐਚ.ਡੀ.ਐਫ.ਸੀ. ਬੈਂਕ ਨਾਲ ਵਿੱਤੀ ਲੈਣ-ਦੇਣ ਕੀਤਾ ਬੰਦ <br/>

ਅਜੀਤ ਡੈਸਕ 19-06-2025
ਜਲੰਧਰ, 18 ਜੂਨ (ਜਸਪਾਲ ਸਿੰਘ)-ਪੰਜਾਬ ਸਰਕਾਰ ਨੇ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਐਚ. ਡੀ. ਐਫ. ਸੀ. ਬੈਂਕ ਨਾਲ ਸਾਰਾ ਵਿੱਤੀ ਲੈਣ-ਦੇਣ ਦਾ ਕੰਮ ਬੰਦ ਕਰ ਦਿੱਤਾ ਹੈ ਤੇ ਸਰਕਾਰ ਵਲੋਂ ਇਹ ਫ਼ੈਸਲਾ ਬੈਂਕ ਵਲੋਂ ਵਿੱਤੀ ਲੈਣ-ਦੇਣ ਸੰਬੰਧੀ ਲਗਾਤਾਰ ਵਰਤੀ ਜਾ ਰਹੀ ਲਾਪਰਵਾਹੀ ਦੇ ਦੋਸ਼ਾਂ ਹੇਠ ਲਿਆ ਗਿਆ ਹੈ | ਸਰਕਾਰ ਵਲੋਂ ਐਚ. ਡੀ. ਐਫ. ਸੀ. ਬੈਂਕ ਨੂੰ ਸਰਕਾਰ ਦੇ ਅਧਿਕਾਰਤ ਬੈਂਕਾਂ ਦੀ ਸੂਚੀ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਬੈਂਕ ਵਲੋਂ ਸਮੇਂ ਸਿਰ ਵਿੱਤੀ ਸੇਵਾਵਾਂ ਦੇਣ ਦੇ ਮਾਮਲੇ 'ਚ ਲਗਾਤਾਰ ਅਣਗਹਿਲੀ ਵਰਤੀ ਜਾ ਰਹੀ ਸੀ ਤੇ ਸਰਕਾਰੀ ਕੰਮਾਂ 'ਚ ਸਹਿਯੋਗ ਨਹੀਂ ਸੀ ਦਿੱਤਾ ਜਾ ਰਿਹਾ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਉਕਤ ਫ਼ੈਸਲਾ ਲੈਣਾ ਪਿਆ | ਸਰਕਾਰ ਵਲੋਂ ਕਿਹਾ ਗਿਆ ਹੈ ਕਿ ਬੈਂਕ ਸਰਕਾਰੀ ਆਦੇਸ਼ਾਂ ਨੂੰ ਸਮੇਂ ਸਿਰ ਲਾਗੂ ਕਰਨ ਵਿਚ ਅਸਫਲ ਰਿਹਾ ਹੈ, ਜਿਸ ਨਾਲ ਸਰਕਾਰ ਦਾ ਕੰਮ-ਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਸੀ | ਇਸ ਸੰਬੰਧੀ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਇਕ ਆਦੇਸ਼ ਜਾਰੀ ਕਰਕੇ ਵਿੱਤ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ, ਡਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਸਮੇਤ ਸਾਰੇ ਵਿਭਾਗਾਂ ਤੇ ਪ੍ਰਸ਼ਾਸ਼ਨਿਕ ਸੰਸਥਾਵਾਂ ਨੂੰ ਐਚ. ਡੀ. ਐਫ. ਸੀ. ਬੈਂਕ ਨਾਲ ਕਿਸੇ ਵੀ ਤਰ੍ਹਾਂ ਦਾ ਵਿੱਤੀ ਲੈਣ-ਦੇਣ ਕਰਨ ਬੰਦ ਕਰਨ ਲਈ ਕਿਹਾ ਹੈ | ਸਰਕਾਰੀ ਸੂਤਰਾਂ ਮੁਤਾਬਿਕ ਸਰਕਾਰ ਵਲੋਂ ਇਹ ਫ਼ੈਸਲਾ ਬੈਂਕ ਵਲੋਂ ਸਮਾਂ ਬੱਧ ਲੈਣ-ਦੇਣ ਸੰਬੰਧੀ ਸਰਕਾਰੀ ਆਦੇਸ਼ਾਂ ਦੀ ਪਾਲਣਾ ਕਰਨ 'ਚ ਅਸਫਲ ਰਹਿਣ 'ਤੇ ਲਿਆ ਗਿਆ ਹੈ | ਇਸ ਦੌਰਾਨ ਵਿੱਤ ਵਿਭਾਗ ਨੇ ਕਈ ਹੋਰ ਬੈਂਕਾਂ ਦੀ ਸੂਚੀ ਜਾਰੀ ਕਰਦੇ ਹੋਏ ਵੱਖ-ਵੱਖ ਵਿਭਾਗਾਂ ਨੂੰ ਇਨ੍ਹਾਂ ਬੈਂਕਾਂ ਨਾਲ ਵਿੱਤੀ ਲੈਣ-ਦੇਣ ਕਰਨ ਲਈ ਕਿਹਾ ਗਿਆ ਹੈ |

ਪਿਛਲੀ ਖ਼ਬਰ ਲੁਟੇਰਾ ਸਮਝ ਕੇ ਭੀੜ ਵਲੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ <br/> ਅਗਲੀ ਖ਼ਬਰ ਪੰਜਾਬ ਦੇ 52 ਫੋਕਲ ਪੁਆਇੰਟਾਂ 'ਚ ਕਈ ਸਾਲਾਂ ਤੋਂ ਖ਼ਾਲੀ ਪਏ ਪਲਾਟਾਂ ਦੀ ਵੰਡ ਹੋਣ ਨਾਲ ਹੁਣ ਲੱਗ ਸਕੇਗੀ ਨਵੀਂ ਸਨਅਤ •...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।